ਕੋਵਿਡ ਮਰੀਜਾਂ ਦੀ ਨਿਗਰਾਨੀ ’ਚ ਵਲੰਟੀਅਰਾਂ ਨੇ ਨਿਭਾਇਆ ਅਹਿਮ ਰੋਲ, 42599 ਕਾਲਜ਼ ਕਰਕੇ ਮਰੀਜਾਂ ਨੂੰ ਮੁਹੱਈਆ ਕਰਵਾਈ ਹਰ ਸੰਭਵ ਮਦਦ : ਅਪਨੀਤ ਰਿਆਤ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਨੇ ਕੋਵਿਡ ਦੇ ਮੁਸ਼ਕਲ ਦੌਰ ’ਚ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਦੇਣ ਵਾਲੇ ਇੰਟਰਨ ਡਾਕਟਰ, ਪ੍ਰੋਫੈਸਰ, ਨਰਸਿੰਗ ਸਟੂਡੈਂਟਸ ਤੇ ਹੋਰ ਵਰਗਾਂ ਦੇ ਲੋਕਾਂ ਦਾ ਕੀਤਾ ਧੰਨਵਾਦ
ਵਲੰਟੀਅਰਾਂ ਨੂੰ ਕੋਵਿਡ ਟੀਕਾਕਰਨ ਤੇ ਕੋਵਿਡ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਬ੍ਰਾਂਡ ਅੰਬੈਸਡਰ ਬਨਣ ਦਾ ਦਿੱਤਾ ਸੱਦਾ
ਕਿਹਾ ਵਲੰਟੀਅਰਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਚੱਲਦਿਆਂ ਬਚਾਈਆਂ ਜਾ ਸਕੀਆਂ ਕਈ ਕੀਮਤੀ ਜਾਨਾਂ
ਹੁਸ਼ਿਆਰਪੁਰ, 8 ਜੁਲਾਈ 2021 ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ ਦੇ ਮੁਸ਼ਕਲ ਦੌਰ ਵਿਚ ਘਰੇਲੂ ਇਕਾਂਤਵਾਸ ਮਰੀਜਾਂ ਦੀ ਨਿਗਰਾਨੀ ਲਈ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਦੇਣ ਵਾਲੇ ਇੰਟਰਨ ਡਾਕਟਰਾਂ, ਪ੍ਰੋਫੈਸਰ, ਨਰਸਿੰਗ ਸਟੂਡੈਂਟ, ਜ਼ਿਲ੍ਹੇ ਦੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਹੋਰ ਵਰਗਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਚੱਲਦਿਆਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ ਹਨ। ਉਹ ਇਨ੍ਹਾਂ ਵਲੰਟੀਅਰਾਂ ਨੂੰ ਆਨਲਾਈਨ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਾਰੇ ਵਲੰਟੀਅਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਕੋਵਿਡ ਮਰੀਜਾਂ ਦੀ ਨਿਗਰਾਨੀ ਲਈ ਉਨ੍ਹਾਂ ਨੂੰ ਕਾਲਜ਼ ਕਰਕੇ ਸਿਹਤ ਸੇਵਾਵਾਂ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਉਹ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਤੇ ਕੋਵਿਡ ਨਿਰਦੇਸ਼ਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਬ੍ਰਾਂਡ ਅੰਬੈਸਡਰ ਬਨਣ। ਉਨ੍ਹਾਂ ਕਿਹਾ ਕਿ 15 ਮਈ ਤੋਂ 30 ਜੂਨ ਤੱਕ ਇਨ੍ਹਾਂ ਵਲੰਟੀਅਰਾਂ ਨੇ 42599 ਕਾਲਜ਼ ਕਰਕੇ ਕੋਵਿਡ ਮਰੀਜਾਂ ਦੇ ਸਿਹਤ ਦੀ ਨਿਗਰਾਨੀ ਕੀਤੀ ਹੈ, ਜਿਸ ਵਿਚ ਬਿਨ੍ਹਾਂ ਲੱਛਣ ਵਾਲੇ 33210 ਅਤੇ ਲੱਛਣ ਵਾਲੇ 10389 ਘਰੇਲੂ ਇਕਾਂਤਵਾਸ ਵਾਲੇ ਕੋਵਿਡ ਮਰੀਜ਼ ਸ਼ਾਮਲ ਹਨ, ਜਿਨ੍ਹਾਂ ਨੂੰ ਕਾÇਲੰਗ ਕਰਕੇ ਉਨ੍ਹਾਂ ਦੇ ਬੁਖਾਰ, ਆਕਸੀਜਨ ਲੈਵਲ ਆਦਿ ਸਬੰਧੀ ਨਿਗਰਾਨੀ ਕਰਕੇ ਉਨ੍ਹਾਂ ਦੇ ਪੈਰਾਮੀਟਰ ਰਿਕਾਰਡ ਕੀਤੇ ਅਤੇ ਲੋੜ ਪੈਣ ’ਤੇ ਸਿਹਤ ਵਿਭਾਗ ਨੂੰ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੀ ਕਾÇਲੰਗ ਨਾਲ ਕੋਵਿਡ ਮਰੀਜਾਂ ਦੀ ਦੇਖ-ਭਾਲ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਇਹ ਵੀ ਪਤਾ ਚੱਲਦਾ ਗਿਆ ਕਿ ਕਿਸ ਮਰੀਜ ਨੂੰ ਰਾਸ਼ਨ, ਦਵਾਈ ਜਾਂ ਮਿਸ਼ਨ ਫਤਿਹ ਕਿੱਟ ਦੀ ਲੋੜ ਹੈ। ਮਰੀਜਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਪ੍ਰਸ਼ਾਸਨ ਵਲੋਂ ਇਹ ਸੇਵਾਵਾਂ ਵੀ ਸਮੇਂ ਸਿਰ ਉਪਲਬੱਧ ਕਰਵਾਈਆਂ ਗਈਆਂ।
ਅਪਨੀਤ ਰਿਆਤ ਨੇ ਮੈਰਾਕੀ ਫਾਊਂਡੇਸ਼ਨ (ਜਿਸ ਵਲੋਂ ਇਸ ਸਾਰੀ ਪ੍ਰਕ੍ਰਿਆ ਨੂੰ ਕੋਆਰਡੀਨੇਟ ਕੀਤਾ ਗਿਆ), ਸਰਕਾਰੀ ਕਾਲਜ, ਐਸ.ਡੀ.ਕਾਲਜ, ਰਿਆਤ-ਬਾਹਰਾ ਨਰਸਿੰਗ ਕਾਲਜ, ਮਦਰ ਮੈਰੀ ਨਰਸਿੰਗ ਕਾਲਜ, ਸਵਾਮੀ ਸਰਵਾਨੰਦਗਿਰੀ ਰਿਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਡੀ.ਏ.ਵੀ. ਕਾਲਜ ਦੇ ਪ੍ਰੋਫੈਸਰ, 7 ਇੰਟਰਨ ਡਾਕਟਰ, ਡੀ.ਸੀ. ਦਫ਼ਤਰ ਦੇ ਸਟਾਫ਼ ਮੈਂਬਰ, ਸੀਨੀਅਰ ਸਿਟੀਜ਼ਨਜ਼, ਵਰਕਿੰਗ ਪ੍ਰੋਫੈਸ਼ਨਲਜ਼ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਵਿਡ ਦੇ ਮੁਸ਼ਕਲ ਦੌਰ ਵਿਚ ਅੱਗੇ ਆ ਕੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਸਿਵਲ ਸੋਸਾਇਟੀ ਦੇ ਲੋਕ ਭਵਿੱਖ ਵਿਚ ਵੀ ਇਸੇ ਤਰ੍ਹਾਂ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਰਹਿਣਗੇ।
ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਨੇ ਦੱਸਿਆ ਕਿ ਵਲੰਟੀਅਰਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਨਾਲ ਮਈ ਦੇ ਤੀਸਰੇ ਹਫਤੇ ਤੋਂ ਐਲ-2 ਅਤੇ ਐਲ-3 ਦੇ ਮਰੀਜਾਂ ਦੀ ਸੰਖਿਆ ਵਿਚ ਕਾਫੀ ਕਮੀ ਆਉਣ ਲੱਗ ਪਈ ਜਦਕਿ 26 ਮਈ ਤੱਕ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ ਵਿੱਚ ਕੋਈ ਕਮੀ ਵੇਖਣ ਵਿੱਚ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਦ ਕੋਵਿਡ ਮਰੀਜਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਸੀ, ਉਦੋਂ ਸਿਹਤ ਵਿਭਾਗ ’ਤੇ ਕਾਫ਼ੀ ਦਬਾਅ ਸੀ, ਇਸ ਦੌਰਾਨ ਇਨ੍ਹਾਂ ਵਲੰਟੀਅਰਾਂ ਨੇ ਆਪਣੀਆਂ ਸੇਵਾਵਾਂ ਦੇ ਕੇ ਮਰੀਜਾਂ ਦੀ ਨਿਗਰਾਨੀ ਅਤੇ ਕਾÇਲੰਗ ਸਬੰਧੀ 75 ਫੀਸਦੀ ਪ੍ਰੈਸ਼ਰ ਘੱਟ ਕਰਕੇ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ।