ਕੈਪਟਨ ਅਮਰਿੰਦਰ ਸਿੰਘ ਕਿਸਾਨਾਂ, ਆੜ੍ਹਤੀਆਂ ਦੇ ਮਜ਼ਦੂਰਾਂ ਦੇ ਹੱਕ ‘ਚ ਢਾਲ ਬਣਕੇ ਖੜੇ : ਹਰਜੀਤ ਸਿੰਘ ਸ਼ੇਰੂ

ਕੈਪਟਨ ਅਮਰਿੰਦਰ ਸਿੰਘ ਕਿਸਾਨਾਂ, ਆੜ੍ਹਤੀਆਂ ਦੇ ਮਜ਼ਦੂਰਾਂ ਦੇ ਹੱਕ 'ਚ ਢਾਲ ਬਣਕੇ ਖੜੇ : ਹਰਜੀਤ ਸਿੰਘ ਸ਼ੇਰੂ

Sorry, this news is not available in your requested language. Please see here.

-ਕਿਸਾਨਾਂ ਦੇ ਹੱਕ ‘ਚ ਵਿਧਾਨ ਸਭਾ ‘ਚ ਪਾਸ ਕੀਤੇ ਮਤੇ ਇਕ ਇਤਿਹਾਸਕ ਕਦਮ
ਪਟਿਆਲਾ, 20 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ‘ਤੇ ਆਪਣੀ ਰਾਏ ਦਿੰਦਿਆ ਨਵੀਂ ਅਨਾਜ ਮੰਡੀ ਪਟਿਆਲਾ ਦੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਨੇ ਪੰਜਾਬ ਸਰਕਾਰ ਵੱਲੋਂ ਲਏ ਇਸ ਵੱਡੇ ਫੈਸਲੇ ਨੂੰ ਇਤਿਹਾਸਕ ਦੱਸਦਿਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਬਿੱਲਾਂ ਦਾ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ‘ਚ ਫੈਸਲਾ ਲਿਆ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਖ਼ਿਲਾਫ਼ ਇਕ ਵੱਡਾ ਕਦਮ ਹੈ।
ਹਰਜੀਤ ਸਿੰਘ ਸ਼ੇਰੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ‘ਚ ਅੱਜ ਲਿਆਂਦੇ ਗਏ ਬਿੱਲਾਂ ਸਦਕਾ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਤੋਂ ਬਾਅਦ  ਪੈਦਾ ਹੋਈ ਬੇਚੈਨੀ ਅੱਜ ਖਤਮ ਹੋਈ ਹੈ ਅਤੇ ਹੁਣ ਤਿੰਨਾਂ ਵਰਗਾਂ ਨੂੰ ਇਹ ਭਰੋਸਾ ਬਣਿਆ ਹੈ ਕਿ ਉਨ੍ਹਾਂ ਦੇ ਪੱਖ ‘ਚ ਪੰਜਾਬ ਦੇ ਮੁੱਖ ਮੰਤਰੀ ਢਾਲ ਬਣਕੇ ਖੜੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਿੱਲ ‘ਕਿਸਾਨ ਵਪਾਰ ਵਣਜ ਦੀਆਂ ਵਿਸ਼ੇਸ਼ਤਾਵਾਂ ਤੇ ਪੰਜਾਬ ਸੋਧ ਬਿੱਲ, 2020, ਜ਼ਰੂਰੀ ਚੀਜਾਂ ਦੀ ਵਿਸ਼ੇਸ਼ ਵਿਵਸਥਾ ਤੇ ਪੰਜਾਬ ਸੋਧ ਬਿੱਲ ਤੇ ਮੁੱਲ ਅਸੌਰੈਂਸ ਅਤੇ ਫਾਰਮ ਸੇਵਾਵਾਂ ਬਿੱਲ 2020 ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਖਰੀਦ ਕਰਨ ਦੀ ਮਨਾਹੀ ਤੇ 3 ਸਾਲ ਦੀ ਕੈਦ ਤੇ ਜਮ੍ਹਾਂਖੋਰੀ ਰੋਕਕੇ ਕਿਸਾਨ ਤੇ ਮਜ਼ਦੂਰ ਦੀ ਰੱਖਿਆ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਸੰਕਟ ਦੀ ਘੜੀ ‘ਚ ਕਿਸਾਨ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਨਾਲ ਖੜਨ ‘ਤੇ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਪੰਜਾਬ ਦੀ ਕਿਸਾਨੀ  ਬਚੇਗੀ।