ਕੋਰੋਨਾ ਯੋਧਿਆਂ ਨੂੰ ‘ਗੈਟ ਵੈਲ ਸੂਨ’ ਦੇ ਕੱਪ ਭੇਟ ਕਰਨ ਦੀ ਨਿਵੇਕਲੀ ਪਹਿਲ

ਕੋਰੋਨਾ ਯੋਧਿਆਂ ਨੂੰ 'ਗੈਟ ਵੈਲ ਸੂਨ' ਦੇ ਕੱਪ ਭੇਟ ਕਰਕੇ ਮੈਰੀਟੋਰੀਅਸ ਕੋਵਿਡ ਕੇਅਰ ਸੈਂਟਰ ਨੇ ਕੀਤੀ ਨਿਵੇਕਲੀ ਪਹਿਲ

Sorry, this news is not available in your requested language. Please see here.

ਕੋਰੋਨਾ ਯੋਧਿਆਂ ਨੂੰ ‘ਗੈਟ ਵੈਲ ਸੂਨ’ ਦੇ ਕੱਪ ਭੇਟ ਕਰਕੇ ਮੈਰੀਟੋਰੀਅਸ ਕੋਵਿਡ ਕੇਅਰ ਸੈਂਟਰ ਨੇ ਕੀਤੀ ਨਿਵੇਕਲੀ ਪਹਿਲ

ਪਟਿਆਲਾ, 11 ਸਤੰਬਰ:
ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਖੇ ਲੈਵਲ-1 ਦੇ ਮਰੀਜ਼ਾਂ ਲਈ ਸਥਾਪਤ ਕੀਤਾ ਗਿਆ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰ ਰਿਹਾ ਹੈ, ਜਿਸ ਤਹਿਤ ਅੱਜ ਕੋਵਿਡ ਕੇਅਰ ਸੈਂਟਰ ਵਿਖੇ ਦਾਖਲ 15 ਕੋਵਿਡ ਯੋਧਿਆਂ ਨੂੰ ‘ਗੈਟ ਵੈਲ ਸੂਨ’-‘ਛੇਤੀ ਸਿਹਤਯਾਬ ਹੋਵੋ’ ਲਿਖੇ ਕੱਪ ਭੇਟ ਕੀਤੇ ਗਏ।
ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿਖੇ ਦਾਖਲ 12 ਕਮਾਂਡੋ ਅਤੇ 3 ਲੈਬ ਟੈਕਨੀਸ਼ੀਅਨ ਜੋ ਕਿ ਆਪਣੀ ਡਿਊਟੀ ਦੌਰਾਨ ਪਾਜ਼ੀਟਿਵ ਆਏ ਸਨ, ਨੂੰ ਕੋਰੋਨਾ ਯੋਧੇ ਵਜੋਂ ਨਿਭਾਈ ਡਿਊਟੀ ਲਈ, ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਨਮਾਨਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡੀਕਲ ਅਫ਼ਸਰ ਡਾ. ਨੰਦਨੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਦੇਖਭਾਲ ਅਤੇ ਉਨ੍ਹਾਂ ‘ਚ ਉਤਸ਼ਾਹ ਤੇ ਇਕ ਸਕਰਾਤਮਕ ਮਾਹੌਲ ਬਣਾਈ ਰੱਖਣ ਲਈ ਕੋਵਿਡ ਕੇਅਰ ਸੈਂਟਰ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਤਹਿਤ ਪਹਿਲਾਂ ਵੀ ਯੋਗਾ ਤੇ ਮੈਡੀਟੇਸ਼ਨ, ਪੇਟਿੰਗ ਮੁਕਾਬਲਿਆ ਸਮੇਤ ਹੋਰ ਗਤੀਵਿਧੀਆਂ ਕਰਵਾਕੇ ਮਰੀਜ਼ਾਂ ਨੂੰ ਰੁਝੇਵੇਂ ‘ਚ ਲਾ ਕੇ ਰੱਖਿਆ ਜਾਂਦਾ ਹੈ ਅਤੇ ਅੱਜ 15 ਕੋਵਿਡ ਯੋਧਿਆਂ ਨੂੰ ਉਨ੍ਹਾਂ ਵੱਲੋਂ ਨਿਭਾਈ ਡਿਊਟੀ ਲਈ ਸਨਮਾਨ ਦਿੰਦਿਆ ‘ਛੇਤੀ ਸਿਹਤਯਾਬ ਹੋਵੋ’ ਲਿਖੇ ਕੱਪ ਭੇਂਟ ਕੀਤੇ ਗਏ ਹਨ।
ਇਸ ਮੌਕੇ ਕਮਾਂਡੋ ਅਤੇ ਲੈਬ ਟੈਕਨੀਸ਼ੀਅਨਾਂ ਨੇ ਕੋਵਿਡ ਕੇਅਰ ਸੈਂਟਰ ਵਿਖੇ ਕੀਤੀ ਜਾ ਰਹੀ ਦੇਖਭਾਲ ਲਈ ਸਿਹਤ ਅਮਲੇ ਦਾ ਧੰਨਵਾਦ ਕਰਦਿਆ ਕਿਹਾ ਕਿ ਸਟਾਫ਼ ਵੱਲੋਂ ਕੀਤੀ ਗਈ ਦੇਖਭਾਲ ਸਦਕਾ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਰੋਜ਼ਾਨਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਸਕਦਾ ਉਨ੍ਹਾਂ ਨੂੰ ਇਕ ਚੰਗੇ ਮਾਹੌਲ ਦੌਰਾਨ ਸਿਹਤਯਾਬ ਹੋਣ ‘ਚ ਮਦਦ ਮਿਲੀ ਹੈ।