ਐੱਨ. ਟੀ. ਐੱਸ. ਈ. ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਸਕੱਤਰ ਨੇ ਤਰਨਤਾਰਨ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Sorry, this news is not available in your requested language. Please see here.

ਡੀ. ਈ. ਓ. ਵੱਲੋਂ ਵਿਦਿਆਰਥੀਆ ਦੇ ਬੱਡੀ ਗੁਰੱਪ ਬਣਾਏ ਜਾਣ ‘ਤੇ ਜ਼ੋਰ
ਤਰਨ ਤਾਰਨ, 11 ਅਕਤੂਬਰ :
ਨੈਸ਼ਨਲ ਟੇਲੈਂਟ ਸਰਚ ਪ੍ਰੀਖਿਆ (ਐੱਨ. ਟੀ. ਐੱਸ. ਈ.) ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਫਲ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਯੋਜਨਾਬੱਧ ਤਰੀਕੇ ਨਾਲ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇਸ ਪ੍ਰੀਖਿਆ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਤਰਨਤਾਰਨ ਜਿਲ੍ਹੇ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ। 13 ਦਸੰਬਰ ਨੂੰ ਹੋਣ ਵਾਲੀ ਉਕਤ ਪ੍ਰੀਖਿਆ ਲਈ ਵਿਭਾਗ ਵੱਲੋਂ ਜਿੱਥੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉੱਥੇ ਤਿਆਰੀ ਦੇ ਪਹਿਲੇ ਪੜਾਅ ਤਹਿਤ ਵਿਦਿਆਰਥੀਆਂ ਦੇ ਬਡੀ ਗੁਰੱਪ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀ ਗਈ ਮੀਟਿੰਗ ‘ਚ ਸਤਨਾਮ ਸਿੰਘ ਬਾਠ,ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਨਤਾਰਨ ਅਤੇ ਵਰਿੰਦਰ ਕੁਮਾਰ ਪਰਾਸ਼ਰ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ ਤੋਂ ਇਲਾਵਾ ਜਿਲ੍ਹਾ ਸਿੱਖਿਆ ਸੁਧਾਰ ਟੀਮ, ਡਾਇਟ ਪ੍ਰਿੰਸੀਪਲ ਅਤੇ ਪੜ੍ਹੋ ਪੰਜਾਬ ਪੜ੍ਹਾਓ ਟੀਮ ਦੇ ਮੈਂਬਰ ਸ਼ਾਮਲ ਹੋਏ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਸਤਨਾਮ ਸਿੰਘ ਬਾਠ ਵੱਲੋਂ ਜਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਹਨਾਂ ਦੇ ਬਡੀ ਗਰੁੱਪ ਬਣਾ ਦਿੱਤੇ ਜਾਣ ਅਤੇ ਵਿਦਿਆਰਥੀਆਂ ਦੇ ਜ਼ਿਲ੍ਹਾ ਵਾਈਜ਼ ਵਟਸਐਪ ਗਰੁੱਪ ਬਣਾ ਕੇ ਉਹਨਾਂ ਨੂੰ ਚੰਗੀ ਤਿਆਰੀ ਲਈ ਵੀ ਇੱਕ ਯੋਜਨਾਬੱਧ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾਵੇ। ਉਕਤ ਪ੍ਰੀਖਿਆ ਵਿਦਿਆਰਥੀਆਂ ਲਈ ਉਚੇਰੀ ਪੜ੍ਹਾਈ ਕਰਨ ਦਾ ਬਹੁਤ ਸੁਨਹਿਰਾ ਮੌਕਾ ਪ੍ਰਦਾਨ ਕਰਦੀ ਹੈ। ਇਸ ਪ੍ਰੀਖਿਆ ‘ਚੋਂ ਸਫਲ ਹੋਣ ਵਾਲੇ ਵਿਦਿਆਰਥੀਆਂ ਲਈ ਚੋਖੀ ਰਾਸ਼ੀ ਵਾਲੇ ਵਜੀਫੇ ਹਾਸਿਲ ਕਰਨ ਦਾ ਮੌਕਾ ਹੁੰਦਾ ਹੈ।
ਦੱਸਣਯੋਗ ਹੈ ਕਿ ਐੱਨ. ਸੀ. ਈ. ਆਰ. ਟੀ. ਵੱਲੋਂ ਲਈ ਜਾਣ ਵਾਲੀ ਉਕਤ ਪ੍ਰੀਖਿਆ ਪਾਸ ਕਰਨ ਉਪਰੰਤ ਲੱਗਭੱਗ 2000 ਵਿਦਿਆਰਥੀਆਂ ਨੂੰ ਕਲਾਸ 11ਵੀਂ ਅਤੇ 12 ਵੀਂ ਦੌਰਾਨ 1250 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਉਚੇਰੀ ਸਿੱਖਿਆ ਲਈ ਯੂਜੀਸੀ ਦੇ ਨਿਯਮਾਂ ਅਨੁਸਾਰ ਵਜ਼ੀਫਾ ਦਿੱਤਾ ਜਾਵੇਗਾ। ਐੱਸ. ਸੀ. ਈ. ਆਰ. ਟੀ. ਵੱਲੋ ਐੱਨ. ਟੀ. ਐੱਸ. ਈ. ਰਾਜ ਪੱਧਰੀ ਪ੍ਰੀਖਿਆ (ਸਟੇਜ-1) ਲਈ ਦਾਖ਼ਲਾ ਫਾਰਮ ਭਰਨ ਦੀ ਆਰੰਭਿਕ 8 ਅਕਤੂਬਰ 2020 ਹੈ ਅਤੇ ਦਾਖ਼ਲਾ ਫਾਰਮ ਭਰਨ ਦੀ ਆਖ਼ਰੀ ਮਿਤੀ 2 ਨਵੰਬਰ 2020 ਹੈ। ਇਸ ਪ੍ਰੀਖਿਆ ਲਈ 1 ਦਸੰਬਰ ਤੋਂ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਇਹ ਪ੍ਰੀਖਿਆ 13 ਦਸੰਬਰ 2020 ਦਿਨ ਐਤਵਾਰ ਨੂੰ ਲਈ ਜਾਵੇਗੀ।