ਮੁੱਖ ਖੇਤੀਬਾੜੀ ਅਫਸਰ ਵੱਲੋਂ ਵੱਖ ਵੱਖ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਮੀਟਿੰਗ
ਬਰਨਾਲਾ, 29 ਜੁਲਾਈ 2021
ਬਰਨਾਲਾ ਜ਼ਿਲੇ ਵਿੱਚ ਕਿਸਾਨਾਂ ਨੂੰ ਖਾਦਾਂ ਸਬੰਧੀ ਕੋਈ ਸਮੱਸਿਆ ਨਾ ਆਵੇ, ਇਸ ਲਈ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਖੇਤੀਬਾੜੀ ਅਧਿਕਾਰੀਆਂ ਤੇ ਇਫਕੋ, ਕਰਿਭਕੋ, ਸਹਿਕਾਰੀ ਸਭਾ, ਮਾਰਕਫੈੱਡ ਦੇ ਅਧਿਕਾਰੀਆਂ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਕੋਆਪਰੇਟਿਵ ਸੁਸਾਇਟੀ ਬਰਨਾਲਾ ਤੋਂ ਰਛਪਿੰਦਰ ਕੌਰ ਨੇ ਦੱਸਿਆ ਕਿ ਜ਼ਿਲੇ ਵਿੱਚ 29171 ਟਨ ਯੂਰੀਆ ਦੀ ਮੰਗ ਹੈ ਤੇ ਹੁਣ ਤੱਕ 27335 ਟਨ (93.67 ਫੀਸਦੀ) ਯੁਰੀਆ ਦੀ ਜ਼ਿਲੇ ਵਿੱਚ ਸਪਲਾਈ ਹੋ ਚੁੱਕੀ ਹੈ। ਡਾ. ਕੈਂਥ ਨੇ ਕਿਹਾ ਕਿ ਜਦੋਂ ਵੀ ਖਾਦ ਦੀ ਵਿਕਰੀ ਹੋ ਜਾਂਦੀ ਹੈ ਤਾਂ ਉਸ ਨੂੰ ਮਸ਼ੀਨਾਂ ਵਿੱਚੋਂ ਕੱਢਣਾ ਜ਼ਰੂਰੀ ਹੈ, ਕਿਉਂਕਿ ਜੇਕਰ ਮਸ਼ੀਨਾਂ ਵਿੱਚੋਂ ਰਿਕਾਰਡ ਕੱਢਿਆਂ ਨਹੀਂ ਜਾਂਦਾ ਤਾਂ ਉਸ ਦੀ ਉਪਲੱਬਧਤਾ ਮਸ਼ੀਨਾਂ ਵਿੱਚ ਖੜੀ ਰਹਿਦੀ ਹੈ। ਇਸ ਸਬੰਧੀ ਮਸ਼ੀਨ ਵਿੱਚ ਕੋਈ ਅਪਡੇਟ ਨਾ ਹੋਣ ਕਾਰਨ ਜ਼ਿਲੇ ਨੂੰ ਖਾਦ ਅਲਾਟ ਨਹੀਂ ਹੋ ਸਕਦੀ।
ਉਨਾਂ ਖੇਤੀ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉਦੀਆਂ ਖਾਦ ਦੀਆਂ ਦੁਕਾਨਾਂ/ਸਟੋਰਾਂ ਦੀ ਸਮੇਂ ਸਮੇਂ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਖਾਦ ਨਾਲ ਉਸ ਦੀ ਮੰਗ ਦੇ ਵਿਰੁੱਧ ਕੋਈ ਹੋਰ ਵਸਤੂ ਨਾਲ ਨਾ ਦਿੱਤੀ ਜਾਵੇ। ਇਸ ਮੌਕੇ ਡਾ. ਗੁਰਚਰਨ ਸਿੰਘ, ਬੇਅੰਤ ਸਿੰਘ ਤਕਨੀਸ਼ੀਅਨ ਗਰੇਡ 1, ਸੁਨੀਲ ਕੁਮਾਰ ਖੇਤੀਬਾੜੀ ਸਬ ਇੰਸਪੈਕਟਰ, ਜਗਜੀਤ ਸਿੰਘ ਇਫਕੋ ਬਰਨਾਲਾ, ਮੁਹੰਮਦ ਆਸੀਨ ਐਫ ਐਸ ਓ ਮਾਰਕਫੈਡ ਬਰਨਾਲਾ, ਸ੍ਰੀ ਹਰਜੀਤ ਸਿੰਘ ਏ ਆਰ ਤਪਾ, ਕਿਰਨਜੋਤ ਕੌਰ ਇੰਸਪੈਕਟਰ ਕੋਪਰੇਟਿਵ ਸੁਸਾਇਟੀ ਬਰਨਾਲਾ, ਜਗਸੀਰ ਸਿੰਘ ਛੀਨੀਵਾਲ ਪ੍ਰਧਾਨ ਕਿਸਾਨ ਯੂਨੀਅਨ (ਕਾਦੀਆਂ) ਆਦਿ ਹਾਜ਼ਰ ਸਨ।

हिंदी





