ਐਸ ਸੀ ਈ ਆਰ ਟੀ ਵੱਲੋਂ ‘ਸੁਰੱਖਿਅਤ ਕਾਰਜ ਸਥਾਨਾਂ ਦਾ ਸਸ਼ਕਤੀਕਰਨ’ ਵਿਸ਼ੇ ਤੇ ਵਰਕਸ਼ਾਪ 

S. C. E. R. T
ਐਸ ਸੀ ਈ ਆਰ ਟੀ ਵੱਲੋਂ 'ਸੁਰੱਖਿਅਤ ਕਾਰਜ ਸਥਾਨਾਂ ਦਾ ਸਸ਼ਕਤੀਕਰਨ' ਵਿਸ਼ੇ ਤੇ ਵਰਕਸ਼ਾਪ 

Sorry, this news is not available in your requested language. Please see here.

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 24 ਜਨਵਰੀ 2024
ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਗਾਈਡੈਂਸ ਅਤੇ ਕਰੀਅਰ ਕਾਉਂਸਲਿੰਗ ਸੈੱਲ, ਐਸ ਸੀ ਈ ਆਰ ਟੀ ਪੰਜਾਬ ਵੱਲੋਂ ‘ਬ੍ਰੇਕਥਰੂ ਟਰੱਸਟ’ ਦੇ ਸਹਿਯੋਗ ਨਾਲ, ਐਸ ਸੀ ਈ ਆਰ ਟੀ ਅਤੇ ਡੀ  ਜੀ ਐਸ ਈ ਪੰਜਾਬ ਦਫ਼ਤਰ ਦੇ ਅਧਿਕਾਰੀਆਂ ਲਈ ਬੁੱਧਵਾਰ ਨੂੰ ‘ਸੁਰੱਖਿਅਤ ਕਾਰਜ ਸਥਾਨਾਂ ਦਾ ਸਸ਼ਕਤੀਕਰਨ’ ਵਿਸ਼ੇ ਤੇ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਵਿਸ਼ੇਸ਼ ਸਿਖਲਾਈ ਸੈਸ਼ਨ ਦੌਰਾਨ ਕੰਮ ਵਾਲੀ ਥਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ, ਅਤੇ ਨਿਵਾਰਣ) ਐਕਟ, 2013 ਦੀ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਗਈ। ਸੈਮੀਨਾਰ ਦਾ ਉਦਘਾਟਨ ਸ਼੍ਰੀ ਅਵਿਕੇਸ਼ ਗੁਪਤਾ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਅਤੇ ਡਾ. ਸ਼ਰੂਤੀ ਸ਼ੁਕਲਾ ਏ.ਡੀ. (ਗਾਈਡੈਂਸ ਅਤੇ ਕਰੀਅਰ ਕਾਉਂਸਲਿੰਗ ਸੈੱਲ, ਐਸ.ਸੀ.ਈ.ਆਰ.ਟੀ. ਪੰਜਾਬ) ਦੁਆਰਾ ਕੀਤਾ ਗਿਆ।ਡਾ.ਸ਼ਰੂਤੀ ਸ਼ੁਕਲਾ, ਪ੍ਰੋਗਰਾਮ ਕੋ-ਆਰਡੀਨੇਟਰ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਦਫਤਰਾਂ ਵਿੱਚ ਔਰਤਾਂ ਦੀ ਪਰੇਸ਼ਾਨੀ ਨਾਲ ਜੁੜੇ ਕਾਨੂੰਨੀ ਪਹਿਲੂਆਂ ਦੀ ਡੂੰਘੀ ਸਮਝ ਦੇ ਨਾਲ ਅਵਾਜ਼ ਉਠਾਉਣ ਦੀ ਸ਼ਕਤੀ ਪ੍ਰਦਾਨ ਕਰਨਾ ਸੀ।
