ਦਫ਼ਤਰ ਜ਼ਿਲਾ ਲੋਕ ਸੰਪਕਰ ਅਫ਼ਸਰ, ਅੰਮ੍ਰਿਤਸਰ
ਸ਼ਿਕਾਇਤਕਰਤਾ ਦੀ ਜਾਣਕਾਰੀ ਰੱਖੀ ਜਾਵੇਗੀ ਗੁਪਤ
ਅੰਮ੍ਰਿਤਸਰ 8 ਮਈ 2021–ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂਰੋਕਣ ਲਈ ਲਗਾਏ ਕਰਫਿਊ/ਲਾਕਡਊਨ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ਤੇ ਹੈਲਪਲਾਈਨ ਨੰ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਰਫਿਊ/ਲੌਕਡਾਊਨ ਦੌਰਾਨ ਜੇਕਰ ਕਿਸੇ ਵੀ ਬੱਚੇ ਦੇ ਸਬੰਧ ਵਿੱਚ ਕੋਈ ਵੀ ਸੂਚਨਾ ਜਾਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਸਿੱਧੇ ਤੌਰ ਤੇ ਸ਼੍ਰੀਮਤੀ ਪਵਨਦੀਪ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅੰਮਿ੍ਰਤਸਰ ਅਤੇ ਸ਼੍ਰੀ ਪਰਮਜੀਤ ਕੁਮਾਰ ਸ਼ਰਮਾ ਚੇਅਰਪਰਸਨ ਬਾਲ ਭਲਾਈ ਕਮੇਟੀ ਅੰਮਿ੍ਰਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਲੌਕਡਾਊਨ ਦੌਰਾਨ ਕਈ ਬੱਚਿਆਂ ਨੂੰ ਸਿੱਖਿਆ, ਸੁਰੱਖਿਆ, ਦੇਖਭਾਲ ਅਤੇ ਘਰੇਲੂ ਹਿੰਸਾ ਦੌਰਾਨ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਠ ਦਿੱਤੀਆਂ ਗਈਆਂ ਹੈਲਪਲਾਈਨ ਤੇ ਬੱਚਿਆਂ ਦੀ ਕਾਂਊਸਲਿੰਗ, ਬੇਸਹਾਰਾ ਬੱਚਿਆਂ ਦੇ ਰਹਿਣ ਅਤੇ ਦੇਖਭਾਲ ਵਿੱਚ ਮਦਦ ਕੀਤੀ ਜਾਵੇਗੀ। ਬੱਚਿਆਂ ਨਾਲ ਹੋ ਰਹੇ ਬਾਲ ਸ਼ੋਸ਼ਣ ਸਬੰਧੀ ਕੋਈ ਸੂਚਨਾ/ਸ਼ਿਕਾਇਤ ਹੈ ਤਾਂ ਉਹ ਵੀ ਦਰਜ ਕਰਵਾਈ ਜਾਵੇ ਤਾਂ ਜੋ ਇਸ ਕੋਵਿਡ-19 ਮਹਾਂਮਾਰੀ ਦੌਰਾਨ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਇਆ ਜਾ ਸਕੇ। ਜੇਕਰ ਕੋਈ ਸ਼ਿਕਾਇਤਕਰਤਾ ਹੈਲਪਲਾਈਨ ਚਾਈਲਡਲਾਈਨ ਤੇ 1098 ਤੇ ਕੋਈ ਸੂਚਨਾ ਦਿੰਦਾ ਹੈ ਤਾਂ ਉਸਦੀ ਸੂਚਨਾ/ਜਾਣਕਾਰੀ ਗੁਪਤ ਰੱਖੀ ਜਾਵੇਗੀ।
ਪਵਨਦੀਪ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕੋਰੋਨਾ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਂ-ਪਿਓ ਮਰ ਚੁੱਕੇ ਹਨ ਜਾਂ ਹਸਪਤਾਲਾਂ ‘ਚ ਇਲਾਜ ਅਧੀਨ ਹਨ ਅਜਿਰੇ ਬੱਚਿਆਂ ਸਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਚਾਈਲਡਲਾਈਨ ਹੈਲਪਲਾਈਨ ਨੰ 1098, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ-0183-2573040 ਅਤੇ ਅਤੇ ਚੇਅਰਪਰਸਨ ਬਾਲ ਭਲਾਈ ਕਮੇਟੀ-9464438515 ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਲੋੜਵੰਦ ਬੱਚਿਆਂ ਦੀ ਸੰਭਾਲ ਲਈ ਅਜਿਹੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਕਰਕੇ ਸਰਕਾਰ ਦੀ ਮਾਨਤਾ ਪ੍ਰਾਪਤ ਬਾਲ ਭਲਾਈ ਸੰਸਥਾ ਵਿਖੇ ਪਹੁੰਚਾਉਣ ਦੇ ਪਾਬੰਦ ਹੋਣਗੇ ਤਾਂ ਜੋ ਇਨ੍ਹਾਂ ਦੀ ਸਾਂਭ/ਸੰਭਾਲ ਹੋ ਸਕੇ ਅਤੇ ਅਜਿਹੇ ਬੱਚੇ ਗਲਤ ਹੱਥਾਂ ਵਿੱਚ ਜਾਣ ਤੋਂ ਬੱਚ ਸਕਣ। ਜੇਕਰ ਕਿਸੇ ਨੂੰ ਬੱਚਿਆਂ ਦੀ ਕਾਂਊਸਲਿੰਗ, ਲੀਗਲ ਸਲਾਹ ਜਾਂ ਸਿੱਖਿਆ ਸਬੰਧੀ ਕੋਈ ਵੀ ਪਰੇਸ਼ਾਨੀ ਪੇਸ਼ ਆ ਰਹੀ ਹੈ ਤਾਂ ਉਹ ਲੀਗਲ ਅਫਸਰ- 9876357202, ਬਾਲ ਸੁਰੱਖਿਆ ਅਫਸਰ- 8360869891 ਅਤੇ ਪ੍ਰੋਬੇਸ਼ਨ ਅਫਸਰ- 9876424088 ਦੇ ਨੰਬਰਾਂ ਤੇ ਸੰਪਰਕ ਕਰਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਹ ਹੈਲਪਲਾਈਨ 24*7 ਘੰਟੇ ਲਈ ਸ਼ੁਰੂ ਰਹਿਣਗੀਆਂ।

हिंदी






