ਐਨ.ਐਚ-54 ਅਧੀਨ ਆਈਆਂ ਜ਼ਮੀਨਾਂ ਦੇ ਬਕਾਏ ਦੀ ਰਾਸ਼ੀ ਜ਼ਮੀਨ ਮਾਲਕਾਂ ਨੂੰ ਜਲਦ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

— ਕਿਸਾਨ ਆਪਣੀਆਂ ਐਕੁਆਇਰ ਹੋਈਆਂ ਜ਼ਮੀਨਾਂ ਦੇ ਬਕਾਏ ਸਬੰਧੀ ਲਿਖਤੀ ਦਰਖਾਸਤ ਇਕ ਹਫ਼ਤੇ ਵਿੱਚ ਦੇਣ

ਫਿਰੋਜ਼ਪੁਰ, 25 ਅਕਤੂਬਰ

ਨੈਸ਼ਨਲ ਹਾਈਵੇ ਨੰਬਰ 54 ਜੋ ਕਿ ਅੰਮ੍ਰਿਤਸਰ ਤੋਂ ਬਠਿੰਡਾ ਤੱਕ ਚਾਰ ਮਾਰਗੀ ਬਣਾਇਆ ਗਿਆ ਸੀ, ਜਿਸ ਦੇ ਅਧੀਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦਾ ਰਕਬਾ ਐਕਵਾਇਰ ਕੀਤਾ ਗਿਆ ਸੀ। ਐਕੁਆਇਰ ਕੀਤੇ ਗਏ ਰਕਬੇ ਦਾ ਮੁਆਵਜ਼ਾ ਕੁੱਝ ਜ਼ਮੀਨ ਮਾਲਕਾਂ ਨੂੰ ਪਹਿਲਾ ਦੇ ਦਿੱਤਾ ਗਿਆ ਸੀ ਪਰ ਕਈ ਮਾਲਕਾਂ ਦਾ ਮੁਆਵਜਾ ਅਜੇ ਤੱਕ ਕਿਸੇ ਕਾਰਨਾਂ ਕਰਕੇ ਉਨ੍ਹਾਂ ਨੂੰ ਨਹੀਂ ਮਿਲਿਆ ਸੀ,  ਉਨ੍ਹਾਂ ਨੂੰ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਵੱਖ-ਵੱਖ ਸਬ ਡਵੀਜਨਾਂ ਅਧੀਨ ਆਉਂਦੇ ਪਿੰਡਾਂ ਜਿੰਨ੍ਹਾਂ ਦੀ ਜ਼ਮੀਨ ਨੈਸ਼ਨਲ ਹਾਈਵੇ ਲਈ ਐਕੁਆਇਰ ਹੋਈ ਸੀ ਪਰ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਉਹ ਆਪਣੀ ਲਿਖਤੀ ਦਰਖਾਸਤ ਅਤੇ ਹੋਰ ਸਬੂਤਾਂ ਸਮੇਤ ਕੰਮ ਵਾਲੇ ਦਿਨ ਸਬੰਧਿਤ ਐਸ.ਡੀ.ਐਮ. ਦਫਤਰ  ਨੂੰ ਦੇ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਬਣਦਾ ਮੁਆਵਜ਼ਾ ਜਲਦੀ ਉਨ੍ਹਾਂ ਨੂੰ ਦਿੱਤਾ ਜਾ ਸਕੇ।