ਕਰੋਨਾ ਵਾਇਰਸ ਦਾ ਟੈਸਟ ਕਰਾਉਣ ਤੋਂ ਘਬਰਾਉਣ ਦੀ ਲੋੜ ਨਹੀਂ: ਸਿਵਲ ਸਰਜਨ

Barnala Civil surgeon

Sorry, this news is not available in your requested language. Please see here.

*ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਆਪਣੇ ਟੈਸਟ ਜ਼ਰੂਰ ਕਰਾਉਣ
*ਮਿਸ਼ਨ ਫਤਿਹ ਤਹਿਤ 8 ਹੋਰ ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ
ਬਰਨਾਲਾ, 21 ਅਗਸਤ
ਕਰੋਨਾ ਵਾਇਰਸ ਦੇ ਫੈਲਾਅ ਨੂੰ ਤੇਜ਼ੀ ਨਾਲ ਕੰਟਰੋਲ ਕਰਨ ਲਈ ਵਿਆਪਕ ਪੱਧਰ ’ਤੇ ਟੈਸਟਿੰਗ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਨ ਜ਼ੋਨਾਂ ਵਿੱਚ ਹਰ ਵਿਅਕਤੀ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਿਹੜਾ ਵੀ ਵਿਅਕਤੀ ਕਿਸੇ ਕਰੋਨਾ ਮਰੀਜ਼ ਦੇ ਸੰਪਰਕ ਵਿਚ ਆਉਦਾ ਹੈ ਜਾਂ ਕਰੋਨਾ ਦੇ ਕੋਈ ਲੱਛਣ ਜਾਪਦੇ ਹਨ, ਉਹ ਆਪਣਾ ਟੈਸਟ ਜ਼ਰੂਰ ਕਰਵਾਏ।
ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਵੱਲੋਂ ਕੀਤਾ ਗਿਆ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ 18382 ਵਿਅਕਤੀਆਂ ਦੀ ਸੈਂਪਲਿੰਗ ਹੋ ਚੁੱਕੀ ਹੈ। ਉਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵੀ ਕਰੋਨਾ ਟੈਸਟ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਆਖਿਆ ਕਿ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਕਰੋਨਾ ਵਾਇਰਸ ਦੀ ਟੈਸਟਿੰਗ ਪ੍ਰਕਿਰਿਆ ਤਕਲੀਫਦੇਹ ਹੈ ਜਾਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਦੀ ਕੋਈ ਫੀਸ ਲੱਗਦੀ ਹੈ। ਉਨਾਂ ਆਖਿਆ ਕਿ ਟੈਸਟ ਕਰਾਉਣ ਵਿਚ ਕੋਈ ਤਕਲੀਫ ਨਹੀਂ ਹੁੰਦੀ ਅਤੇ ਨਾ ਹੀ ਕੋਈ ਫੀਸ ਲਈ ਜਾਂਦੀ ਹੈ, ਇਸ ਲਈ ਟੈਸਟ ਕਰਾਉਣ ਤੋਂ ਗੁਰੇਜ਼ ਨਾ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਦੀ ਇੰਨਫੈਕਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ ਕੁੱਲ 18382  ਸੈਂਪਲ ਲਏ ਜਾ ਚੁੱਕੇ ਹਨ। ਅੱਜ ਜ਼ਿਲਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲੇ ਵਿਚ ਐਕਟਿਵ ਕੇਸ 531 ਹਨ ਅਤੇ ਹੁਣ ਤੱਕ ਦੇ ਕੁੱਲ ਪਾਜ਼ੇਟਿਵ ਕੇਸ 866 ਹਨ, ਜਦੋਂਕਿ 320 ਵਿਅਕਤੀ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 15 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਉਨਾਂ ਦੱਸਿਆ ਕਿ ਅੱਜ ਆਏ 41 ਨਵੇਂ ਕੇਸਾਂ ਵਿੱਚੋਂ ਸਿਹਤ ਬਲਾਕ ਬਰਨਾਲਾ ਦੇ 14 ਕੇਸ, ਸਿਹਤ ਬਲਾਕ ਧਨੌਲਾ ਦੇ 2, ਸਿਹਤ ਬਲਾਕ ਤਪਾ ਦੇ 22 ਤੇ ਸਿਹਤ ਬਲਾਕ ਮਹਿਲ ਕਲਾਂ ਦੇ 3 ਕੇਸ ਹਨ। ਉਨਾਂ ਦੱਸਿਆ ਕਿ ਅੱਜ 8 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।