ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀਸੀਡਰ, ਸੁਪਰਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੌ ਵਰਚੁਅਲ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਯੋਜਿਤ
ਗੁਰਦਾਸਪੁਰ, 14 ਸਤੰਬਰ ( ) ‘ਕਰੀਏ ਪਰਾਲੀ ਦੀ ਸੰਭਾਲ, ਧਰਤੀ ਮਾਂ ਹੋਵੇ ਖੁਸ਼ਹਾਲ’ ਦੇ ਉਦੇਸ਼ ਨਾਲ ਵਰਚੁਅਲ ਕਿਸਾਨ ਮੇਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੁੱਖਮਹਿਮਾਨ ਡਾਂ ਨਾਚੀਕੇਤ ਕੋਤਵਾਲੀਵਾਲ, ਨਿਰਦੇਸ਼ਕ ਸੀ. ਆਈ. ਪੀ. ਐਚ. ਈ. ਟੀ, ਲੁਧਿਆਣਾ,ਡਾਇਰੈਕਟਰ ਖੋਜ ਡਾ. ਨਵਤੇਜ ਸਿੰਘ ਬੈਂਸ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖੀਆ ਵਿਭਾਗ ਤੋਂ ਜੂੜੇ ਅਫਸਰ ਸਾਹਿਬਾਨ, ਪਤਵੰਤਿਆਂ ਅਤੇ ਵਰਚੁਅਲ ਕਿਸਾਨ ਮੇਲੇ ਵਿਚ ਭਾਗ ਲੈਣ ਵਾਲੇ ਕਿਸਾਨ ਭਰਾਵਾ ਅਤੇ ਕਿਸਾਨ ਬੀਬੀਆਂ ਦਾ ਸੁਆਗਤ ਕੀਤਾ ।ਉਹਨਾਂ ਨੇ ਕੋਵਿਡ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਚੁਅਲ ਕਿਸਾਨ ਮੇਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਵਰਚੁਅਲ ਮਾਧਿਅਮ ਨਾਲ ਹੋਰਾਂ ਦੇਸ਼ਾ ਜਿਵੇਂ ਕਨੇਡਾ, ਅਮਰਿਕਾ ਆਦਿ ਦੇਸ਼ਾਂ ਤੋਂ ਵੀ ਕਿਸਾਨ ਇਸ ਮੇਲੇ ਨਾਲ ਜੂੜਦੇ ਹਨ । ਉਹਨਾਂ ਨੇ ਪੰਜਾਬ ਦੇ ਸਾਰੇ ਖੇਤਰਾਂ ਵਿਚ ਫਸਲੀ ਵਿਭਿੰਨਤਾ ਹੋਣ ਕਾਰਨ ਖੇਤਰੀ ਕਿਸਾਨ ਮੇਲੇ ਆਯੋਜਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ।
ਇਸ ਵਰਚੁਅਲ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋ ਡਾਂ ਨਾਚੀਕੇਤ ਕੋਤਵਾਲੀਵਾਲ, ਨਿਰਦੇਸ਼ਕ ਸੀ. ਆਈ. ਪੀ. ਐਚ. ਈ. ਟੀ, ਲੁਧਿਆਣਾ ਨੇ ਕਿਸਾਨਾ ਦੀ ਅਣਥੱਕ ਮਿਹਨਤ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਗਾ ਕੀਤੀ । ਉਹਨਾਂ ਨੇ ਕਿਸਾਨਾ ਨੂੰ ਫਸ਼ਲੀ ਵਿਭਿਨਤਾ ਅਪਣਾਉਣ, ਫਸਲ ਅਤੇ ਫਸਲ- ਉਤਪਾਦਾ ਦੀ ਗੁਣਵੱਤਾ ਵਧਾਉਣ ਅਤੇ ਨਵੀਂ ਪੀੜੀ ਨੂੰ ਖੇਤੀ ਨਾਲ ਜੋੜਣ ਲਈ ਉਤਸ਼ਾਹਤ ਕੀਤਾ । ਉਹਨਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਸਫਾਈ ਰੱਖਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀਸੀਡਰ, ਸੁਪਰਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ ।ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਉਤਪਾਦ ਜਿਵੇ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੌਰਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਪ੍ਰੇਰਿਆ ।
ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਖੋਜ, ਪੀ.ਏ.ਯੂ., ਨੇ ਬਦਲਦੇ ਮੌਸਮ ਅਤੇ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾ ਸਬੰਧੀ ਜਾਣਕਾਰੀ ਦਿੱਤੀ । ਕਣਕ ਦੀਆਂ ਹੈਪੀਸੀਡਰ ਅਤੇ ਸੁਪਰਸੀਡਰ ਨਾਲ ਬਿਜਾਈ ਲਈ ਢੁਕਵੀਆਂ ਕਿਸਮਾਂ ਪੀ. ਬੀ.ਡਬਲਯੂ 869 ਅਤੇ ਪੀ. ਬੀ. ਡਬਲਯੂ. 824 ਬਾਰੇ ਜਾਣਕਾਰੀ ਦਿੱੰਦੇਆਂ ਦੱਸਿਆ ਕਿ ਇਹ ਕਿਸਮਾਂ ਝੋਨੇ ਦੀ ਪਰਾਲੀ ਵਿੱਚ ਬੀਜਣ ਲਈ ਢੁੱਕਵੀਆਂ ਹਨ, ਇਹਨਾਂ ਦਾ ਦਾਣਾ ਮੋਟਾ ਹੈ ਅਤੇ ਝਾੜ ਵੀ ਵਧਿਆ ਦਿੰਦੀਆਂ ਹਨ ।ਹਰੇ ਚਾਰੇ ਲਈ ਬਰਸੀਮ ਦੀ ਨਵੀਂ ਕਿਸਮ ਬੀ. ਐਲ. 44 ਅਤੇ ਜਵੀਂਦੀ ਨਵੀ ਕਿਸਮ ਓ.ਐਲ. 15 ਅਤੇ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀਆਂ ਨਵੀਆਂ ਤਕਨੀਕਾਂ ਦੇ ਨਾਲ-ਨਾਲ ਗਾਜਰ, ਤਰਬੂਜ, ਡੇਕ ਆਦਿ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਖਾਦਾ, ਨਦੀਨ-ਨਾਸ਼ਕਾ ਅਤੇ ਕੀਟ-ਨਾਸ਼ਕਾ ਦੀ ਸੁਚੱਜੀ ਵਰਤੋਂ ਕਰਨ ਤੇ ਜੋਰ ਦਿੱਤਾ।
ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੌਂ ਨੇ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਲਈੇ ਮੁੱਖ ਮਹਿਮਾਨ ਡਾਂ ਨਾਚੀਕੇਤ ਕੋਤਵਾਲੀਵਾਲ, ਨਿਰਦੇਸ਼ਕ ਸੀ. ਆਈ. ਪੀ. ਐਚ. ਈ. ਟੀ, ਲੁਧਿਆਣਾ, ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ, ਡਾਇਰੈਕਟਰ ਖੋਜ ਡਾ. ਨਵਤੇਜ ਸਿੰਘ ਬੈਂਸ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖੀਆ ਵਿਭਾਗ ਤੋਂ ਜੂੜੇ ਅਫਸਰ ਸਾਹਿਬਾਨ, ਪਤਵੰਤਿਆਂ ਅਤੇ ਵਰਚੁਅਲ ਕਿਸਾਨ ਮੇਲੇ ਵਿਚ ਭਾਗ ਲੈਣ ਵਾਲੇ ਕਿਸਾਨ ਭਰਾਵਾ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਭੁਪਿੰਦਰ ਸਿੰਘ ਢਿਲੌਂ ਨੇ ਦੱਸਿਆ ਕਿ ਇਸ ਕੇਂਦਰ ਵੱਲੋਂ ਕਿਸਾਨਾ ਨੂੰ ਕਣਕ, ਝੋਨਾ ਆਦਿ ਦੀਆਂ ਨਵੀਆਂ ਕਿਸਮਾ ਅਤੇ ਸਬਜ਼ੀਆਂ ਦੀਆਂ ਨਵੀ ਕਿਸਮਾਂ ਦੇ ਬੀਜ ਸਮੇਂ-ਸਮੇਂ ਮੁਹਇਆ ਕਰਵਾਏ ਜਾਂਦੇ ਹਨ।
ਇਸ ਖੇਤਰ ਦੀ ਮੁੱਖ ਫਸਲ ਗੰਨੇ ਅਤੇ ਹੋਰ ਫਸਲਾਂ ਦੀ ਸਫਲ ਕਾਸ਼ਤ ਅਤੇ ਨਵੇਂ ਫਲ ਦਾਰ ਬੂਟੇ ਲਗਾਉੁਣ ਤੇ ਫਲ ਤੁੜਾਈ ਤੋਂ ਬਾਅਦ ਬਾਗਾ ਦੀ ਸੰਭਾਲ ਆਦਿ ਦੇ ਵਿਸ਼ਿਆਂ ਤੇ ਕਿਸਾਨਾਂ ਅਤੇ ਮਾਹਿਰਾਂ ਵੱਲੋਂ ਵਰਚੁਅਲ ਪੈਨਲ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਮਾਹਿਰਾਂ ਵੱਲੋਂ ਦਿੱਤੇ ਗਏ ।
ਮਾਹਿਰਾਂ ਵੱਲੋਂ ਵਿਕਸਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾ ਆਦਿ ਦੀਆਂ ਪ੍ਰਦਰਸ਼ਨੀਆਂ ਦੀਆਂ ਵਿਡਿਓ, ਪੈਨਲ ਵਿਚਾਰ-ਵਟਾਂਦਰੇ ਦਾ ਸਿੱਧਾ ਪ੍ਰਸਾਰਨ ਪੀ.ਏ.ਯੂ. ਦੀ ਵੈਬ-ਸਾਇਟ, ਫੈਸਬੁਕ ਚੈਨਲ ਅਤੇ ਯੂ-ਟਿਓਬ ਚੈਨਲ ਤੇ ਕੀਤਾ ਗਿਆ ।

हिंदी






