ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਭੋਆ ਵਿਖੇ ਰਿਮੋਟ ਦਾ ਬਟਨ ਦੱਬ ਕੇ ਲਗਾਈ ਕੁਭਕਰਨ, ਮੇਘਨਾਥ ਅਤੇ ਰਾਵਨ ਦੇ ਪੁਤਲਿਆਂ ਨੂੰ ਅੱਗ

_Mr. Lal Chand Kataruchak
ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਭੋਆ ਵਿਖੇ ਰਿਮੋਟ ਦਾ ਬਟਨ ਦੱਬ ਕੇ ਲਗਾਈ ਕੁਭਕਰਨ, ਮੇਘਨਾਥ ਅਤੇ ਰਾਵਨ ਦੇ ਪੁਤਲਿਆਂ ਨੂੰ ਅੱਗ

Sorry, this news is not available in your requested language. Please see here.

ਪਦ੍ਰਸਣ ਰਹਿਤ ਦੀਵਾਲੀ ਮਨਾਉਂਣ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ

ਪਠਾਨਕੋਟ 13 ਅਕਤੂਬਰ 2024

ਜਿਲ੍ਹਾ ਪਠਾਨਕੋਟ ਵਿਖੇ 12 ਅਕਤੂਬਰ ਨੂੰ ਵੱਖ ਵੱਖ ਸਥਾਨਾਂ ਤੇ ਕੁਭਕਰਨ, ਮੇਘਨਾਥ ਅਤੇ ਰਾਵਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕਰਕੇ ਦੁਸਿਹਰਾ ਪਰਵ ਮਨਾਇਆ ਗਿਆ। ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਭੋਆ ਵਿਖੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏੇ। ਸਭ ਤੋਂ ਪਹਿਲਾ ਮਾਨਵ ਜੋਤੀ ਰਾਮਾ ਨਾਟਕ ਕਲੱਬ ਭੋਆ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ।
ਸਮਾਰੋਹ ਦੇ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਬਹੁਤ ਹੀ ਖੁਸੀ ਦੀ ਗੱਲ ਹੈ ਕਿ ਅੱਜ ਸਾਰਾ ਦੇਸ ਬੁਰਾਈ ਤੇ ਸਚਾਈ ਦੀ ਜਿੱਤ ਦੁਸਿਹਰਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਉਹ ਪੂਰੇ ਜਿਲ੍ਹਾ ਨਿਵਾਸੀ ਅਤੇ ਪੰਜਾਬ ਨਿਵਾਸੀਆਂ ਨੂੰ ਦੁਸਿਹਰਾ ਤਿਉਹਾਰ ਦੀਆਂ ਬਹੁਤ ਬਹੁਤ ਸੁਭਕਾਮਨਾਵਾਂ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਮਾਨਵ ਜੋਤੀ ਰਾਮਾ ਨਾਟਕ ਕਲੱਬ ਭੋਆ ਵੱਲੋਂ ਪਹਿਲਾ 9 ਦਿਨ ਰਾਮਲੀਲਾ ਕੀਤੀ ਜਾਂਦੀ ਹੈ ਅਤੇ ਦਸਵੇਂ ਦਿਨ ਦੁਸਿਹਰਾ ਪਰਵ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਪੰਜਾਬ ਦੀ ਦੇਸ ਦੀ ਧਰੋਹਰ ਨੇ ਅਤੇ ਸਾਨੂੰ ਆਪਸੀ ਮਿਲਜੁਲ ਕੇ ਤਿਉਹਾਰ ਮਨਾਉਂਣ ਦੇ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਦੂਸਣ ਮੁਕਤ ਦੀਵਾਲੀ ਮਨਾਈਏ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅਪਣਾ ਸਹਿਯੋਗ ਦੇਈਏ।

ਸਮਾਰੋਹ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸ੍ਰੀ ਤਿਲਕ ਰਾਜ, ਸਰਪੰਚ ਰਾਜ ਕੁਮਾਰ, ਮੁਨੀਸ ਪੰਡਿਤ, ਪਿੰਕੂ, ਰਾਧਾ ਰਮਨ, ਨੰਨੂ, ਅਭਿਰਾਜ, ਪੰਮਾ, ਗੋਕੂ, ਨਵੀਨ, ਅੰਸੂ ਅਤੇ ਪਿੰਕੂ ਵੱਲੋਂ ਵਧੀਆਂ ਕਾਰਗੁਜਾਰੀ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ। ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।