ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਸੁਰੱਖਿਅਤ ਤਰੀਕੇ ਨਾਲ ਫਲ ਪਕਾਉਣ ਲਈ ਸਬਸਿਡੀ ਉਪਲਬਧ : ਡਿਪਟੀ ਡਾਇਰੈਕਟਰ ਬਾਗ਼ਬਾਨੀ

?????????????????????????????????????????????????????????????????????????????????????????????????????????????????????????????????????????????????????????????????????????????????????????

Sorry, this news is not available in your requested language. Please see here.

ਪਟਿਆਲਾ, 16 ਜੁਲਾਈ 2021
ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਪੰਜਾਬ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਕਾਏ ਹੋਏ ਫਲ ਖਾਣ ਲਈ ਜਾਗਰੂਕਤਾ ਪੈਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਤਰੀਕੇ ਨਾਲ ਫਲ ਪਕਾਉਣ ਲਈ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ 35 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤਰੀਕੇ ਨਾਲ ਫਲ ਪਕਾਉਣ ਨੂੰ ਰਾਈਪਨਿੰਗ ਚੈਂਬਰ ਕਿਹਾ ਜਾਂਦਾ ਹੈ, ਜਿੱਥੇ ਈਥੀਲੀਨ ਗੈਸ ਨਾਲ ਫਲ ਪਕਾਏ ਜਾਂਦੇ ਹਨ। ਈਥੀਲੀਨ ਗੈਸ ਨਾਲ ਪਕਾਏ ਹੋਏ ਫਲ ਖਾਣ ਨਾਲ ਸਰੀਰ ‘ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਇਸ ਤਰੀਕੇ ਨਾਲ ਅੰਬ, ਕੇਲਾ, ਪਪੀਤਾ ਅਤੇ ਚੀਕੂ ਪਕਾਏ ਜਾ ਸਕਦੇ ਹਨ। ਕੌਮੀ ਬਾਗ਼ਬਾਨੀ ਮਿਸ਼ਨ ਦੀ ਸਬਸਿਡੀ ਤੋਂ ਇਲਾਵਾ ਬਾਗ਼ਬਾਨੀ ਵਿਭਾਗ ਵੱਲੋਂ ਖੇਤੀਬਾੜੀ ਬੁਨਿਆਦੀ ਢਾਂਚਾ ਸਕੀਮ ਅਧੀਨ 3 ਫ਼ੀਸਦੀ ਵਿਆਜ ਤੇ ਛੋਟ ਵੀ ਦਿੱਤੀ ਜਾਂਦੀ ਹੈ।
ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਦੋ ਰਾਈਪਨਿੰਗ ਚੈਂਬਰ ਬਣਾਏ ਗਏ ਹਨ। ਜਿਸ ‘ਚ ਸ੍ਰੀ ਗਣੇਸ਼ ਕੇਲਾ ਰਾਈਪਨਿੰਗ ਚੈਂਬਰ, ਸਨੌਰ ਤੇ ਮੈਸ. ਬੈਸਟ ਫਰੂਟ ਰਾਈਪਨਿੰਗ ਚੈਂਬਰ, ਤੇਪਲਾ (ਰਾਜਪੁਰਾ) ਵਿਖੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਸਕੀਮ ਦਾ ਲਾਭ ਲੈਣ ਲਈ ਕਿਸਾਨ ਬਾਗ਼ਬਾਨੀ ਵਿਭਾਗ ਦੇ ਬਲਾਕ ਪੱਧਰ ‘ਤੇ ਬਾਗ਼ਬਾਨੀ ਵਿਕਾਸ ਅਫ਼ਸਰ ਜਾਂ ਜ਼ਿਲ੍ਹਾ ਪੱਧਰ ਤੇ ਸਹਾਇਕ ਡਾਇਰੈਕਟਰ ਬਾਗ਼ਬਾਨੀ/ਉਪ ਡਾਇਰੈਕਟਰ ਬਾਗ਼ਬਾਨੀ ਨਾਲ ਸੰਪਰਕ ਕਰ ਸਕਦੇ ਹਨ। ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਤੰਦਰੁਸਤ ਮਿਸ਼ਨ ਸਕੀਮ ਅਧੀਨ ਵੀ ਆਮ ਪਬਲਿਕ ਨੂੰ ਆਪਣੇ ਕਿਚਨ ਗਾਰਡਨ/ ਟਿਊਬਵੈੱਲ ਉੱਤੇ ਆਰਗੈਨਿਕ ਤਰੀਕੇ ਨਾਲ ਫਲ, ਸਬਜ਼ੀਆਂ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਆਮ ਪਬਲਿਕ ਜ਼ਹਿਰ ਰਹਿਤ ਫਲ, ਸਬਜ਼ੀ ਪੈਦਾ ਕਰਕੇ ਖਾ ਸਕਣਗੇ ਅਤੇ ਉਥੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਵੀ ਮਦਦ ਮਿਲੇਗੀ।