ਐਸ. ਸੀ ਕਾਰਪੋਰੇਸ਼ਨ ਨੇ ਕੋਮਾ ’ਚ ਚੱਲ ਰਹੇ ਬੀਸਲਾ ਨਿਵਾਸੀ ਦੇ ਇਲਾਜ ਲਈ ਦਿੱਤੀ ਮਾਲੀ ਸਹਾਇਤਾ

Sorry, this news is not available in your requested language. Please see here.

ਨਵਾਂਸ਼ਹਿਰ, 29 ਜੁਲਾਈ 2021
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੋਮਾ ਵਿਚ ਚੱਲ ਰਹੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੀਸਲਾ ਦੇ ਰਹਿਣ ਵਾਲੇ ਰਾਜ ਕੁਮਾਰ ਪੁੱਤਰ ਸੋਹਨ ਲਾਲ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਰਾਜ ਕੁਮਾਰ ਦੀ ਪਤਨੀ ਨੂੰ ਇਸ ਸਬੰਧੀ ਮਨਜ਼ੂਰੀ ਪੱਤਰ ਸੌਂਪਦਿਆਂ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਉਨਾਂ ਵੱਲੋਂ ਇਹ ਸਹਾਇਤਾ ਕਾਰਪੋਰੇਸ਼ਨ ਦੇ ਰੈਗੁਲੇਸ਼ਨ ‘ਰਲੀਫ਼ ਐਂਡ ਕਾਮਨ ਗੁੱਡ ਰੈਗੂਲੇਸ਼ਨਸ 1976’ ਦੀ ਧਾਰਾ 7 ਅਧੀਨ ਮੈਡੀਕਲ ਰਲੀਫ਼ ਦੇਣ ਦੇ ਆਧਾਰ ’ਤੇ ਧਾਰਾ 8 ਵਿਚ ਦਰਜ ਸ਼ਰਤਾਂ ਦੀ ਪੂਰਤੀ ਉਪਰੰਤ ਧਾਰਾ 9 ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਨੂੰ ਮੈਡੀਕਲ ਆਧਾਰ ’ਤੇ ਅਜਿਹੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਚੇਅਰਮੈਨ ਇੰਜ: ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਆਪਣੀ ਸਥਾਪਨਾ ਦੀ ਗੋਲਡਨ ਜੁਬਲੀ ਮਨਾਉਂਦਿਆਂ ਚਾਲੂ ਵਿੱਤੀ ਵਰੇ ਦੌਰਾਨ 6400 ਲਾਭਪਾਤਰੀਆਂ ਨੂੰ 40 ਕਰੋੜ ਰੁਪਏ ਦਾ ਕਰਜ਼ ਤੇ ਸਬਸਿਡੀ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਸਾਲ 2019-20 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਰਜ਼ ਮੁਹਿੰਮ ਚਲਾ ਕੇ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦੇ ਕਰਜ਼ੇ (ਸਬਸਿਡੀ ਸਮੇਤ) ਵੰਡੇ ਗਏ। ਇਸੇ ਤਰਾਂ ਸਾਲ 2020-21 ਦੌਰਾਨ ਕੋਵਿਡ ਮਹਾਂਮਾਰੀ ਦੌਰਾਨ ਲਾਕਡਾਊਨ ਹੋਣ ਦੇ ਬਾਵਜੂਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਜ਼ਾ ਵੰਡ ਮੁਹਿੰਮ ਤਹਿਤ 2116 ਲਾਭਪਾਤਰੀਆਂ ਨੂੰ 22.94 ਕਰੋੜ ਰੁਪਏ ਦਾ ਕਰਜ਼ਾ (ਸਬਸਿਡੀ ਸਮੇਤ) ਮੁਹੱਈਆ ਕਰਵਾ ਕੇ ਗਰੀਬ ਵਰਗ ਦੇ ਲੋਕਾਂ ਦੇ ਕਾਰੋਬਾਰ ਸ਼ੁਰੂ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ ਹੈ।
ਕੈਪਸ਼ਨ :-ਪਿੰਡ ਬੀਸਲਾ ਦੇ ਕੋਮਾ ਵਿਚ ਚੱਲ ਰਹੇ ਵਿਅਕਤੀ ਦੇ ਇਲਾਜ ਲਈ ਉਸ ਦੀ ਪਤਨੀ ਨੂੰ ਮਾਲੀ ਸਹਾਇਤਾ ਦਾ ਮਨਜ਼ੂਰੀ ਪੱਤਰ ਸੌਂਪਦੇ ਹੋਏ ਐਸ. ਸੀ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ।