ਕੈਪਟਨ ਸੰਧੂ ਨੇ ਮੁੱਲਾਂਪੁਰ ਸ਼ਹਿਰ ਦਾ ਪਾਣੀ ਜੋ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਰਾਹੀਂ ਲਲਤੋ ਪਮਾਲ ਡਰੇਨ ਵਿੱਚ ਪੈਂਦਾ ਹੈ, ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Sorry, this news is not available in your requested language. Please see here.

ਕਿਹਾ ! ਹਲਕੇ ਦੀਆਂ ਸਾਰੀਆਂ ਗਲੀਆਂ ਨੂੰ ਪੱਕਾ ਕਰਨ ਅਤੇ ਸੀਵਰੇਜ਼਼ ਦੇ ਮੁਕੰਮਲ ਪ੍ਰਬੰਧ ਕੀਤੇ ਜਾਣਗੇ
ਮੁੱਲਾਂਪੁਰ, 06 ਅਗਸਤ 2021 ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਮੁੱਲਾਂਪੁਰ ਸ਼ਹਿਰ ਦਾ ਪਾਣੀ ਜੋ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਰਾਹੀਂ ਲਲਤੋ ਪਮਾਲ ਡਰੇਨ ਵਿੱਚ ਪੈਂਦਾ ਹੈ ਉਸ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਰੇਨ ਦੀ ਸਫਾਈ ਹੋਣ ‘ਤੇ ਤਸੱਲੀ ਪ੍ਰਗਟ ਕੀਤੀ।
ਇਸ ਮੋਕੇ ਉਨ੍ਹਾਂ ਨਾਲ ਐਕਸੀਅਨ ਸ਼੍ਰੀ ਹਰਜੋਤ ਸਿੰਘ ਵਾਲੀਆ, ਐਸ.ਡੀ.ਓ. ਸ਼੍ਰੀ ਰਾਕੇਸ਼ ਕੁਮਾਰ ਅਤੇ ਈ.ਓ. ਸ਼੍ਰੀ ਮਨੋਹਰ ਲਾਲ ਸ਼ਾਮਿਲ ਸਨ।
ਕੈਪਟਨ ਸੰਧੂ ਨੇ ਕਿਹਾ ਕਿ ਮੁੱਲਾਂਪੁਰ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਇਸ ਦੇ ਸੀਵਰੇਜ਼ ਦੇ ਪਾਣੀ ਨੂੰ ਡਰੇਨ ਵਿੱਚ ਸੁਚਾਰੂ ਢੰਗ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਪਾਣੀ ਜ਼ਿਆਦਾ ਆਉਣ ਕਰਕੇ ਡਰੇਨ ਵਿੱਚ ਪਾਣੀ ਨੂੰ ਲਗਾਤਾਰ ਚਲਦੇ ਰਹਿਣ ਲਈ ਡਰੇਨ ਦੀ ਸਫਾਈ ਲਗਾਤਾਰ ਕਰਵਾਉਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਐਸ.ਡੀ.ਓ. ਗਲਾਡਾ ਨੂੰ ਕਿਹਾ ਕਿ ਉਹ ਇਸ ਦੇ ਹੋਰ ਸੁਚਾਰੂ ਪ੍ਰਬੰਧਾਂ ਲਈ ਇੱਕ ਹੋਰ ਹੋਦ ਤਿਆਰ ਕਰਨ, ਜਿਸ ਰਾਹੀਂ ਡਰੇਨ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ ਅਤੇ ਹੋਦ ਵਿੱਚ ਜਮਾ ਹੋਈ ਗਾਦ ਦੀ ਸਫਾਈ ਕਰਵਾਈ ਜਾ ਸਕੇ।
ਕੈਪਟਨ ਸੰਧੂ ਨੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਗਲੀਆਂ ਵਿੱਚ ਸੀਵਰੇਜ ਪਾਏ ਜਾਣਗੇ ਅਤੇ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਮੇਜਰ ਸਿੰਘ ਮੁੱਲਾਂਪੁਰ, ਐਸ.ਡੀ.ਓ. ਖੁਸ਼ਪ੍ਰੀਤ ਸਿੰਘ, ਐਸ.ਡੀ.ਓ. ਸੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਇਸ ਦੇ ਨਾਲ ਹੀ ਕੈਪਟਨ ਸੰਧੂ ਵੱਲੋਂ ਮੰਡੀ ਮੁੱਲਾਂਪੁਰ ਵਿਖੇ ਸੀਨੀਅਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਕੈਪਟਨ ਸੰਧੂ ਦਾ ਪੂਰਨ ਤੌਰ ‘ਤੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ।
ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