ਉੱਘੇ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ ਦਿਹਾੜਾ ਮਨਾਇਆ

Sorry, this news is not available in your requested language. Please see here.

5 ਦਸੰਬਰ , ਫਾਜ਼ਿਲਕਾ:

ਸਰਕਾਰੀ ਹਾਈ ਸਮਾਰਟ ਸਕੂਲ ਚੂਹੜੀ ਵਾਲਾ ਚਿਸਤੀ ਵਿਖੇ ਉੱਘੇ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ ਦਿਹਾੜਾ ਮਨਾਇਆ ਗਿਆ । ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ, ਖੋਜ ਅਫਸਰ ਸਰਦਾਰ ਪਰਮਿੰਦਰ ਸਿੰਘ ਰੰਧਾਵਾ ਅਤੇ ਪੰਜਾਬੀ ਮਾਸਟਰ ਸੁਰਿੰਦਰ ਪਾਲ  ਨੇ ਵਿਸ਼ੇਸ਼ ਤੌਰ ਤੇ ਆਪਣੀ ਸ਼ਮੂਲੀਅਤ ਕੀਤੀ । ਜਿੱਥੇ ਖੋਜ਼ ਅਫਸਰ ਪਰਮਿੰਦਰ ਸਿੰਘ ਰੰਧਾਵਾ ਨੇ ਬਲਵੰਤ ਗਾਰਗੀ ਜੀ ਦੇ ਜੀਵਨ ਤੇ ਚਾਨਣਾ ਪਾਇਆ । ਉਥੇ ਹੀ ਮਾਸਟਰ ਸੁਰਿੰਦਰ ਪਾਲ ਨੇ ਬੱਚਿਆਂ ਨਾਲ ਆਪਣੀ ਨਿੱਜੀ ਤਜ਼ਰਬੇ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਉਹਨਾਂ ਨੂੰ ਲਾਇਬ੍ਰੇਰੀ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ।

ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਸਾਹਿਤ ਅਤੇ ਉਸਦੀਆਂ ਅਲੱਗ ਅਲੱਗ ਵੰਨਗੀਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਉਹਨਾਂ ਨੇ ਬਲਵੰਤ ਗਾਰਗੀ ਦੇ ਵੱਖ ਵੱਖ ਨਾਟਕਾਂ ਜਿਵੇਂ ਕਿ ਲੋਹਾ ਕੁੱਟ,ਧੂਣੀ ਦੀ ਅੱਗ, ਅਭੀਸਾਰਕਾ, ਪੱਤਣ ਦੀ ਬੇੜੀ,ਸੁਲਤਾਨ ਰਜੀਆ ਆਦਿ ਬਾਰੇ ਬੱਚਿਆਂ ਨੂੰ ਵਿਸਤਾਰ ਸਹਿਤ ਦੱਸਿਆ। ਨਾਲ ਹੀ ਉਹਨਾਂ ਨੇ ਕਵਿਤਾਵਾਂ ਨੂੰ ਵੱਖਰੇ ਵੱਖਰੇ ਢੰਗਾਂ ਨਾਲ ਪੜ੍ਹਨ ਦੇ ਗੁਰ ਵੀ ਸਿਖਾਏ ।

ਸਟੇਜ ਦੀ ਕਾਰਵਾਈ ਪੰਜਾਬੀ ਮਾਸਟਰ ਵਿਕਾਸ ਕੰਬੋਜ ਵੱਲੋਂ ਨਿਭਾਈ ਗਈ ਅਤੇ ਸਕੂਲ ਦੇ ਹੈੱਡ ਮਾਸਟਰ ਸ੍ਰੀ ਸੁਰਿੰਦਰ ਪਾਲ ਜੀ ਨੇ ਆਪਣੇ ਵਡਮੁੱਲੇ ਵਿਚਾਰ ਸਕੂਲ ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪ੍ਰੋਗਰਾਮ “ਖ਼ਿਆਲ ਲਫ਼ਜ਼ ਅਤੇ ਪੇਸ਼ਕਾਰੀ” ਅਧੀਨ ਵਿਦਿਆਰਥੀਆਂ ਦੇ ਲੇਖ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕਿਤਾਬਾਂ ਦੇ ਕੇ ਨਿਵਾਜਿਆ ਗਿਆ । ਸਕੂਲ ਦੇ ਅਧਿਆਪਕਾਂ ਸ੍ਰੀ ਵਿਜੇ ਪਾਲ, ਨਵਦੀਪ ਮੈਣੀ,ਦੀਪਕ ਮਿੱਤਲ, ਕਰਨਜੀਤ ਸਿੰਘ,ਮਨੀਸ਼ ਕੁਮਾਰ, ਮੈਡਮ ਸੋਨਮ,ਜੋਤੀ ਅਤੇ ਰੇਨੂੰ ਕੁਮਾਰੀ ਆਦੀ ਨੇ ਵੀ  ਇਸ ਪ੍ਰੋਗਰਾਮ ਵਿੱਚ ਆਪਣੀ ਹਾਜਰੀ ਲਵਾਈ ।