ਖਰੜ ਵਿਖੇ ਯੋਗਾ ਟ੍ਰੇਨਰ ਮੋਨਿਕਾ ਵੱਲੋਂ ਰੋਜ਼ਾਨਾ ਲਗਾਈਆਂ ਜਾ ਰਹੀਆਂ ਹਨ 6 ਯੋਗਸ਼ਾਲਵਾਂ

Sorry, this news is not available in your requested language. Please see here.

ਖਰੜ ਵਿੱਚ ਵੱਡੀ ਗਿਣਤੀ ਵਿੱਚ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ ਨੇ ਲੋਕ-ਐਸ.ਡੀ.ਐਮ.ਗੁਰਮੰਦਰ ਸਿੰਘ

ਐੱਸ ਏ ਐੱਸ ਨਗਰ, 06 ਨਵੰਬਰ,2024 

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਤਹਿਤ ਖਰੜ ਵਿਖੇ ਵੀ ਚਲ ਰਹੀਆਂ ਯੋਗਸ਼ਾਲਾਵਾਂ ਨੂੰ  ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰਮੰਦਰ ਸਿੰਘ ਨੇ ਦੱਸਿਆ ਕਿ ਯੋਗਾ ਟ੍ਰੇਨਰ ਮੋਨਿਕਾ ਵੱਲੋਂ ਖਰੜ ਵਿਖੇ ਵੱਖ-ਵੱਖ ਥਾਵਾਂ ‘ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾਂਦੇ ਹਨ, ਜਿੰਨ੍ਹਾਂ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਉਨ੍ਹਾਂ ਦੱਸਿਆਂ ਕਿ ਪਹਿਲੀ ਕਲਾਸ ਗੁਰੂ ਤੇਗ ਬਹਦਾਰ ਨਗਰ ਖਰੜ ਵਿਖੇ ਸਵੇਰੇ 5.00 ਤੋਂ 6.00 ਵਜੇ ਤੱਕ, ਦੂਸਰੀ ਕਲਾਸ ਮੰਡੇਰ ਨਗਰ, ਖਰੜ ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਨਿਰੰਕਾਰੀ ਸਤਸੰਗ ਭਵਨ ਮੁੰਡੀ ਖਰੜ ਵਿਖੇ ਸਵੇਰੇ 7.10 ਤੋਂ 8.10 ਵਜੇ ਤੱਕ, ਚੌਥੀ ਕਲਾਸ ਅਮਨ ਸਿਟੀ, ਖਰੜ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ, ਪੰਜਵੀਂ ਕਲਾਸ ਦਸਮੇਸ਼ ਨਗਰ, ਖਰੜ ਵਿਖੇ ਸ਼ਾਮ 5.05 ਤੋਂ 6.05 ਵਜੇ ਤੱਕ ਅਤੇ ਦਿਨ ਦੀ ਆਖਰੀ/ਛੇਵੀਂ ਕਲਾਸ ਵਿਲੋ ਹੋਮਜ਼, ਖਰੜ ਵਿਖੇ ਸ਼ਾਮ 6.10 ਤੋਂ 7.10 ਵਜੇ ਤੱਕ ਲਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਮਾਰਗਦਰਸ਼ਨ ਕਰਨ ਲਈ ਮਾਹਿਰ ਯੋਗਾ ਕੋਚ ਉਪਲੱਬਧ ਹਨ।

ਯੋਗਾ ਟ੍ਰੇਨਰ ਮੋਨਿਕਾ ਨੇ ਕਿਹਾ ਕਿ ਉਨ੍ਹਾਂ ਦੀਆਂ ਯੋਗਾ ਕਲਾਸਾਂ ਵਿੱਚ ਆਉਣ ਨਾਲ ਕਈ ਲੋਕਾਂ ਨੇ ਆਪਣੀਆਂ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਭਾਗੀਦਾਰ ਸੰਜੀਵ ਕੁਮਾਰ ਜੋ ਕਿ ਸਰਵਾਈਕਲ ਅਤੇ ਡਿਸਕ ਦੀ ਸਮੱਸਿਆਂ ਤੋਂ ਪਰੇਸ਼ਾਨ ਸਨ, ਲਗਾਤਾਰ ਯੋਗਾ ਅਭਿਆਸ ਕਰਨ ਨਾਲ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜਸਦੀਪ ਸੰਧੂ ਜਿੰਨਾਂ ਦੇ ਪੈਰਾਂ ਵਿੱਚ ਦਰਦ ਰਹਿੰਦਾ ਸੀ, ਚੰਗੀ ਤਰ੍ਹਾ ਚਲ ਫਿਰ ਨਹੀਂ ਸੀ ਸਕਦੇ, ਹੁਣ ਯੋਗਾ ਕਰਨ ਨਾਲ, ਉਨ੍ਹਾਂ ਦੀ ਇਹ ਸਮੱਸਿਆਂ ਠੀਕ ਹੋ ਗਈ ਹੈ। ਅਜਿਹੇ ਹੋਰ ਵੀ ਬਹੁਤ ਲੋਕ ਹਨ, ਜਿੰਨ੍ਹਾਂ ਨੇ ਯੋਗਾ ਅਭਿਆਸ ਰਾਹੀਂ ਆਪਣੀਆਂ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਹੈ।
ਉਨ੍ਹਾਂ ਕਿਹਾ ਕਿ ਯੋਗਾ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਕਿਸ ਸੈਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।

ਯੋਗ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in ‘ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।