ਸ਼ਹਿਰਾਂ ਦੇ ਵਿਕਾਸ ਲਈ ਕੌਂਸਲਰਾਂ ਦੀ ਵਿਸ਼ੇਸ਼ ਭੂਮਿਕਾ
ਅੰਮਿ੍ਤਸਰ, 25 ਅਪ੍ਰੈਲ -ਸ਼ਹਿਰਾਂ ਦੇ ਵਿਕਾਸ ਵਿੱਚ ਕੌਂਸਲਰਾਂ ਦੀ ਵੱਡੀ ਭੂਮਿਕਾ ਹੈ ਅਤੇ ਇਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾ ਵਿਕਾਸ ਦੀ ਕਲਪਨਾ ਪੀ ਨਹੀਂ ਕੀਤੀ ਜਾ ਸਕਦੀ। ਪੰਜਾਬ ਸਰਕਾਰ ਲੋਕ ਨੁੰਮਾਇਦਿਆਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਮੈਂ ਨਿੱਜੀ ਤੌਰ ਉਤੇ ਆਪਣੇ ਹਲਕੇ ਦਾ ਵਿਕਾਸ ਕੌਂਸਲਰਾਂ ਦੀ ਸਲਾਹ ਤੋਂ ਬਿਨਾ ਕਰਨ ਦੀ ਸੋਚਦਾ ਤੱਕ ਨਹੀਂ, ਕਿਉਂਕਿ ਇਹ ਇਕੱਲੇ ਇਕੱਲੇ ਗਲੀ ਮੁਹੱਲੇ ਦੀ ਲੋੜ ਨੂੰ ਬਾਖੂਬੀ ਸਮਝਦੇ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਆਪਣੇ ਗ੍ਰਹਿ ਵਿਖੇ ਮਾਣ ਭੱਤੇ ਵਿੱਚ ਵਾਧੇ ਨੂੰ ਲੈ ਕੇ ਮਿਲਣ ਆਏ ਕੌਂਸ਼ਲਰਾਂ ਨਾਲ ਗੱਲਬਾਤ ਕਰਦੇ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਉਹ ਕੌਂਸ਼ਲਰਾਂ ਦੀ ਇਸ ਮੰਗ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਨਗੇ ਅਤੇ ਕੋਸਿਸ਼ ਹੋਵੇਗੀ ਕਿ ਇਹ ਮੰਗ ਪੂਰੀ ਕੀਤੀ ਜਾਵੇ।
ਦੱਸਣਯੋਗ ਹੈ ਕਿ ਅੱਜ ਅਮ੍ਰਤਸਰ ਦੇ ਪੰਜਾਂ ਹਲਕਿਆਂ ਦੇ ਸਮੁੱਚੇ ਕੌਂਸਲਰਾਂ ਵੱਲੋਂ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਇਸ ਮਹੰਗਾਈ ਦੇ ਦੌਰ ਵਿੱਚ ਆਪਣਾ ਮਾਣ ਭੱਤਾ ਵਧਾਉਣ ਲਈ ਮੰਗ ਪੱਤਰ ਦੇਣ ਆਏ ਸਨ।ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ,ਕੌਂਸਲਰ ਮੋਤੀ ਭਾਟੀਆ,ਕੌਂਸਲਰ ਵਿਕਾਸ ਸੋਨੀ,ਕੌਂਸਲਰ ਸੰਦੀਪ ਰਿੰਕਾ,ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਪਰਮਜੀਤ ਸਿੰਘ ਚੋਪੜਾ,ਸਰਬਜੀਤ ਸਿੰਘ ਲਾਟੀ, ਸ਼ਫ਼ੀ ਢਿੱਲੋ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਲੋਕਾਂ ਦੁਆਰਾ ਚੁਣੇ ਗਏ ਨੁੰਮਾਇਦਿਆ ਦੀ ਗੱਲ ਕਦੇ ਨਹੀਂ ਮੁੜਦੇ ਕਿਉਂਕਿ ਉਹ ਸਮਝਦੇ ਹਨ ਕਿ ਇੰਨਾ ਦੀ ਮੰਗ ਲੋਕਾਂ ਦੀ ਮੰਗ ਹੁੰਦੀ ਹੈ ਅਤੇ ਇਹ ਆਪਣੇ ਹਲਕੇ ਦੇ ਲੋਕਾਂ ਲਈ ਵਕੀਲ ਬਣ ਕੇ ਖੜਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਵਿੱਚ ਵੀ ਇੰਨਾ ਸਾਰਿਆਂ ਵੱਲੋਂ ਅਥਾਹ ਸੇਵਾ ਕੀਤੀ ਗਈ ਹੈ ਅਤੇ ਮੇਰੀ ਕੋਸਿਸ਼ ਹੋਵੇਗੀ ਕਿ ਇਸ ਮੰਗ ਨੂੰ ਪੂਰਾ ਕਰਵਾਇਆ ਜਾਵੇ।

हिंदी






