ਗੁਰਦਾਸਪੁਰ, 14 ਸਤੰਬਰ ( ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵਲੋਂ ਪਿੰਡ ਫੱਤੂਪੁਰ ਵਿਖੇ ਡਾ. ਸਰਬਜੀਤ ਸਿੰਘ ਔਲਖ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਵਿੱਚ ਕੌਮੀ ਪੋਸ਼ਟਿਕ ਮਹੀਨੇ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਯਾਮਿਨੀ ਸ਼ਰਮਾ, ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਵੱਖ-ਵੱਖ ਸਬਜੀਆਂ ਅਤੇ ਫਲਾਂ ਦੇ ਪੋਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਘਰ ਦਾ ਧਿਆਨ ਰੱਖਣ ਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਕੈਲਸ਼ੀਅਮ ਅਤੇ ਲੋਹੇ ਦੀ ਘਾਟ ਜ਼ਿਆਦਾਤਰ ਔਰਤਾਂ ਵਿੱਚ ਹੀ ਦੇਖੀ ਜਾਂਦੀ ਹੈ।
ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਜ਼ਹਿਰਾਂ ਰਹਿਤ ਸਬਜੀਆਂ ਉਗਾਉਣ ਦੀ ਤਰਜੀਹ ਦਿੱਤੀ ਅਤੇ ਨਾਲ ਹੀ ਨਾਲ ਵਾਤਾਵਰਣ ਬਹੁਪੱਖੀ ਤਕਨੀਕਾਂ ਨਾਲ ਕੀੜਿਆਂ ਦੀ ਰੋਕਥਾਮ ਲਈ ਸਲਾਹ ਦਿੱਤੀ। ਇਸ ਮੌਕੇ ਡਾ. ਅੰਕੁਸ ਪਰੋਚ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਦੁੱਧ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨਾ ਬਹੁਤ ਜਰੂਰੀ ਹੈ ਕਿਉਕਿ ਦੁੱਧ ਇਕ ਤਰ•ਾਂ ਨਾਲ ਆਪਣੇ ਆਪ ਵਿੱਚ ਹੀ ਸੰਪੂਰਨ ਖੁਰਾਕ ਹੈ ਅਤੇ ਇਸ ਨੂੰ ਤੇਰਵੇਂ ਰਤਨ ਦਾ ਦਰਜਾ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਸਰਬਜੀਤ ਸਿੰਘ ਔਲਖ ਨੇ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਘਰੇਲੂ ਬਗੀਚੀ ਦਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਅਜੋਕੀ ਜੀਵਨ ਸ਼ੈਲੀ ਵਿੱਚ ਡਾਕਟਰਾਂ ਦੇ ਖਰਚਿਆਂ ਤੋਂ ਬਚਣ ਲਈ ਹਿਰ ਮੁਕਤ ਸਬਜੀਆਂ ਅਤੇ ਫਲ ਹੀ ਖਾਣੇ ਚਾਹੀਦੇ ਹਨ। ਉਹਨਾਂ ਹਾਜ਼ਰ ਕਿਸਾਨ ਅਤੇ ਔਰਤਾਂ ਨੂੰ ਸਬਜ਼ੀਆਂ ਦੀਆਂ ਕਿੱਟਾਂ ਅਤੇ ਫਲਦਾਰ ਬੂਟੇ ਵੰਡੇ ਅਤੇ ਨਾਲ ਹੀ ਕਰੋਨਾ ਸਬੰਧੀ ਵੀ ਜਾਗਰੁਕ ਕੀਤਾ।

हिंदी






