‘ਮਿਸ਼ਨ ਫ਼ਤਿਹ’- ਸਰਟੀਫਿਕੇਟ ਵਿਜੇਤਾ ਬਣੇ
ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫ਼ਤਿਹ’ ਤਹਿਤ ਗੁਰਦਾਸਪੁਰ ਵਾਸੀ ਨਰੇਸ ਕਾਲੀਆਂ ਨੇ ਜਿੱਤਿਆ ਗੋਲਡ ਸਰਟੀਫਿਕੇਟ
ਗੁਰਦਾਸਪੁਰ, 27 ਅਗਸਤ ( ) ਕੈਪਟਨ ਅਮਰਿੰਦਰ ਸਿੰਘ ਮੁੱਖ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਤੋ ਬਚਾਅ ਲਈ ‘ਮਿਸ਼ਨ ਫ਼ਤਿਹ’ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿਚ ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਨਰੇਸ਼ ਕਾਲੀਆ ਵੱਲੋਂ ਦਿੱਤੀਆਂ ਸੇਵਾਵਾਂ ਦੇ ਬਦਲੇ ‘ਮਿਸ਼ਨ ਫਤਿਹ ਵਾਰੀਅਜ਼, ਗੋਲਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਰੇਸ਼ ਕਾਲੀਆ ‘ਮਿਸ਼ਨ ਫ਼ਤਿਹ’ ਤਹਿਤ ਬਰਾਉਨਜ ਅਤੇ ਸਿਲਵਰ ਸਰਟੀਫਿਕੇਟ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਨਰੇਸ਼ ਕਾਲੀਆ ਨੇ ਕਿਹਾ ਕਿ ਉਨਾਂ ਵੱਲੋਂ ਮਿਸ਼ਨ ਫ਼ਤਿਹ ਦਾ ਹਿੱਸਾ ਬਣਦੇ ਹੋਏ ਲਗਾਤਾਰ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧਾਉਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਕਰੋਨਾ ਦੀ ਚੈਨ ਟੁੱਟ ਜਾਵੇ ਤੇ ਇਸ ਮਹਾਂਮਾਰੀ ਨੂੰ ਹਰਾਉਣ ਵਿਚ ਸਫ਼ਲ ਹੋ ਸਕੀਏ। ਉਨਾਂ ਨੇ ਕਿਹਾ ਕਿ ਉਨਾਂ ਵੱਲੋਂ ਲਾਕਡਾਉਨ ਤੋਂ ਲੈਕੇ ਹੁਣ ਤੱਕ ਕਰੀਬ 1500 ਤੋਂ ਵੱਧ ਜ਼ਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਜਾ ਚੁੱਕਾ ਹੈ। ਲੋੜਵੰਦਾਂ ਲਈ ਮੁਫ਼ਤ ਮਾਸਕ ਅਤੇ ਸੈਨਾਟਾਇਜਰ ਵੀ ਲਗਾਤਾਰ ਵੰਡੇ ਜਾ ਰਹੇ ਹਨ ਜਿਸ ਨਾਲ ਲੋਕ ਕਰੋਨਾ ਤੋ ਸੁਰਖਿਅਤ ਰਹਿਣ। ਪ੍ਰਧਾਨ ਨਰੇਸ਼ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕੋਵਾ ਐਪ ਵਿੱਚ ਉਨਾਂ ਵੱਲੋਂ 1700 ਨਿੱਜੀ ਤੌਰ ਤੇ ਅਤੇ ਕਲੱਬ ਦੇ ਸਹਿਯੋਗ ਨਾਲ 3000 ਤੋਂ ਜ਼ਿਆਦਾ ਐਪ ਡਾਊਨਲੋਡ ਕਰਵਾੲੇ ਗਏ ਹਨ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਵਧੀਆ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ‘ਮਿਸ਼ਨ ਫਤਿਹ ਯੋਧਾ ‘ਮੁਕਾਬਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ‘ਮਿਸ਼ਨ ਫ਼ਤਿਹ ਵਾਰੀਅਰਜ਼ ਦੇ ਟਾਈਟਲ ਮੁਕਾਬਲੇ ਲਈ ਰਜਿਸਟ੍ਰੇਸ਼ਨ ਕੋਵਾ ਐਪ ‘ਤੇ 17 ਜੂਨ ਤੋਂ ਸ਼ੁਰੂ ਕੀਤੀ ਸੀ ‘ਮਿਸ਼ਨ ਫ਼ਤਿਹ ਯੋਧਾ’ ਮੁਕਾਬਲੇ ਵਿੱਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ਉੱਪਰ ਕੋਵਾ ਐਪ (COVA APP) ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨਾਂ ਕਿਹਾ ਕਿ ਕੋਵਿਡ ਇਹਤਿਆਤ ਵਰਤਦਿਆਂ ਤੁਹਾਡੇ ਵਲੋਂ ਰੋਜ਼ਾਨਾਂ ਕੋਵਾ ਐਪ ਉੱਪਰ ਅਪਲੋਡ ਕੀਤੀਆਂ ਤੁਹਾਡੀਆਂ ਗਤੀਵਿਧੀਆਂ ਦੇ ਅੰਕ ਜੁੜਨਗੇ। ਇਸਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਰੈਫ਼ਰਲ ਰਾਹੀਂ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਦੇ ਹੋ ਤਾਂ ਤੁਹਾਨੂੰ ਇਸਦੇ ਵਾਧੂ ਅੰਕ ਮਿਲਣਗੇ। ‘ਕੋਵਾ ਐਪ ‘ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਰੋਜ਼ਾਨਾਂ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣ, ਹੱਥ ਧੋਣ, ਸੁਰੱਖਿਅਤ ਫਾਸਲਾ ਰੱਖਣ ਆਦਿ, ਲਈ ਰੋਜ਼ਾਨਾਂ ਪੁਆਇੰਟ ਲੈਣ ਲਈ ਯੋਗ ਹੋਣਗੇ। ਇਹ ਮੁਕਾਬਲਾ 16 ਸਤੰਬਰ 2020 ਤਕ ਵਧਾਇਆ ਗਿਆ ਹੈ।
ਹੁਣ ਤਕ ਜਿਲੇ ਅੰਦਰ ਮਿਸ਼ਨ ਫਤਿਹ ਯੋਧਿਆ ਨੇ 05 ਗੋਲਡ ਸਰਟੀਫਿਕੇਟ, 07 ਸਿਲਵਰ ਸਰਟੀਫਿਕੇਟ ਅਤੇ 27 ਬਰਾਊ੍ਵਨਜ਼ ਸਰਟੀਫਿਕੇਟ ਜਿੱਤੇ ਹਨ। ਗੋਲਡ ਸਰਟੀਫਿਕੇਟ ਵਿਜੇਤਾ ਵਿਚ ਨਰੇਸ ਕਾਲੀਆ ਵਾਸੀ ਗੁਰਦਾਸਪੁਰ, ਰਾਜਬੀਰ ਸਿੰਘ ਧੁੱਪਸੜੀ (ਬਟਾਲਾ), ਹਰਦੀਪ ਕੋਰ, ਪਿੰਡ ਮੁਗਰਾਲਾ (ਦੀਨਾਨਗਰ), ਜਸਬੀਰ ਸਿੰਘ ਬਟਾਲਾ ਅਤੇ ਨਰਿੰਦਰ ਸਿੰਘ ਵਾਸੀ ਗੁਰਦਾਸਪੁਰ ਸ਼ਾਮਿਲ ਹਨ।

हिंदी






