ਕੈਬਨਿਟ ਮੰਤਰੀ ਓ ਪੀ ਸੋਨੀ ਅਤੇ ਮੇਅਰ ਰਿੰਟੂ ਵੱਲੋਂ ਅੰਮਿ੍ਰਤਸਰ ਦੇ ਇਤਿਹਾਸ ਨੂੰ ਦਰਸਾਉਂਦੀ ਕਿਤਾਬ ਅਤੇ ਗਾਈਡ ਐਪ ਲਾਂਚ

Sorry, this news is not available in your requested language. Please see here.

ਅੰਮਿ੍ਰਤਸਰ, 6 ਜੂਨ,2021- ਪਵਿੱਤਰ ਸ਼ਹਿਰ ਅੰਮਿ੍ਰਤਸਰ  ਦੇ ਸਾਰੇ ਵਿਰਸੇ ਅਤੇ ਇਤਹਾਸ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਦਰਸਾਉਂਦਿਆਂ ਇਕ ਸੁੰਦਰ ਕਾਫੀ ਕਿਤਾਬ, “ਅੰਮਿ੍ਰਤਸਰ-ਏ ਸਿਟੀ ਇਨ ਰੀਮੈਂਬ੍ਰੇਨਸ” ਅਤੇ ਸੈਲਾਨੀਆਂ ਦੀ ਸਹਾਇਤਾ ਲਈ ਮੋਬਾਈਲ ਐਪ ਨੂੰ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਅਤੇ ਮੇਅਰ ਸ ਕਰਮਜੀਤ ਸਿੰਘ ਰਿੰਟੂ ਨੇ ਅੱਜ ਲਾਂਚ ਕੀਤਾ।

 ਇੱਥੇ ਇੱਕ ਪ੍ਰਭਾਵਸਾਲੀ ਸਮਾਗਮ ਦੌਰਾਨ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਕਿਤਾਬ ਜਾਰੀ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਕਿਤਾਬ ਵਿਚ ਅੰਮਿ੍ਰਤਸਰ ਦੀਆਂ ਸਾਰੀਆਂ ਇਤਿਹਾਸਕ ਥਾਵਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ।  ਸ੍ਰੀ ਸੋਨੀ ਨੇ ਕਿਹਾ ਕਿ ਅੰਮਿ੍ਰਤਸਰ ਦੇ ਅਮੀਰ ਤੇ ਖੂਬਸੂਰਤ ਇਤਿਹਾਸਕ  ਨੂੰ ਨਵੀਂ ਪੀੜੀ ਤੱਕ ਪਹੁੰਚਣ ਦਾ ਇਹ ਵਧੀਆ ਯਤਨ ਹੈ। ਉਨਾਂ ਕਿਹਾ ਕਿ ਮੋਬਾਈਲ ਐਪ ਨਾਲ ਯਾਤਰੂਆਂ ਅਤੇ ਸੈਲਾਨੀਆਂ ਨੂੰ ਇਸ ਵਿਰਾਸਤੀ ਜਗਾ ਦੀ ਸਹਿਜੇ ਸਨਾਖਤ ਹੋ ਸਕੇਗੀ। ਉਨਾਂ ਕਿਹਾ ਕਿ ਇਹ ਨਗਰ ਨਿਗਮ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਸਾਡਾ ਸ਼ਹਿਰ ਇਕ ਵਿਰਾਸਤੀ ਸ਼ਹਿਰ ਹੈ ਅਤੇ ਇਥੇ ਕਈ ਗ੍ਰੰਥਾਂ ਦੀ ਰਚਨਾ ਹੋਈ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸ਼ੀ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਕੇ ਰਖੀਏ।

ਦੱਸਣਯੋਗ ਹੈ ਕਿ ਪੁਸਤਕ ਵਿੱਚ ਮਹਾਨ ਫੋਟੋਗ੍ਰਾਫਰ ਰਘੂ ਰਾਏ ਦੀਆਂ ਤਸਵੀਰਾਂ ਹਨ ਅਤੇ ਇਸ ਕਿਤਾਬ ਨੂੰ ਗੁਰਮੀਤ ਰਾਏ ਵਲੋ  ਸੰਪਾਦਿਤ ਕੀਤਾ ਹੈ ਅਤੇ  ਇਹ 280 ਪੇਜ ਦੀ ਕਿਤਾਬ ਚੰਗੀ ਤਰਾਂ ਡਿਜਾਈਨ ਕੀਤੀ ਗਈ ਹੈ ਅਤੇ ਇਸ ਵਿੱਚ ਸਹਿਰ ਦੀ ਧਾਰਮਿਕਸਭਿਆਚਾਰਕਵਪਾਰਕ ਅਤੇ ਸਧਾਰਣ ਜਿੰਦਗੀ  ਨੂੰ ਬਾਖੂਬੀ ਪੇਸ ਕੀਤਾ ਗਿਆ ਹੈ।

 ਇਸ ਮੌਕੇ ਸ਼੍ਰੀ ਸੋਨੀ ਵਲੋ ਕਿਤਾਬ ਤੋਂ ਇਲਾਵਾ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਇਕ ਉੱਚ ਤਕਨੀਕ ਵਾਲਾ ਮੋਬਾਈਲ ਐਪ-ਅੰਮਿ੍ਰਤਸਰ- ਗਾਈਡਸਮਾਗਮ ਦੌਰਾਨ ਲਾਂਚ ਵੀ ਕੀਤਾ ਗਿਆ।  ਸ੍ਰੀ ਓ ਪੀ ਸੋਨੀ ਨੇ ਮੇਅਰ ਅਤੇ ਉਨਾਂ ਦੀ ਟੀਮ ਨੂੰ ਦੋਵਾਂ ਪ੍ਰਾਜੈਕਟਾਂ ਲਈ ਵਧਾਈ ਦਿੰਦੇ ਕਿਹਾ ਕਿ ਇਹ ਖੂਬਸੂਰਤ ਕਿਤਾਬ ਅਤੇ ਮੋਬਾਈਲ ਐਪ ਅੰਮਿ੍ਰਤਸਰ ਨੂੰ ਵਿਸਵ ਟੂਰਿਜਮ ਦੇ ਨਕਸੇ ਉਤੇ ਉਭਰਨ ਦੀ ਅਥਾਹ ਸੰਭਾਵਨਾ ਹੈ।

ਮੇਅਰ ਸ੍ਰੀ ਰਿੰਟੂ ਨੇ ਆਏ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਿਤਾਬ ਸਹਿਰ ਦੀ ਬਹੁਪੱਖੀ ਬਿਰਤਾਂਤ ਦੀ ਤਸਵੀਰ ਹੈ ਜੋ ਸਹਿਰ ਦੇ ਜੀਵਨ ਨੂੰ ਇਸਦੇ ਅਮੀਰ ਇਤਿਹਾਸ ਅਤੇ ਵਿਰਾਸਤ ਨਾਲ ਜੋੜਦੀ ਹੈ। ਇਸਦੇ ਨਾਲ ਹੀ ਮੋਬਾਈਲ  ਆਧੁਨਿਕ ਟੈਕਨਾਲੌਜੀ ਟੂਲ ਹੈਜੋ ਕਿ ਹਰੇਕ ਯਾਤਰੀ ਦੀ ਸਹਾਇਤਾ ਕਰੇਗਾ। ਉਨਾਂ ਕਿਹਾ ਕਿ ਇਸ ਐਪ ਵਿਚ 7 ਭਾਸ਼ਾਵਾਂ ਹਨ ਅਤੇ ਇਸ ਐਪ ਰਾਹੀ ਯਾਤਰੂ ਪੁਲਸ ਅਤੇ ਐਬੂਲੈਸ ਦੀ ਸਹਾਇਤਾ ਵੀ ਪ੍ਰਾਪਤ ਕਰ ਸਕਦਾ ਹੈ। ਸ: ਰਿੰਟੂ ਨੇ ਦੱਸਿਆ ਕਿ ਇਸ ਐਪ ਰਾਹੀ ਲੋਕ ਆਪਣੇ ਕੀਮਤੀ ਸੁਝਾਓ ਵੀ ਦੇ ਸਕਦੇ ਹਨ,ਜਿੰਨਾਂ ਤੇ ਨਗਰ ਨਿਗਮ ਵਲੋ ਕੰਮ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਦੋਵੇਂ ਪ੍ਰਾਜੈਕਟ ਹਿਰਦੇ ਪ੍ਰਾਜੈਕਟ ਦਾ ਹਿੱਸਾ ਹਨ ਅਤੇ ਇਸ ਮੌਕੇ ਮੋਬਾਇਲ ਐਪ ਦੀ ਪੇਸਕਾਰੀ ਵੀ ਕੀਤੀ ਗਈ,ਜ਼ਿਸ ਨੂੰ ਸਭ ਪਤਵੰਤਿਆਂ ਵਲੋ ਕਾਫੀ ਸਲਾਹਿਆ ਗਿਆ।

ਇਸ ਮੌਕੇ ਵਿਧਾਇਕ ਸ਼੍ਰੀ ਸੁਨੀਲ ਦੱਤੀਸ: ਇੰਦਰਬੀਰ ਸਿੰਘ ਬੁਲਾਰੀਆਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦਿਨੇਸ਼ ਬੱਸੀਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ,ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਜਸਪਾਲ ਸਿੰਘ ਸੰਧੂਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀਕੋਸਲਰ ਵਿਕਾਸ ਸੋਨੀ,ਸ਼੍ਰੀ ਸੋਨੂੰ ਦੱਤੀ ਤੋ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਹਾਜ਼ਰ ਸਨ।

ਕੈਪਸ਼ਨ:   ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਇਕ ਸੁੰਦਰ ਕਾਫੀ ਕਿਤਾਬ, “ਅੰਮਿ੍ਰਤਸਰ-ਏ ਸਿਟੀ ਇਨ ਰੀਮੈਂਬ੍ਰੇਨਸ” ਰਲੀਜ ਕਰਦੇ ਹੋਏ । ਨਾਲ ਨਜਰ ਆ ਰਹੇ ਹਨ ਵਿਧਾਇਕ ਸ਼੍ਰੀ ਸੁਨੀਲ ਦੱਤੀ,  ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦਿਨੇਸ਼ ਬੱਸੀਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ,ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ,