ਪਟਿਆਲਾ/ਚੰਡੀਗੜ•, 7 ਅਗਸਤ – ਦੇਸ਼ ਵਿਚ ਜਦੋਂ ਲੋਕਸਭਾ ਸੰਸਦ ਅਤੇ ਇਕ ਸੂਬੇ ਦੀ ਮੁੱਖ ਮੰਤਰੀ ਦੀ ਧਰਮ ਪਤਨੀ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੀ ਹੈ, ਤਾਂ ਦੇਸ਼ ਭਰ ਦੀ ਜਨਤਾ ਦਾ ਹਾਲ ਕੀ ਹੋਵੇਗਾ। ਖੈਰ ਸ਼ੁਕਰ ਮਨਾਈਏ ਉਚੀ ਪੌਂਚ ਕਾਰਨ ਠੱਗੀ ਕਰਨ ਵਾਲਾ ਵੀ ਫੜਿਆ ਗਿਆ ਅਤੇ ਰਕਮ ਦੀ ਰਿਕਵਰੀ ਵੀ ਹੋ ਗਈ। ਵਾਪਰਾ ਬਰਪਿਆ ਸੀ ਪਟਿਆਲਾ ਤੋਂ ਲੋਕਸਭਾ ਸਾਂਸਦ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਨਾਲ।
ਝਾਰਖੰਡ ਤੋਂ ਅਤਾਉੱਲਾ ਅੰਸਾਰੀ ਨਾਂ ਦੇ ਇਕ ਵਿਅਤਕੀ ਨੇ ਸਿੱਧਾ ਫੋਨ ਮਹਾਰਾਣੀ ਪਰਨੀਤ ਕੌਰ ਨੂੰ ਕੀਤਾ ਅਤੇ ਆਪਣੇ ਆਪ ਨੂੰ ਐਸਬੀਆਈ ਬੈਂਕ ਮੈਨੇਜਰ ਦੱਸਿਆ। ਉਸ ਵਿਅਕਤੀ ਨੇ ਨਾਲ ਹੀ ਮਹਾਰਾਣੀ ਪਰਨੀਤ ਕੌਰ ਨੂੰ ਲਾਲਚ ਦਿੱਤਾ ਕਿ ਆਪ ਜੀ ਦੀ ਸੇਲਰੀ ਖਾਤੇ ਵਿਚ ਪਾਉਣੀ ਹੈ ਇਸ ਕਰ ਕੇ ਆਪਣੇ ਬੈਂਕ ਦੀ ਤੁਰੰਤ ਡਿਟੇਲ ਦੱਸੋ। ਇਸ ਦੌਰਾਨ ਠੱਗ ਨੇ ਮੈਡਮ ਨੂੰ ਅਜਿਹਾ ਨਾ ਕਰਨ ‘ਤੇ ਉਨ•ਾਂ ਦੀ ਸੇਲਰੀ ਵੀ ਅਗਲੇ 3-4 ਮਹੀਨੇ ਤੱਕ ਆਉਣ ਦੀ ਗੱਲ ਆਖੀ।
ਇਸ ਦੌਰਾਨ ਮਹਾਰਾਣੀ ਪਰਨੀਤ ਕੌਰ ਵੱਲੋਂ ਫੋਨ ਉਤੇ ਦਿੱਤੀ ਜਾ ਰਹੀ ਜਾਣਕਾਰੀ ਨੂੰ ਠੱਗ ਵੱਲੋਂ ਕਿਸੇ ਐਪ ਵਿਚ ਤੁਰੰਤ ਭਰ ਕੇ ਪਰਨੀਤ ਕੌਰ ਦੇ ਨੰਬਰ ‘ਤੇ ਆਏ ਇਕ ਓਟੀਪੀ ਦੀ ਮੰਗ ਕੀਤੀ, ਇਸ ਓਟੀਪੀ ਨੂੰ ਸਾਂਝਾ ਕਰਦਿਆਂ ਹੀ ਮਹਾਰਾਣੀ ਪਰਨੀਤ ਕੌਰ ‘ਦੇ ਖਾਤੇ ‘ਚੋਂ 23 ਲੱਖ ਦੀ ਟਰਾਂਜੇਕਸ਼ਨ ਹੋ ਗਈ। ਆਪਣੇ ਖਾਤੇ ‘ਚੋਂ ਤੁਰੰਤ ਪੈਸੇ ਦੀ ਠੱਗੀ ਦੀ ਗੱਲ ਪਰਨੀਤ ਕੌਰ ਸਮਝ ਗਈ ਅਤੇ ਨਾਲ ਹੀ ਉਨ•ਾਂ ਇਸਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ।
ਪੁਲੀਸ ਨੇ ਇਸ ਮਾਮਲੇ ‘ਤੇ ਜਾਂਚ ਕਰਦਿਆਂ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਝਾਰਖੰਡ ਭੇਜੀ, ਪਰ ਉੱਥੋਂ ਦੇ ਐਸ ਪੀ ਤੋਂ ਪਤਾ ਲੱਗਾ ਕਿ ਅਤਾਉੱਲਾ ਅੰਸਾਰੀ ਨੂੰ ਕਿਸੇ ਹੋਰ ਮਾਮਲੇ ਚ ਗ੍ਰਿਫ਼ਤਾਰ ਕਰਕੇ ਜੇਲ• ਭੇਜਿਆ ਜਾ ਚੁੱਕਾ ਹੈ।
ਫਿਲਹਾਲ ਪੰਜਾਬ ਪੁਲੀਸ ਵੱਲੋਂ 23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ ਅਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲਿਆਂਦਾ ਜਾ ਰਿਹਾ ਹੈ।

हिंदी






