ਇੰਟਰਨੈੱਟ ਰਾਂਹੀ ਲੜਕੀਆਂ ਨੂੰ ਗਲਤ ਅਤੇ ਅਸ਼ਲੀਲ ਮੈਸਿਜ ਭੇਜ ਕਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਵਿਅਕਤੀ ਕੀਤਾ ਗ੍ਰਿਫਤਾਰ

Sorry, this news is not available in your requested language. Please see here.

ਮੋਬਾਇਲ ਫੋਨ ਕੀਤਾ ਬ੍ਰਾਮਦ ਜਿਸ ਰਾਂਹੀ ਇਹ ਲੜਕੀਆ ਨੂੰ ਵਟਸਐਪ ਪਰ ਅਸ਼ਲੀਲ ਮੈਸਿਜ ਭੇਜਦਾ ਸੀ
ਅੈਸ.ਏ.ਅੈਸ ਨਗਰ , 23 ਜੂਨ 2021
ਸ਼੍ਰੀ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ, ਸ਼੍ਰੀ ਗੁਰਜੋਤ ਸਿੰਘ ਕਲੈਰ ਪੀ.ਪੀ.ਐਸ ਕਪਤਾਨ ਪੁਲਿਸ ਟਰੈਫਿਕ ਅਤੇ ਸਾਈਬਰ ਕਰਾਇਮ ਜਿਲਾ ਐਸ.ਏ.ਐਸ ਨਗਰ ਤੇ ਸ਼੍ਰੀ ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਅਤੇ ਫੋਰੰਸੀਕ ਅਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਈਬਰ ਕਰਾਇਮ ਸੈਲ ਐਸ.ਏ.ਐਸ ਨਗਰ ਦੀ ਟੀਮ ਨੇ ਮੋਹਾਲੀ ਸ਼ਹਿਰ ਵਿੱਚ ਇੰਟਰਨੈੱਟ ਰਾਂਹੀ ਲੜਕੀਆਂ ਨੂੰ ਗਲਤ ਅਤੇ ਅਸ਼ਲੀਲ ਮੈਸਿਜ ਭੇਜ ਕਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਦਰਖਾਸਤ ਦੀ ਪੜਤਾਲ ਕਰਨ ਤੋ ਬਾਦ ਮੁੱਕਦਮਾ ਨੰਬਰ 149 ਮਿਤੀ 22.06.2021 ਅ/ਧ 354-A IPC, 67 IT Act ਥਾਣਾ ਸਦਰ ਖਰੜ, ਐਸ.ਏ.ਐਸ ਨਗਰ ਬਰਖਿਲਾਫ ਦੋਸ਼ੀ ਛੋਟੂ ਲਾਲ ਉਰਫ ਛੋਟੂ ਉਰਫ ਅਮਰ ਪੁਤਰ ਰਾਧੇ ਸ਼ਾਮ ਵਾਸੀ ਪਿੰਡ ਗੇਹੁਨਾ ਥਾਣਾ ਪਾਨੀਹਰਾ ਜਿਲ੍ਹਾ ਮਹਾਰਾਜਗੰਜ ਉਤਰ ਪ੍ਰਦੇਸ਼ ਹਾਲ ਵਾਸੀ ਪਹਿਲੀ ਮੰਜਿਲ ਅਸ਼ੋਕ ਭੰਡਾਰੀ ਦਾ ਮਕਾਨ ਨੇੜੇ ਟੋਨੀ ਸ਼ੋਪ ਜਨਤਾ ਚੌਕ ਖਰੜ ਥਾਣਾ ਸਿਟੀ ਖਰੜ ਐਸ.ਏ.ਐਸ ਨਗਰ ਦੇ ਦਰਜ ਰਜਿਸਟਰ ਕਰਵਾਇਆ। ਮੁੱਕਦਮਾ ਦੀ ਤਫਤੀਸ਼ ਸਮੇ ਇੰਸ: ਅਜੀਤਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ, ਐਸ.ਏ.ਐਸ ਨਗਰ ਨੇ ਦੋਸ਼ੀ ਛੋਟੂ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਅਤੇ ਇਸ ਪਾਸੋ ਮੋਬਾਇਲ ਫੋਨ ਬ੍ਰਾਮਦ ਕੀਤਾ ਜਿਸ ਰਾਂਹੀ ਇਹ ਲੜਕੀਆ ਨੂੰ ਵਟਸਐਪ ਪਰ ਅਸ਼ਲੀਲ ਮੈਸਿਜ ਭੇਜਦਾ ਸੀ ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਦਾ ਸੀ। ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤਾ ਦੋਸ਼ੀ ਛੋਟੂ ਉਕਤ ਇਸ ਤਰ੍ਹਾਂ ਵੱਖ-ਵੱਖ ਲੜਕੀਆ ਨੂੰ ਫੋਨ ਕਰਕੇ ਤੰਗ ਕਰਨ ਅਤੇ ਉਨ੍ਹਾ ਨੂੰ ਵਟਸਐਪ ਪਰ ਅਸ਼ਲੀਲ ਮੈਸਿਜ ਭੇਜਣ ਦਾ ਆਦੀ ਹੈ। ਮੁੱਕਦਮਾ ਦੀ ਤਫਤੀਸ਼ ਦੋਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ਪਰ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾਵੇਗੀ।