ਇੱਕੋ ਲਾਇਸੈਂਸ ’ਤੇ ਤੀਜੇ ਅਸਲੇ ਦੇ ਨਿਬੇੜੇ ਲਈ ਸੁਵਿਧਾ ਕੇਂਦਰ ’ਚ ਕੀਤਾ ਜਾਵੇ ਅਪਲਾਈ

Sorry, this news is not available in your requested language. Please see here.

*13-12-2020 ਤੋਂ ਪਹਿਲਾਂ ਕੀਤਾ ਜਾਵੇ ਵਾਧੂ ਅਸਲੇ ਦਾ ਨਿਬੇੜਾ
ਬਰਨਾਲਾ, 25 ਨਵੰਬਰ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ V-11026/42/2019-Arms ਮਿਤੀ 8-1-2020 ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਨੰਬਰ 11/38/2019-282/290 ਮਿਤੀ 24-1-2020 ਮੁਤਾਬਿਕ ਆਰਮਜ਼ ਐਕਟ 1959 ਵਿੱੱਚ ਸੋਧ ਬਾਰੇ ਮੀਡੀਆ ਰਾਹੀਂ ਜਾਣੂ ਕਰਗਾਇਆ ਗਿਆ ਸੀ। ਜਿਸ ਮੁਤਾਬਕ ਦੱਸਿਆ ਗਿਆ ਸੀ ਕਿ ਸਮੂਹ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ’ਤੇ ਵੱਧ ਤੋਂ ਵੱਧ ਦੋ ਹੀ ਅਸਲੇ ਰੱਖ ਸਕਦੇ ਹਨ। ਇਸ ਲਈ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸਮੂਹ ਅਸਲਾ ਲਾਇਸੰਸਧਾਰੀ, ਜਿਨ੍ਹਾਂ ਕੋਲ ਉਨ੍ਹਾਂ ਦੇ ਲਾਇਸੰਸ ’ਤੇ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ 13-12-2020 ਤੱਕ ਆਪਣੇ ਸਬੰਧਤ ਥਾਣੇ ਜਾਂ ਕਿਸੇ ਅਧਿਕਾਰਤ ਗੰਨ ਹਾਊਸ ਵਿੱਚ ਜਮਾਂ ਕਰਾਵੇ ਤੇ ਹੋਰ ਜਾਣਕਾਰੀ ਲਈ ਪਾਸਪੋਰਟ ਸ਼ਾਖ਼ਾ, ਦਫਤਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਨਾਲ ਸੰਪਰਕ ਕੀਤਾ ਜਾਵੇ।
ਹੁਣ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ (ਗ੍ਰਹਿ 2 ਸ਼ਾਖ਼ਾ) ਚੰਡੀਗੜ੍ਹ ਦੇ ਮੀਮੋ ਨੰ: 11/17/2ਗ2/972 ਮਿਤੀ 12-6-2020 ਦੀ ਪਾਲਣਾ ਵਿਚ ਦੁਬਾਰਾ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਅਸਲਾ ਲਾਇਸੈਂਸਧਾਰਕਾਂ ਕੋਲ ਉਨ੍ਹਾਂ ਦੇ ਲਾਇਸੈਂਸ ’ਤੇ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਆਪਣੇ ਵਾਧੂ ਅਸਲੇ ਦਾ ਨਿਪਟਾਰਾ  ਕਰਨ ਲਈ ਮਿਤੀ 13-12-2020 ਤੋਂ ਪਹਿਲਾਂ ਪਹਿਲਾਂ ਸੇਵਾ ਕੇਂਦਰ ’ਤੇ ਅਪਲਾਈ ਕਰਨਾ ਯਕੀਨੀ ਬਣਾਉਣ। ਅਸਲਾ ਵੇਚਣ ਲਈ ਐਨਓਸੀ ਲੈÎਣ ਲਈ ਵੀ ਸੇਵਾ ਕੇਂਦਰ ’ਚ ਅਪਲਾਈ ਕੀਤਾ ਜਾਵੇ ਅਤੇ ਹਥਿਆਰ ਵੇਚਣ ਉਪਰੰਤ ਡਿਲੀਟ ਕਰਾਉਣ ਲਈ ਦੁਬਾਰਾ ਸੇਵਾ ਕੇਂਦਰ ਵਿਚ ਅਪਲਾਈ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਅਸਲਾ ਤੇ ਪਾਸਪੋਰਟ ਸ਼ਾਖ਼ਾ, ਦਫਤਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਨਾਲ ਸੰਪਰਕ ਕੀਤਾ ਜਾਵੇ।