ਗੁਰਦਾਸਪੁਰ, 20 ਅਗਸਤ 2021 ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਹਿਕਾਰੀ ਸਭਾਵਾਂ ਦਾ ਕਰਜ਼ ਮੁਆਫ ਕਰਨ ਦੀ ਯੋਜਨਾ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਕਰਵਾਏ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ , ਯੋਧਵੀਰ ਸਿੰਘ ਏ.ਆਰ ਗੁਰਦਾਸਪੁਰ, ਦੇਵਿੰਦਰ ਸਿੰਘ ਡੀ ਐਮ, ਸਹਿਕਾਰੀ ਬੈਕ ਗੁਰਦਾਸਪੁਰ, ਸੁਖਜਿੰਦਰ ਸਿੰਘ ਇੰਸਪੈਕਟਰ ਸੀ.ਬੀ, ਅਤੇ ਭੁਪਿੰਦਰ ਸਿੰਘ ਵਲੋ ਸ਼ਮੂਲੀਅਤ ਕੀਤੀ ਗਈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਪੜ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਸ਼ਿਰਕਤ ਕੀਤੀ।
ਮੁੱਖ ਮੰਤਰੀ ਪੰਜਾਬ ਵਲੋਂ ਅੱਜ ਪਾਇਰਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਬਰ 2.85 ਲੱਖ ਖੇਤ ਮਜਦੂਰਾਂ ਅਤੇ ਬੇਜ਼ਮੀਨੇ ਕਾਸ਼ਤਕਾਰਾ ਦੇ 520 ਕਰੋੜ ਰੁਪਏ ਦੇ ਕਰਜੇ ਮਾਫ ਕਰਨ ਲਈ ਕਰਜ਼ਾ ਰਾਹਤ ਦੇ 5ਵੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ।
ਯੋਧਵੀਰ ਸਿੰਘ ਏ.ਆਰ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਕਿਸਾਨਾਂ, ਪੰਜਾਬ ਵਰਕਰਜ਼ ਬੋਰਡ ਕੋਲ ਰਜਿਟਰਡ ਕਾਮਿਆਂ ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਅਕਤੀਆਂ ਦੇ ਕਰਜ਼ ਮੁਆਫ ਕੀਤੇ ਗਏ ਹਨ ਅੱਜ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਗੁਰਦਾਸਪੁਰ ਅੰਦਰ ਉਪਰੋਕਤ ਵਰਗ ਦਾ ਕੋਈ ਲਾਭਪਾਤਰੀ ਨਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਸਰਕਾਰ ਵਲੋਂ ਪਹਿਲੀ ਵਾਰ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜ੍ਹੀ ਗਈ ਹੈ ਤੇ ਕਰਜ਼ਾ ਮਾਫ਼ ਕੀਤਾ ਹੈ।

हिंदी






