ਕੰਧਾਰੀ ਪਰਿਵਾਰ ਨੇ ਦੁਬਈ ਤੋਂ ਅੰਮਿ੍ਤਸਰ ਲਈ ਭੇਜੇ 100 ਆਕਸੀਜਨ ਕੰਸਟਰੈਟਰ

Sorry, this news is not available in your requested language. Please see here.

ਵਿਦੇਸ਼ੀ ਵੱਸਦੇ ਪੰਜਾਬੀ ਭਾਈਚਾਰੇ ਨੇ ਪਾਇਆ ਵੱਡਾ ਯੋਗਦਾਨ-ਔਜਲਾ
ਅੰਮਿ੍ਤਸਰ, 12 ਜੂਨ 2021 ਦੁਬਈ ਵੱਸਦੇ ਪੰਜਾਬੀ ਸ ਸੁਰਿੰਦਰ ਸਿੰਘ ਕੰਧਾਰੀ, ਜੋ ਕਿ ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਵੀ ਹਨ, ਵੱਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮਿ੍ਤਸਰ ਜਿਲ੍ਹੇ ਲਈ 100 ਆਕਸੀਜਨ ਕੰਸਟਰੈਟਰ ਭੇਜੇ ਗਏ, ਜੋ ਕਿ ਜਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਭੇਜੇ ਜਾਣਗੇ। ਗੁਰੂ ਨਾਨਕ ਹਸਪਤਾਲ ਵਿਖੇ ਇਹ ਸਹਾਇਤਾ ਪ੍ਾਪਤ ਕਰਨ ਲਈ ਸੰਸਦ ਮੈਂਬਰ ਸ ਗੁਰਜੀਤ ਸਿੰਘ ਔਜਲਾ,
ਵਿਧਾਇਕ ਸ੍ਰੀ ਸੁਨੀਲ ਦੱਤੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸ੍ਰੀ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ ਉਤੇ ਪਹੁੰਚੇ। ਸ ਔਜਲਾ ਨੇ ਇਸ ਮੌਕੇ ਕੰਧਾਰੀ ਪਰਿਵਾਰ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੇ ਲਈ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਪਰਵਾਸੀ ਪੰਜਾਬੀ ਬਿਪਤਾ ਦੇ ਇਸ ਦੌਰ ਵਿੱਚ ਵੀ ਦਿਲ ਖੋਲ੍ਹ ਕੇ ਸਾਡੇ ਨਾਲ ਖੜੇ ਹਨ।
ਉਨ੍ਹਾਂ ਕਿਹਾ ਕਿ ਕੰਧਾਰੀ ਪਰਿਵਾਰ ਨੇ ਸਮੇਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਇਹ ਸਹਾਇਤਾ ਭੇਜੀ ਹੈ, ਜਿਸ ਲਈ ਅਸੀਂ ਇਨ੍ਹਾਂ ਦੇ ਰਿਣੀ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਇਹ ਮਸਨੂਈ ਸਾਹ ਦੇਣ ਵਾਲੀਆਂ ਮਸ਼ੀਨਾਂ ਜਿਲ੍ਹੇ ਦੇ ਉਨ੍ਹਾਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਵਾਂਗੇ, ਜਿੱਥੇ ਕਿ ਇਨ੍ਹਾਂ ਦੀ ਸਹੀ ਵਰਤੋਂ ਹੋ ਸਕੇ। ਸ੍ਰੀ ਸੁਰਿੰਦਰ ਸਿੰਘ ਕੰਧਾਰੀ ਵੀ ਇਸ ਮੌਕੇ ਆਪਣੇ ਪਰਿਵਾਰ ਨਾਲ ਦੁਬਈ ਤੋਂ ਵੀਡੀਓ ਕਾਨਫਰੰਸ ਜਰੀਏ ਸ਼ਾਮਿਲ ਹੋਏ ਅਤੇ ਉਨ੍ਹਾਂ ਪੰਜਾਬ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੇਵਾ ਮੁਕਤ ਆਈ ਐਫ ਐਸ ਸ੍ਰੀ ਨਵਦੀਪ ਸਿੰਘ ਸੂਰੀ, ਪਿ੍ੰਸੀਪਲ ਸ੍ਰੀ ਰਾਜੀਵ ਦੇਵਗਨ, ਡਾਕਟਰ ਕੇ ਡੀ ਸਿੰਘ ਅਤੇ ਸਖਸ਼ੀਅਤਾਂ ਵੀ ਹਾਜ਼ਰ ਸਨ।