ਕੋਵਿਡ ਤੋਂ ਬਚਾ ਲਈ ਸਿਹਤ ਵਿਭਾਗ ਚੌਕਸ: ਸਿਵਲ ਸਰਜਨ

Sorry, this news is not available in your requested language. Please see here.

ਰੂਪਨਗਰ, 26 ਦਸੰਬਰ:
ਸਿਵਲ ਸਰਜਨ ਡਾਕਟਰ ਮੰਨੂ ਵਿੱਜ ਨੇ ਦੱਸਿਆ ਕਿ ਦੇਸ਼ ਵਿੱਚ ਕੋਵਿਡ- 19 ਦੇ ਨਵੇਂ ਸਬ -ਵਰੀਐਂਟ ਜੇ.ਐਨ-1 ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਹਨਾਂ ਨੇ ਕਿਹਾ ਕਿ ਨਵੇਂ ਵੇਰੀਐਂਟ ਦੇ ਖਤਰੇ ਦੇ ਮੱਦੇ ਨਜ਼ਰ ਇਸ ਵੇਰੀਐਂਟ ਨਾਲ ਨਜਿਠਣ ਦੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਮੈਡੀਕਲ ਅਫਸਰ ਦੇ ਜਿਲਾ ਪ੍ਰੋਗਰਾਮ ਅਫ਼ਸਰਾਂ  ਦੀ ਆਨਲਾਈਨ ਮੀਟਿੰਗ ਕੀਤੀ ਗਈ।

ਉਹਨਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੋਵਿਡ-19 ਜਿੱਤਣ ਲਈ ਜਿਲੇ ਦੇ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜ਼ਿਲਾ ਸਿਹਤ ਸੇਵਾਵਾਂ ਨੂੰ ਹੋਰ ਮਜਬੂਤ ਕਰਨ ਲਈ  ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਗਈ ਕਿ ਕੋਵਿਡ-19 ਦੇ ਨਵੇਂ ਰੂਪ ਨਾਲ ਨਜਿਠਨਣ ਨੂੰ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਉਹਨਾਂ ਨੇ ਕਿਹਾ ਕਿ ਜਿਲਾ ਸਿਹਤ ਵਿਭਾਗ ਅਜਿਹੀ ਨਾਜੁਕ ਸਥਿਤੀ  ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਨੇ ਕਿਹਾ ਕਿ ਆਕਸੀਜਨ ਤੇ ਜਰੂਰੀ ਸਮਾਨ ਤੋਂ ਇਲਾਵਾ ਸਿਹਤ ਸੰਸਥਾਵਾਂ ਵਿੱਚ ਪੀ.ਪੀ ਕਿੱਟਾਂ ,ਮਾਸਕ ਅਤੇ ਟੈਸਟਿੰਗ ਕਿੱਟਾਂ ਵੀ ਉਪਲਬਧ ਹੈ।

ਵਾਇਰਸ ਦੇ ਫੈਲਣ ਅਤੇ ਨਜਿੱਠਣ ਦੀ ਪੂਰੀ ਤਰ੍ਹਾਂ ਤਿਆਰ ਹਨ ਉਹਨਾਂ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਜਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਆਪਣੇ ਹੱਥਾਂ ਨੂੰ ਬਾਰ-ਬਾਰ ਧੋਣਾ ਚਾਹੀਦਾ ਹੈ ਤੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

ਲੋਕਾਂ ਦੀ ਰੋਗ ਪ੍ਰਤੀਰੋਧ ਸ਼ਕਤੀ ਘੱਟ ਹੈ ਜਾਂ ਜਿਨਾਂ ਵਿੱਚ ਕੋਵਿਡ ਦੇ ਲੱਛਣ ਜਿਵੇਂ ਜੁਕਾਮ ਜਾਂ ਖੰਘ ਗਲੇ ਵਿੱਚ ਖਾਰਸ਼ ਅਤੇ ਸਰੀਰ ਵਿੱਚ ਦਰਦ ਹੁੰਦੇ ਹਨ ਉਹਨਾਂ ਨੂੰ ਆਪਣਾ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਜਿਲ੍ੇ ਦੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਤੇ  ਗੁਰੇਜ਼ ਕਰਨ ਮਾਸਕ ਪਾਉਣ, ਛਿੱਕ ਮਾਰਨ ਸਮੇਂ ਨੱਕ ਅਤੇ ਮੂੰਹ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕ ਕੇ ਰੱਖੋ ਵਰਤੇ ਟਿਸ਼ੂ ਪੇਪਰ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਵੇ  ਜਾਂ ਇੱਕ ਬੰਦ ਡਸਟਬੀਨ ਵਿੱਚ ਸੁੱਟ ਦਿੱਤਾ ਜਾਵੇ ਆਪਣੇ ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਧੋਵੋ ਜੇਕਰ ਸਾਹ ਸਬੰਧੀ ਲੱਛਣਾਂ ਤੋਂ ਪੀੜਿਤ ਹੋ ਨਿੱਜੀ ਸੰਪਰਕ ਨੂੰ ਸੀਮਿਤ ਕਰੋ ।ਜੇ ਤੁਸੀਂ ਬਿਮਾਰ ਹੋ ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਿਲ  ਮਹਿਸੂਸ ਕਰਦੇ ਹੋ ਤਾਂ ਤੁਰੰਤ ਡਾਕਟਰੀ ਸਲਾਹ ਲਓ।