ਕੋਵਿਡ-19 ਵੈਕਸੀਨ ਤਹਿਤ 1151 ਸਿਹਤ ਕਰਮੀਆਂ ਦਾ ਕੀਤਾ ਚੁੱਕਾ ਹੈ ਟੀਕਾਕਰਨ-ਸਿਵਲ ਸਰਜਨ

Sorry, this news is not available in your requested language. Please see here.

ਗੁਰਦਾਸਪੁਰ, 27 ਜਨਵਰੀ   (     ) ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਵਿਚ ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ 1151 ਤਕ ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨਾਂ ਅੱਗੇ ਦੱਸਿਆ ਕਿ ਮਨੁੱਖੀ ਸਿਹਤ Ñਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਅਰਵਿੰਦ ਮਨਚੰਦਾ ਜ਼ਿਲਾ ਟੀਕਕਰਨ ਅਫਸਰ ਵੀ ਮੋਜੂਦ ਸਨ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 322942 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 315095 ਨੈਗਟਿਵ, 4220 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 1134 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, 94 ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ , 2717 ਐਂਟੀਜਨ ਟੈਸਟ ਰਾਹੀਂ  ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 8165 ਪੋਜ਼ਟਿਵ ਮਰੀਜ਼ ਹਨ ਅਤੇ 816 ਸੈਂਪਲਿੰਗ ਦੀ ਰਿਪੋਰਟ ਪੈਡਿੰਗ ਹੈ।

                 ਉਨਾਂ ਅੱਗੇ ਦੱਸਿਆ ਕਿ 34 ਪੀੜਤ ਹੋਰ ਜ਼ਿਲਿ੍ਹਆਂ ਵਿਚ ਅਤੇ ਤਿੱਬੜੀ ਕੈਂਟ ਵਿਖੇ 01 ਪੀੜਤ ਦਾਖਲ ਹੈ। 50 ਪੀੜਤ ਜੋ 1symptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। 7811 ਕੋਰੋਨਾ ਵਾਇਰਸ ਨਾਲ ਪੀੜਤ  ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 7762 ਪੀੜਤ ਠੀਕ ਹੋਏ ਹਨ ਅਤੇ 49 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਐਕਟਿਵ ਕੇਸ 85 ਹਨ। ਜਿਲੇ ਅੰਦਰ ਕੁਲ 269 ਮੌਤਾਂ ਹੋਈਆਂ ਹਨ।