*ਲੋਕਾਂ ਨੂੰ ਨੁੱਕੜ ਮੀਟਿੰਗਾਂ ਰਾਹੀਂ ਕਰੋਨਾ ਖਿਲਾਫ ਸੁਚੇਤ ਕਰਨਗੇ ਯੁਵਕ ਸੇਵਾਵਾਂ ਵਲੰਟੀਅਰ
*ਮਾਸਕਾਂ ਦੀ ਵੰਡ ਦੇ ਨਾਲ ਨਾਲ ਹੱਥ ਧੋਣ ਦੀ ਵਿਧੀ ਬਾਰੇ ਕੀਤਾ ਜਾ ਰਿਹੈ ਜਾਗਰੂੂਕ
ਬਰਨਾਲਾ, 24 ਸਤੰਬਰ
ਐਨਐਸਐਸ ਦੀ 51ਵੀਂ ਵਰੇਗੰਢ ਮਨਾਉਂਦਿਆਂ ਵਲੰਟੀਅਰਾਂ ਵੱਲੋਂ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਡੀ.ਪੀ.ਐਸ. ਖਰਬੰਦਾ ਅਤੇ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਵਾਇਰਸ ਖ਼ਿਲਾਫ਼ ਘਰ ਘਰ ਜਾਗਰੂਕ ਕਰਨ ਲਈ ਵਿਸ਼ੇਸ਼ ਹਫਤਾਵਰੀ ਪ੍ਰੋਗਰਾਮ ਚਲਾਇਆ ਗਿਆ ਹੈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਸ਼ਰਮਾ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਐਨਐਸਐਸ ਵਲੰਟੀਅਰ ਅਮ੍ਰਿੰਤਪਾਲ ਸਿੰਘ ਹਮੀਦੀ ਅਤੇ ਜਸਪੂਰਨ ਸਿੰਘ ਹਮੀਦੀ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ, ਬਰਨਾਲਾ ਵੱਲੋਂ ਇਕ ਹਫਤਾਵਾਰੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਘਰ ਘਰ, ਗਲੀ-ਮੁਹੱਲੇ ਜਾ ਕੇ ਕਰੋਨਾ ਨਾਲ ਜਾਗਰੂਕ ਕਰਨ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ ਲੋਕਾਂ ਨੂੰ ਪੈਂਫਲੇਟ ਵੰਡਣਾ, ਸੋਸ਼ਲ ਮੀਡੀਆ ਰਾਹੀਂ ਜਾਗਰੂਕ ਦੇ ਨਾਲ ਨਾਲ ਪਿੰਡਾਂ ਦੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰਾਂ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨਾਲ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਵੀ ਚਲਾਇਆ ਜਾਵੇਗਾ।
ਇਸ ਮੌਕੇ ਸ੍ਰੀ ਭਾਸਕਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਮਾਸਕਾਂ ਦੀ ਵੰਡ ਕੀਤੀ ਗਈ ਅਤੇ ਕਰੋਨਾ ਮਹਾਮਾਰੀ ਨਾਲ ਸਬੰਧਤ ਜਾਰੀ ਹਦਾਇਤਾਂ ਦੇ ਪੋਸਟਰ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਹਨ। ਇਸ ਸਬੰਧੀ ਲੋਕਾਂ ਨੂੰ ਘਰਾਂ ਵਿਚ ਜਾ ਕੇ ਸਾਬਣ ਨਾਲ ਹੱਥ ਧੋਣ ਸਬੰਧੀ ਡੈਮੋ ਦਿੱਤੇ ਗਏ। ਇਸ ਤੋਂ ਇਲਾਵਾ ਮਾਸਕ ਪਾਉਣ ਦੀ ਵਿਧੀ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਵੈ ਇੱੱਛਾ ਨਾਲ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ।
ਇਸ ਮੁਹਿੰਮ ਤਹਿਤ ਵੱਖ ਵੱੱਖ ਟੀਮਾਂ ਵੀ ਬਣਾਈਆਂ ਗਈਆਂ, ਜਿਨ੍ਹਾਂ ਵਿਚ ਨਿਰਮਲ ਪੰਡੋਰੀ, ਸੁਖਵੰਤ ਸਿੰਘ ਹਮੀਦੀ, ਲਵਪ੍ਰੀਤ ਸ਼ਰਮਾ ਹਰੀਗੜ੍ਹ, ਕੁਲਵਿੰਦਰ ਸਿੰਘ ਹਮੀਦੀ, ਲਵਪ੍ਰੀਤ ਸਿੰਘ ਹਮੀਦੀ, ਸੰਦੀਪ ਸਿੰਘ ਭਦੌੜ, ਅਮਨਦੀਪ ਸੰਦਿਓੜਾ ਧਨੌਲਾ, ਜਸ਼ਨ ਗਰਗ ਧਨੌਲਾ, ਅਰਸ਼ਦੀਪ ਹੰਡਿਆਇਆ, ਸੁਖਦੀਪ ਰਾਏਸਰ, ਗਗਨਦੀਪ ਠੀਕਰੀਵਾਲ, ਅਰਸਦੀਪ ਸਿੰਘ ਪੱਖੋਂ ਕਲਾਂ ਨੇ ਟੀਮ ਲੀਡਰ ਦੇ ਤੌਰ ’ਤੇ ਨੌਜਵਾਨਾਂ ਦੀ ਅਗਵਾਈ ਕੀਤੀ।

हिंदी





