ਉਪ ਮੰਡਲ ਮੈਜਿਸਟ੍ਰੇਟ ਵੱਲੋਂ ਸਪੈਸ਼ਲ ਰਿਸੋਰਸ ਸੈਂਟਰ ਦਾ ਦੌਰਾ

Sorry, this news is not available in your requested language. Please see here.

ਬੱਚਿਆਂ ਨੂੰ ਟੇਬਲ ਟੈਨਿਸ ਦਿੱਤਾ, ਵਾਈਐਸ ਸਕੂਲ ਵੱਲੋਂ ਪੜਨ ਸਮੱਗਰੀ ਭੇਟ
ਬਰਨਾਲਾ, 11 ਅਗਸਤ 2021
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਲੜਕੇ) ਵਿਖੇ ਬਲਾਕ ਸਪੈਸ਼ਲ ਰਿਸੋਰਸ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨਾਂ ਵਲੋਂ ਬੱਚਿਆਂ ਨੂੰ ਟੇਬਲ ਟੈਨਿਸ ਭੇਟ ਕੀਤਾ ਗਿਆ ਅਤੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ
ਵਾਈਐਸ ਸਕੂਲ ਦੇ ਪਿ੍ਰੰਸੀਪਲ ਪੂਜਾ ਵਰਮਾ ਅਤੇ ਉਨਾਂ ਦੇ ਸਟਾਫ ਵੱਲ਼ੋਂ ਟੀਚਿੰਗ ਲਰਨਿੰਗ ਮਟੀਅਰਲ ਅਤੇ ਤੋਹਫੇ ਵੰਡੇ ਗਏ। ਉਨਾਂ ਆਪਣੇ ਸਟਾਫ ਨੇ ਬੱਚਿਆਂ ਨਾਲ ਵਾਰਤਾ ਕੀਤੀਆਂ ਅਤੇ ਗਤੀਵਿਧੀਆਂ ਉਲੀਕਿਆਂ।
ਇਸ ਮੌਕੇਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ (ਐ.ਸਿੱ) ਕੁਲਵਿੰਦਰ ਸਿੰਘ ਸਰਾਏ ਵੱਲੋਂ ਬੱਚਿਆਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਦੇ ਗੁਰ ਦੱਸੇ ਗਏ। ਉਨਾਂ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਵਨਾਵਾਂ ਦਿੱਤੀਆਂ। ਇਸ ਮੌਕੇ ਤੇ ਜ਼ਿਲਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ, ਜ਼ਿਲਾ ਸਪੈਸ਼ਲ ਐਜੂਕੇਟਰ ਭੁਪਿੰਦਰ ਸਿੰਘ, ਡਾ. ਸੰਜੈੈ ਕੁਮਾਰ, ਆਈਈਆਰਟੀ ਸਪਨਾ ਸ਼ਰਮਾ, ਦਵਿੰਦਰ ਕੌਰ, ਆਈਈਵੀ ਰੰਜੂ ਬਾਲਾ, ਸ਼ਿੰਦਰਪਾਲ ਕੌਰ, ਬਲਵਿੰਦਰ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।