ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

Sorry, this news is not available in your requested language. Please see here.

— ਅਜਨਾਲਾ ਤੋਂ ਰਮਦਾਸ – ਫਤਹਿਗੜ੍ਹ ਚੂੜੀਆਂ ਤੱਕ 35 ਕਿਲੋਮੀਟਰ ਲੰਬੀ ਬਣਾਈ ਜਾਵੇਗੀ ਨਵੀਂ ਸੜ੍ਹਕ

— 50 ਕਰੋੜ ਰੁਪਏ ਆਉਣਗੇ ਖਰਚ

ਅੰਮ੍ਰਿਤਸਰ 3 ਨਵੰਬਰ:

ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਾਡਾ ਪਹਿਲਾ ਕੰਮ ਹੈ। ਅਜਨਾਲਾ ਹਲਕੇ ਨੂੰ ਵਿਕਾਸ ਪੱਖੋਂ ਇੱਕ ਨੰਬਰ ਬਣਾਉਣਾ ਮੇਰਾ ਸੁਪਨਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਅਜਨਾਲਾ ਵਾਸੀਆਂ ਨੂੰ  ਅਜਨਾਲੇ ਤੋਂ ਰਮਦਾਸ – ਫਤਹਿਗੜ੍ਹ ਚੂੜੀਆਂ ਤੱਕ 35 ਕਿਲੋਮੀਟਰ ਲੰਬੀ ਨਵੀਂ ਸੜ੍ਹਕ ਦੀ ਸੌਗਾਤ ਦਿੱਤੀ ਹੈ ਅਤੇ ਮੌਜੂਦਾ ਸੜ੍ਹਕ ਨੂੰ  ਚੌੜ੍ਹਾ ਵੀ ਕੀਤਾ ਜਾਵੇਗਾ। ਸ: ਧਾਲੀਵਾਲ ਨੇ ਦੱਸਿਆ ਕਿ ਇਸ ਕੰਮ ਤੇ 50 ਕਰੋੜ ਰੁਪਏ ਖਰਚ ਹੋਣਗੇ ਅਤੇ ਸਰਕਾਰ ਵਲੋਂ ਇਸਦੇ ਫੰਡ ਰੀਲੀਜ਼ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਇਸ ਕੰਮ ਦੇ ਟੈਂਡਰ ਵੀ ਲੱਗ ਚੁੱਕੇ ਹਨ ਜੋ ਕਿ 20 ਨਵੰਬਰ ਨੂੰ ਖੋਲ੍ਹੇ ਜਾਣਗੇ ਅਤੇ ਆਉਂਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਇਸਦਾ ਨਿਰਮਾਣ ਪੂਰਾ ਹੋ ਜਾਵੇਗਾ।

ਉਨਾਂ ਦੱਸਿਆ ਕਿ ਇਸ ਸੜ੍ਹਕ ਦੇ ਬਣਨ ਨਾਲ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਸੜ੍ਹਕ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਛੇਤੀ ਹੀ ਕਰਨਗੇ।  ਉਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਹੀ ਬਦੌਲਤ ਇਸ ਸੜ੍ਹਕ ਦਾ ਨਿਰਮਾਣ ਹੋ ਰਿਹਾ ਹੈ ਅਤੇ ਇਨੀ ਛੇਤੀ ਇਸ ਸੜ੍ਹਕ ਲਈ ਫੰਡ ਦੇਣੇ ਵੀ ਉਨਾਂ ਦੀ ਦੇਣ ਹੈ।