ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਰੋਕਣ ਲਈ ਟੀਕਾਕਰਨ ਬਹੁਤ ਜ਼ਰੂਰੀ : ਡਾ. ਕੁਲਦੀਪ ਰਾਏ

Sorry, this news is not available in your requested language. Please see here.

ਜ਼ਿਲ੍ਹੇ ਵਿਚ ਕੋਵਿਡ ਰੋਕੂ ਟੀਕਾਕਰਨ ਲਈ ਨਵੀਆਂ ਸਾਈਟਾਂ ਬਣਾਈਆਂ
ਨਵਾਂਸ਼ਹਿਰ, 26 ਜੁਲਾਈ 2021 2021 ਮਾਣਯੋਗ ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਨੇ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਕੋਵਿਡ-19 ਰੋਕੂ ਟੀਕਾਕਰਨ ਲਈ ਨਵੀਆਂ ਵੈਕਸੀਨੇਸ਼ਨ ਸਾਈਟਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਕੋਵਿਡ ਰੋਕੂ ਟੀਕਾਕਰਨ ਸਰਕਾਰੀ ਸਕੂਲਾਂ ਵਿਚ ਕੀਤਾ ਜਾ ਰਿਹਾ ਸੀ। ਇਹ ਫੈਸਲਾ ਸਕੂਲਾਂ ਵਿੱਚ ਗੈਰ-ਜ਼ਰੂਰੀ ਭੀੜ ਨੂੰ ਆਉਣ ਤੋਂ ਰੋਕਣ ਅਤੇ ਲਾਗ ਫੈਲਣ ਦੇ ਜ਼ੋਖਮ ਤੋਂ ਬਚਣ ਦੇ ਦੋਹਰੇ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ-ਕਮ-ਕਾਰਜਕਾਰੀ ਸਿਵਲ ਸਰਜਨ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਤੋਂ ਕੋਵਿਡ ਰੋਕੂ ਟੀਕਾਕਰਨ ਲਈ ਸਥਾਨ ਬਦਲ ਦਿੱਤੇ ਗਏ ਹਨ। ਕੋਵਿਡ-19 ਸਬੰਧੀ ਪ੍ਰੋਟੋਕਲ ਅਤੇ ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਸਰਕਾਰੀ ਸਕੂਲਾਂ ਵਿਚ ਕੋਵਿਡ-19 ਰੋਕੂ ਟੀਕਾਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਰੋਕੂ ਟੀਕਾਕਰਨ ਹੁਣ ਨਵੇਂ ਸਥਾਨਾਂ ਉੱਤੇ ਕੀਤਾ ਜਾਵੇਗਾ। ਜ਼ਿਲ੍ਹੇ ਵਿਚ ਪਹਿਲਾਂ 10 ਫਿਕਸ ਸਥਾਨਾਂ ਉੱਤੇ ਟੀਕਾਕਰਨ ਕੀਤਾ ਜਾ ਰਿਹਾ ਸੀ, ਜੋ ਕਿ ਹੁਣ 12 ਫਿਕਸ ਸਥਾਨਾਂ ਉੱਤੇ ਕੀਤਾ ਜਾਵੇਗਾ।
ਜ਼ਿਲ੍ਹੇ ਵਿੱਚ ਨਵੀਆਂ ਟੀਕਾਕਰਨ ਸਾਈਟਾਂ ਬਾਰੇ ਜਾਣਕਾਰੀ ਦਿੰਦਿਆਂ ਡਾ ਕੁਲਦੀਪ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਤੋਂ ਬਦਲ ਕੇ ਸ਼ਹਿਰੀ ਤੇ ਪੇਡੂ ਇਲਾਕਿਆਂ ਵਿਚ 12 ਨਵੀਆਂ ਟੀਕਾਕਰਨ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸਿੰਘ ਸਭਾ ਗੁਰਦੁਆਰਾ ਨੇੜੇ ਬੱਸ ਸਟੈਂਡ ਰਾਹੋਂ, ਕਮਿਊਨਿਟੀ ਸੈਂਟਰ ਨੇੜੇ ਪੰਜਾਬ ਨੈਸ਼ਨਲ ਬੈਂਕ ਉਸਮਾਨਪੁਰ, ਸ੍ਰੀ ਗੁਰੁ ਰਵਿਦਾਸ ਗੁਰਦੁਆਰਾ ਸੜੋਆ, ਰਾਧਾ ਸਵਾਮੀ ਸੰਤਸੰਗ ਘਰ ਨੇੜੇ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਖਟਕੜ ਕਲਾਂ, ਰਾਧਾ ਸਵਾਮੀ ਸਤਸੰਗ ਘਰ ਮੁੰਨਾ ਰੋਡ ਨੇੜੇ ਜੱਸੋ ਮਾਜ਼ਰਾ ਕਾਲੋਨੀ, ਲਛਮਣੀ ਨਾਰਾਇਣ ਮੰਦਿਰ ਪੁਰਾਣੀ ਦਾਣਾ ਮੰਡੀ ਰੇਲਵੇ ਰੋਡ ਬੰਗਾ, ਸਿੰਘ ਸਭਾ ਗੁਰਦੁਆਰਾ ਚੰਡੀਗੜ੍ਹ ਰੋਡ ਨਵਾਂਸ਼ਹਿਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਰਬਨ ਪੀ.ਐੱਚ.ਸੀ. ਨਵਾਂਸ਼ਹਿਰ, ਧਰਮਗਿਰੀ ਮੰਦਿਰ ਔੜ, ਰਾਧਾ ਸਵਾਮੀ ਸਤਸੰਗ ਘਰ ਮੁਕੰਦਪੁਰ, ਰਾਧਾ ਸਵਾਮੀ ਸਤਸੰਗ ਘਰ ਗੜ੍ਹੀ ਰੋਡ ਬਲਾਚੌਰ, ਰਾਧਾ ਸਵਾਮੀ ਸਤਸੰਗ ਘਰ ਕਾਠਗੜ੍ਹ ਸ਼ਾਮਲ ਹਨ।
ਡਾ. ਰਾਏ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਰੋਕੂ ਟੀਕਾਕਰਨ ਲਈ ਅਪੀਲ ਕਰਦੇ ਹੋਏ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਲਾਭਪਾਤਰੀ ਉਪਰੋਕਤ ਸਥਾਨਾਂ ਉੱਤੇ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਰੋਕੂ ਟੀਕਾਕਰਨ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਰੋਕੂ ਟੀਕਾਕਰਨ ਕਰਵਾਉਣ ਲਈ ਤਰਜ਼ੀਹ ਦੇਣੀ ਚਾਹੀਦੀ ਹੈ।