ਇੰਟਰਐਕਟਿਵ ਸੈਸ਼ਨ ਦੇ ਦੌਰਾਨ, ਭਾਗੀਦਾਰਾਂ ਨੇ ਕਾਨੂੰਨ ਦੇ ਗੁੰਝਲਦਾਰ ਵੇਰਵਿਆਂ ਬਾਰੇ ਗੱਲਬਾਤ ਕੀਤੀ, ਇਸ ਦੀਆਂ ਪਰਿਭਾਸ਼ਾਵਾਂ, ਪ੍ਰਕਿਰਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਚ ਜਿਨਸੀ ਸ਼ੋਸ਼ਣ ਦੇ ਕੇਸਾਂ ਦੀਆਂ ਅਸਲ-ਜੀਵੰਤ ਉਦਾਹਰਣਾਂ ਨੂੰ ਸ਼ਾਮਲ ਕਰਕੇ ਸਿਧਾਂਤਕ ਵਿਚਾਰ-ਵਟਾਂਦਰੇ ਨਾਲ ਹਾਜ਼ਰੀਨ ਨੂੰ ਕਾਨੂੰਨ ਦੇ ਵਿਹਾਰਕ ਪ੍ਰਭਾਵਾਂ ਨੂੰ ਸਮਝਣ ਦੇ ਯੋਗ ਬਣਾਇਆ ਗਿਆ।
ਵਰਕਸ਼ਾਪ ਵਿੱਚ ਖੁੱਲ੍ਹੇ ਵਿਚਾਰ-ਵਟਾਂਦਰੇ ਲਈ ਸਭ ਨੂੰ ਮੌਕਾ ਦਿੱਤਾ ਗਿਆ। ਭਾਗੀਦਾਰਾਂ ਨੂੰ ਜਿਨਸੀ ਉਤਪੀੜਨ ਦੇ ਚੁਣੌਤੀਪੂਰਨ ਵਿਸ਼ੇ ਨਾਲ ਸਬੰਧਤ ਆਪਣੇ ਦ੍ਰਿਸ਼ਟੀਕੋਣਾਂ, ਚਿੰਤਾਵਾਂ ਅਤੇ ਸਵਾਲਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਹਿਯੋਗੀ ਵਾਤਾਵਰਣ ਰਾਹੀਂ ਸਮੂਹਿਕ ਗਿਆਨ ਅਤੇ ਤਜ਼ਰਬਿਆਂ ਨੂੰ ਉਤਸ਼ਾਹਿਤ ਕੀਤਾ ਗਿਆ।ਵਰਕਸ਼ਾਪ ਦੀ ਫੈਸੀਲੀਟੇਟਰ ਸ਼੍ਰੀਮਤੀ ਵੀਨੂ ਕੱਕੜ ਨੇ ਸੈਸ਼ਨ ਵਿੱਚ ਲਿੰਗ ਅਧਿਕਾਰਾਂ, ਖਾਸ ਤੌਰ ‘ਤੇ ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਦੇ ਮੁੱਦਿਆਂ ‘ਤੇ ਆਪਣੇ ਤਜ਼ਰਬੇ ਦਾ ਗਿਆਨ  ਸਾਂਝਾ ਕੀਤਾ।
ਸੈਸ਼ਨ ਤੋਂ ਬਾਅਦ ਭਾਗੀਦਾਰ ਨਾ ਸਿਰਫ ਪ੍ਰੀਵੇਂਸ਼ਨ ਆਫ਼ ਸੈਕਸੁਅਲ ਹਰਾਸਮੈਂਟ (ਪੀ ਓ ਐਸ ਐਚ) ਐਕਟ ਦੇ ਕਾਨੂੰਨੀ ਪਹਿਲੂਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਏ ਬਲਕਿ ਉਨ੍ਹਾਂ ਨੇ ਸੁਰੱਖਿਅਤ, ਸਿਹਤਮੰਦ, ਬਰਾਬਰੀ ਵਾਲਾ ਮਾਹੌਲ ਪ੍ਰਦਾਨ ਕਰਨ ਅਤੇ ਜੀਵਨ ਦੇ ਹਰ ਖੇਤਰ ਵਿੱਚ ਔਰਤ ਦੇ ਸਸ਼ਕਤੀਕਰਨ ਦਾ ਪ੍ਰਣ ਲਿਆ।