ਫਿਰੋਜ਼ਪੁਰ, 29 ਨਵੰਬਰ:
ਕਰਨਲ ਐਮ ਐਲ ਸ਼ਰਮਾ, ਕਮਾਡਿੰਗ ਅਫਸਰ 13 ਪੰਜਾਬ ਬਟਾਲੀਅਨ ਐਨ ਸੀ ਸੀ ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਰਜਿਸਟਰਾਰ ਡਾ: ਗਜ਼ਲਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਐਨ ਸੀ ਸੀ ਸਬ-ਯੂਨਿਟ ਨੇ ਭਾਈਚਾਰਕ ਸਾਂਝ ਅਭਿਆਨ ਸਪਤਾਹ ਮਨਾਇਆ ।
ਇਹ ਪ੍ਰੋਗਰਾਮ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਸੰਚਾਲਿਤ ਸੰਸਥਾ ਨੈਸ਼ਨਲ ਫਾਊਂਡੇਸ਼ਨ ਫਾਰ ਕਮਿਊਨਲ ਹਾਰਮਨੀ ਵੱਲੋਂ ਦਿੱਤੇ ਸੱਦੇ ਤੇ ਕਰਵਾਇਆ ਗਿਆ ਜੋ ਕੇ ਅਜਿਹੇ ਪ੍ਰੋਗਰਾਮਾਂ ਲਈ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਮੇਜਰ ਡਾ. ਕੁਲਭੂਸ਼ਣ ਅਗਨੀਹੋਤਰੀ ਦੀ ਯੋਗ ਅਗਵਾਈ 24 ਨਵੰਬਰ 2023 ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਝੰਡਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਨ.ਸੀ.ਸੀ ਕੈਡਿਟਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵੱਖ-ਵੱਖ ਯੋਜਨਾਵਾਂ ਅਤੇ ਗਤੀਵਿਧੀਆਂ ਰਾਹੀਂ ਫਿਰਕੂ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਫਿਰਕੂ, ਜਾਤੀ, ਨਸਲੀ ਜਾਂ ਅੱਤਵਾਦੀ ਹਿੰਸਾ ਦੇ ਪੀੜਤ ਬੱਚਿਆਂ ਦੇ ਪ੍ਰਭਾਵਸ਼ਾਲੀ ਮੁੜ ਵਸੇਬੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਮੌਕੇ ਕੈਡਿਟਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਫਿਰਕੂ, ਜਾਤੀ, ਨਸਲੀ ਜਾਂ ਅੱਤਵਾਦੀ ਹਿੰਸਾ ਦੇ ਸ਼ਿਕਾਰ ਬੱਚਿਆਂ ਦੀ ਮਦਦ ਲਈ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦੇਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ। 24 ਨਵੰਬਰ 2023 ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਰਨ ਫਾਰ ਹਾਰਮੋਨੀ ਦਾ ਆਯੋਜਨ ਵੀ ਕੀਤਾ ਗਿਆ। ਇਸ ਦੌੜ ਵਿੱਚ ਅੰਡਰ ਅਫਸਰ ਆਯੂਸ਼ ਕੁਮਾਰ, ਅੰਡਰ ਅਫਸਰ ਅਬਰਾਰ ਅਹਿਮਦ ਵਾਨੀ ਅਤੇ ਅੰਡਰ ਅਫਸਰ ਪ੍ਰਣਵ ਅਗਨੀਹੋਤਰੀ ਸਮੇਤ 100 ਤੋਂ ਵੱਧ ਕੈਡਿਟਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕੈਂਪਸ ਪੀ ਆਰ ਓ ਸ਼੍ਰੀ ਯਸ਼ਪਾਲ ਤੇ ਨਵੀਂਨ ਚੰਦ ਆਦਿ ਹਾਜ਼ਰ ਸਨ

हिंदी






