ਕੁਸ਼ਟ ਨਿਵਾਰਣ ਦਿਵਸ ਮੌਕੇ ਸੀ ਐੱਚ.ਸੀ.  ਡੱਬਵਾਲਾ ਕਲਾ ਦੇ ਸਟਾਫ ਨੇ ਲਿਆ ਪ੍ਰਣ

Leprosy Eradication Day
ਕੁਸ਼ਟ ਨਿਵਾਰਣ ਦਿਵਸ ਮੌਕੇ ਸੀ ਐੱਚ.ਸੀ.  ਡੱਬਵਾਲਾ ਕਲਾ ਦੇ ਸਟਾਫ ਨੇ ਲਿਆ ਪ੍ਰਣ

Sorry, this news is not available in your requested language. Please see here.

ਲੱਛਣ ਦਿਖਾਈ ਦੇਣ ‘ਤੇ ਤੁਰੰਤ ਸਿਹਤ ਕੇਂਦਰ ਤੱਕ ਪਹੁੰਚ ਕੀਤੀ ਜਾਵੇ – ਡਾ. ਕਵਿਤਾ ਸਿੰਘ

ਫਾਜ਼ਿਲਕਾ 3 ਫਰਵਰੀ 2024

ਡਾ.ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਕੌਹਰੀਆਂ ਡਾ. ਪੰਕਜ ਚੌਹਾਨ  ਦੀ ਅਗਵਾਈ ਹੇਠ ਬਲਾਕ ਪੱਧਰ ‘ਤੇ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਨੂੰ 30 ਜਨਵਰੀ 2024 ਤੋਂ 13 ਫਰਵਰੀ 2024 ਤੱਕ ਚਲਾਇਆ ਜਾ ਰਿਹਾ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੇ ਮੌਕੇ ‘ਤੇ ਸਮੂਹ ਸਟਾਫ ਵੱਲੋਂ ਕੁਸ਼ਟ ਰੋਗ ਸੰਬੰਧੀ ਪ੍ਰਣ ਲਿਆ ਗਿਆ।

ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕੁਸ਼ਟ ਰੋਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਚਮੜੀ ‘ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ‘ਤੇ ਗਰਮ-ਠੰਢੇ ਦਾ ਪਤਾ ਨਾ ਲੱਗੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ, ਅਜਿਹੇ ਲੱਛਣ ਹੋਣ ‘ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਮਾਹਿਰ ਡਾਕਟਰ ਕੋਲ ਚੈਕਅੱਪ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਇਸ ਰੋਗ ਤੋ ਹੋਣ ਵਾਲੀ ਕਰੂਪਤਾ (ਦਿਵਿਆਂਗਤਾ) ਤੋਂ ਬਚਿਆ ਜਾ ਸਕੇ।

ਡਾ. ਪੰਕਜ ਚੌਹਾਨ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਇਸ ਦਾ ਮੁਫ਼ਤ ਇਲਾਜ ਉਪਲਬਧ ਹੈ।ਦੀਵੇਸ਼ ਕੁਮਾਰ ਬਲਾਕ ਐਜੂਕੇਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਵੱਖ- ਵੱਖ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਆਸ਼ਾ ਵਰਕਰ ਵੱਲੋ ਘਰ-ਘਰ ਜਾ ਕੇ ਕੁਸ਼ਟ ਰੋਗ ਦੇ ਲੱਛਣਾਂ, ਬਚਾਅ ਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਦਾ ਇਲਾਜ ਸੰਭਵ ਹੈ। ਕੁਸ਼ਟ ਰੋਗੀ ਨਾਲ ਬੈਠਣ,ਖਾਣ, ਘੁੰਮਣ-ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ ।

ਇਸ ਮੌਕੇ ਪਰਕਾਸ਼ ਸਿੰਘ  ਵਿਨੋਦ ਕੁਮਾਰ , ਏ ਏਂ ਐਮ ਰੀਟਾ ਕੁਮਾਰੀ , ਕਾਂਤਾ ਰਾਣੀ , ਗੀਤਾ ਰਾਣੀ , ਛਿੰਦਰਪਾਲ ਕੌਰ , ਸੀਮਾ ਰਾਣੀ ਆਦਿ ਹਾਜ਼ਰ ਸਨ।