ਕਰੋਨਾ ਕਾਲ ਦੌਰਾਨ ਜਲਾਲਾਬਾਦ ਤਹਿਸੀਲ ਵਿਖੇ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ ਰਾਸ਼ਨ ਕਿਟਾਂ

Sorry, this news is not available in your requested language. Please see here.

ਕਰੋਨਾਂ ਮਰੀਜਾਂ ਨੂੰ ਦਿੱਤੀਆਂ ਫਤਿਹ ਕਿਟਾਂ,  ਸੈਂਪਲਿੰਗ ਤੇ ਟੀਕਾਕਰਨ ਵੱਲ ਵੀ ਵਿਸ਼ੇਸ਼ ਜ਼ੋਰ
ਜਲਾਲਾਬਾਦ  ਫਾਜ਼ਿਲਕਾ, 18 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਜਲਾਲਾਬਾਦ ਸ. ਸੁਬਾ ਸਿੰਘ ਦੀ ਅਗਵਾਹੀ ਹੇਠ ਜਲਾਲਾਬਾਦ ਤਹਿਸੀਲ ਵਿਖੇ ਲੋਕਾਂ ਨੂੰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸੈਂਪਲਿੰਗ ਅਤੇ ਟੀਕਾਕਰਨ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਵਰਤਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ.ਡੀ.ਐਮ. ਸ. ਸੂਬਾ ਸਿੰਘ ਨੇ ਦੱਸਿਆ ਕਿ ਕੋਵਿਡ 19 ਦੇ ਮਦੇਨਜਰ ਮਈ 2021 ਤੋਂ ਲੈ ਕੇ ਹੁਣ ਤੱਕ ਜਲਾਲਾਬਾਦ ਅਧੀਨ ਸੈਂਪਲਿੰਗ ਦੇ 280 ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿਚ ਜਲਾਲਾਬਾਦ ਸ਼ਹਿਰ ਵਿਚ 136 ਅਤੇ ਪੇਂਡੂ ਖੇਤਰ ਵਿਚ 144 ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਟੀਕਾਕਰਨ ਦੇ ਵੀ 27 ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿਚ 11 ਅਤੇ ਪਿੰਡਾਂ ਵਿਚ 16 ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੋਮ ਆਈਸੋਲੇਸ਼ਨ ਵਿਖੇ ਇਲਾਜ ਲੈ ਰਹੇ ਮਰੀਜਾਂ ਨੂੰ 850 ਫਤਿਹ ਕਿਟਾਂ ਉਪਲਬਧ ਕਰਵਾਈਆਂ ਹਨ ਜਿਸ ਵਿਚ ਜਲਾਲਾਬਾਦ ਸ਼ਹਿਰ ਵਿਚ 211 ਅਤੇ ਵੱਖ-ਵੱਖ ਪਿੰਡਾਂ ਵਿਚ 636 ਕਿਟਾਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਨੂੰ ਪਿੰਡਾਂ ਅਤੇ ਜਲਾਲਾਬਾਦ ਸ਼ਹਿਰ ਵਿਚ 475 ਰਾਸ਼ਨ ਕਿਟਾਂ ਵੀ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜਲਾਲਾਬਾਦ, ਬਸ ਸਟੈਂਡ ਜਲਾਲਾਬਾਦ, ਬੈਂਕ ਰੋਡ ਨੇੜੇ ਥਾਣਾ ਸਿਟੀ ਜਲਾਲਾਬਾਦ ਅਤੇ ਨੇੜੇ ਸੈਕਰਟ ਹਾਰਡ ਸਕੂਲ ਜਲਾਲਾਬਾਦ ਵਿਖੇ ਸੈਂਪਲਿੰਗ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਬਲਾਕ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਵਿਖੇ  ਪੀ.ਐਚ.ਸੀ. ਵਿਖੇ, ਲਧੂ ਵਾਲੀਆ ਨਹਿਰਾਂ, ਪੁਲਿਸ ਚੌਕੀ ਘੁਬਾਇਆ, ਬਸ ਸਟੈਂਡ ਚਕ ਵੈਰੋ ਕੇ ਵਿਖੇ ਸੈਂਪਲਿੰਗ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਜਲਾਲਾਬਾਦ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਵਿਖੇ ਰੋਜ਼ਾਨਾ ਟੀਕਾਕਰਨ ਵੀ ਕੀਤਾ ਜਾਂਦਾ ਹੈ।