ਕਿਸਾਨ ਮਟਰਾਂ ਦੀ ਕਾਸ਼ਤ ਕਰਕੇ ਵੱਧ ਆਮਦਨ ਪ੍ਰਾਪਤ ਕਰਨ:- ਦਿਨੇਸ਼ ਕੁਮਾਰ ਨੋਡਲ ਅਫਸਰ ਮਟਰ (ਪੰਜਾਬ)

nawanshahr farmer

Sorry, this news is not available in your requested language. Please see here.

ਨਵਾਂਸ਼ਹਿਰ, 21 ਅਕਤੂਬਰ ( )- ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਸਬਜ਼ੀਆਂ ਦੀ ਕਾਸ਼ਤ ਅਹਿਮ ਰੋਲ ਨਿਭਾ ਸਕਦੀਆਂ ਹਨ। ਸਬਜ਼ੀਆਂ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਲਈ ਪ੍ਰੋਸੈਸਿੰਗ ਦੀ ਜਰੂਰਤ ਹੈ। ਇਸ ਸਬੰਧੀ ਬੰਗਾ ਬਲਾਕ ਦੇ ਪਿੰਡ ਨਾਗਰਾ ਵਿਖੇ ਏ.ਐਸ. ਫਰੋਜਨ ਨਾਮ ਦਾ ਪ੍ਰੋਸੈਸਿੰਗ ਯੂਨਿਟ Ministry of Food Processing Govt. of India ਦੀ ਮੱਦਦ ਨਾਲ ਸਥਾਪਿਤ ਕੀਤਾ ਜਾ ਚੁੱਕਾ ਹੈ। ਅੱਜ ਮਿਤੀ 21/10/2020 ਨੂੰ ਨੋਡਲ ਅਫਸਰ ਮਟਰ ਪੰਜਾਬ ਸ਼੍ਰੀ ਦਿਨੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਐਸ.ਏ.ਐਸ ਨਗਰ ਨੇ ਇਸ ਯੂਨਿਟ ਦਾ ਦੌਰਾ ਕਰਦਿਆਂ ਦੱਸਿਆ ਕਿ ਇਸ ਯੂਨਿਟ ਦੇ ਸਮਰੱਥਾ 2.5 ਮੀਟਰਕ ਟਨ ਪ੍ਰਤੀ ਘੰਟਾ ਮਟਰ ਫਰੀਜ਼ਿੰਗ ਕਰਨ ਅਤੇ 2200 ਮੀਟਰਕ ਟਨ ਸਟੋਰੇਜ ਕਰਨ ਦੀ ਹੈ। ਯੂਨਿਟ ਦੇ ਪਾਰਟਨਰ ਸ਼੍ਰੀ ਕਰਮਜੀਤ ਸਿੰਘ ਨੇ ਦੱਸਿਆਂ ਕਿ ਇਸ ਸਾਲ 15 ਦਸੰਬਰ ਤੋਂ ਯੂਨਿਟ ਵਿਖੇ ਮਟਰ ਫਰੀਜਿੰਗ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ 15 ਜਨਵਰੀ 2021 ਤੋਂ ਯੂਨਿਟ ਵਿਖੇ ਕਿਸਾਨਾਂ ਤੋਂ ਮਟਰਾਂ ਦੀ ਖਰੀਦ 15 ਰੁਪਏ ਕਿਲੋ ਹਿਸਾਬ ਨਾਲ ਕੀਤੀ ਜਾਵੇਗੀ। ਇਸ ਸਬੰਧੀ ਚਾਹਵਾਨ ਕਿਸਾਨ ਉਹਨਾਂ ਨਾਲ ਲਿਖਤੀ ਇਕਰਾਰਨਾਮਾ ਕਰ ਸਕਦੇ ਹਨ। ਇਸ ਲਈ ਮਟਰਾਂ ਦੀ ਮੁੱਖ ਫਸਲ ਦੀ ਬਿਜਾਈ 15 ਅਕਤੂਬਰ ਤੋਂ 10 ਨਵੰਬਰ ਤੱਕ ਕੀਤੀ ਜਾਵੇ। ਇਸ ਲਈ ਪ੍ਰਚਲਿਤ ਕਿਸਮ ਪੀ-89 ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਲਈ ਇੱਕ ਹੋਰ ਢੁੱਕਵੀਂ ਕਿਸਮ ਸਲੋਨੀ ਦਾ ਬੀਜ 225 ਰੁਪਏ ਕਿਲੋ ਦੇ ਹਿਸਾਬ ਨਾਲ ਉਪਲੱਬਧ ਹੈ। ਇਹ ਬੀਜ 1 ਏਕੜ ਲਈ 20 ਕਿਲੋ ਹੀ ਪੈਂਦਾ ਹੈ ਅਤੇ ਇਸ ਦਾ ਔਸਤਨ ਝਾੜ 80-90 ਕਿਲੋ ਪ੍ਰਤੀ ਏਕੜ੍ਹ ਹੈ। ਇਸ ਸਮੇਂ ਮੌਜੂਦਾਂ ਬਾਗਬਾਨੀ ਵਿਕਾਸ ਅਫਸਰ ਪਰਮਜੀਤ ਸਿੰਘ ਸਨ। ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗਬਾਨੀ –ਕਮ- ਸਹਾਇਕ ਨੋਡਲ ਅਫਸਰ ਮਟਰ (ਪੰਜਾਬ) ਸ਼੍ਰੀ ਜਗਦੀਸ਼ ਸਿੰਘ ਕਾਹਮਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਕਰਾਰਨਾਮਾ ਕਰਕੇ ਮੁੱਖ ਮੌਸਮ ਦੀ ਮਟਰਾਂ ਦੀ ਫਸਲ ਦੀ ਬਿਜਾਈ ਕਰਨ ਨਾਲ ਕਣਕ ਦੀ ਫਸਲ ਤੋਂ ਵੱਧ ਆਮਦਨ ਲੈਣ ਦੇ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।