ਕਣਕ ਦੀ ਬਿਜਾਈ ਅਤੇ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨ ਸਰਫ਼ੇਸ ਸੀਡਰ ਮਸ਼ੀਨ ਦੀ ਵਰਤੋਂ ਕਰਨ – ਮੁੱਖ ਖੇਤੀਬਾੜੀ ਅਫ਼ਸਰ 

Sorry, this news is not available in your requested language. Please see here.

ਸ੍ਰੀ ਚਮਕੌਰ ਸਾਹਿਬ, 31 ਅਕਤੂਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਡੀ.ਆਰ ਸ. ਵਰਿਜੰਦਰ ਸੰਧੂ ਅਤੇ ਏ.ਆਰ ਕਮਲਜੀਤ ਸਿੰਘ ਵੱਲੋ ਵੱਖ-ਵੱਖ ਸਹਿਕਾਰੀ ਸਭਾਂਵਾ ਵਿੱਚ ਆਏ ਸਰਫ਼ੇਸ ਸੀਡਰ ਅਤੇ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਪਿੰਡ ਬਰਸਾਲਪੁਰ, ਚੂਹੜ ਮਾਜਰਾ,ਰੁੜਕੀ ਅਤੇ ਜਗਤਪੁਰ ਵਿਖੇ ਕਰਵਾਈ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਪੂਰੇ ਜੋਰਾ ਤੇ ਚਲ ਰਹੀ ਹੈ। ਕਿਸਾਨ ਕਣਕ ਦੀ ਬਿਜਾਈ ਛੇਤੀ ਕਰਨਾ ਚਾਹੁੰਦੇ ਹਨ। ਇਸ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਅਤੇ ਪਰਾਲੀ ਦੀ ਸਾਂਭ-ਸੰਭਾਲ ਲਈ ਸਰਫ਼ੇਸ ਸੀਡਰ ਮਸ਼ੀਨ ਦੀ ਵਰਤੋ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਸਰਫ਼ੇਸ ਸੀਡਿੰਗ ਤਕਨੀਕ ਅਜਿਹੀ ਤਕਨੀਕ ਹੈ ਜਿਸ ਨਾਲ ਝੋਨੇ ਦੀ ਕਟਾਈ ਉਪਰੰਤ ਕਣਕ ਦੀ ਬਿਜਾਈ ਬਿਨਾਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਦੇਰੀ ਅਤੇ ਘੱਟ ਖਰਚ ਤੇ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਰਫ਼ੇਸ ਸੀਡਰ ਮਸ਼ੀਨਾਂ ਕਿਸਾਨ ਆਪਣੇ ਨੇੜੇ ਦੀ ਸਹਿਕਾਰੀ ਸਭਾਂਵਾ ਵਿੱਚ ਪਿੰਡ ਡਹਿਰ, ਮੁੰਡੀਆ, ਬਰਸਾਲਪੁਰ, ਕੋਟਲਾ ਨਿਹੰਗ, ਜਗਤਪੁਰ, ਜਟਾਣਾ, ਡੱਲਾ, ਚੱਕਲਾ, ਟੱਪਰੀਆ ਅਮਰ ਸਿੰਘ, ਪਪਰਾਲੀ ਅਤੇ ਮਹਿਤੋਤ ਤੋ ਲੈਕੇ ਕਣਕ ਦੀ ਬਿਜਾਈ ਬਿਨਾਂ ਪਰਾਲੀ ਨੂੰ ਅੱਗ ਲਗਾਏ ਸਮੇਂ ਸਿਰ ਕਰ ਸਕਦੇ ਹਨ। ਇਸ ਮੌਕੇ ਸਹਿਕਾਰੀ ਸਭਾਂਵਾ ਦੇ ਸੈਕਟਰੀ ਅਤੇ ਕਿਸਾਨ ਹਾਜ਼ਰ ਸਨ।