ਐਤਕੀਂ ਬਿਲਾਸਪੁਰ (ਯਮੁਨਾਨਗਰ) ਵਿਖੇ ਸ੍ਰੀ ਕਪਾਲ ਮੋਚਨ -ਸ੍ਰੀ ਆਦਬਦ੍ਰੀ ਮੇਲਾ ਨਹੀਂ ਲੱਗੇਗਾ

Sorry, this news is not available in your requested language. Please see here.

*ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਆ ਫੈਸਲਾ
ਬਰਨਾਲਾ, 19 ਨਵੰਬਰ
ਹਰ ਸਾਲ ਬਿਲਾਸਪੁਰ (ਯਮੁਨਾਨਗਰ) ਵਿਖੇ ਲੱਗਣ ਵਾਲਾ ਸ੍ਰੀ ਕਪਾਲ ਮੋਚਨ-ਸ੍ਰੀ ਆਦਬਦ੍ਰੀ ਮੇਲਾ ਇਸ ਵਾਰ ਨਹੀਂ ਲੱਗੇਗਾ। ਇਸ ਸਬੰਧੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਲਿਆ ਹੈ।
ਉਨ੍ਹਾਂ ਦੱਸਿਆ ਕਿ ਹਰ ਸਾਲ ਕੱਤਕ ਦੀ ਮੱਸਿਆ ਨੂੰ ਲਗਾਏ ਜਾਂਦੇ ਇਸ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਦੇ ਹਨ, ਜੋ ਇਸ ਵਾਰ ਸੰਭਵ ਨਹੀਂ ਹੋ ਸਕੇਗਾ। ਸ੍ਰੀ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਸ ਸਾਲ ਮੇਲੇ ਲਈ ਨਾ ਜਾਣ, ਕਿਉਂਕਿ ਇਹ ਮੇਲਾ ਇਸ ਵਾਰ ਨਹੀਂ ਹੋ ਰਿਹਾ।

2 Attachments