ਬਚਿਆਂ ਨੂੰ ਬੁਨਿਆਦੀ ਸਹੂਲਤਾਂ ਦੀ ਨਹੀਂ ਆਉਣੀ ਚਾਹੀਦੀ ਕੋਈ ਕਮੀ — ਖੁਸ਼ਬੂ ਸਵਨਾ
ਫਾਜ਼ਿਲਕਾ, 9 ਸਤੰਬਰ 2024
ਖੁਸ਼ੀ ਫਾਉਂਡੇਸ਼ਨ ਦੇ ਪ੍ਰਧਾਨ ਖੁਸ਼ਬੂ ਸਾਵਨਸੁਖਾ ਸਵਨਾ ਧਰਮਪਤਨੀ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਸਕੂਲ ਵਿਖੇ ਪਹੁੰਚ ਕੇ ਜਰੂਰਤ ਦਾ ਸਮਾਨ ਵੰਡਿਆ ਗਿਆ। ਇਹ ਸਕੂਲ ਨੋਜਵਾਨ ਸੇਵਾ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ।ਖੁਸ਼ਬੂ ਸਾਵਨਸੁਖਾ ਨੇ ਆਖਿਆ ਕਿ ਬਚਿਆਂ ਨੂੰ ਬੁਨਿਆਦੀ ਸਹੂਲਤਾਂ ਹਰ ਹੀਲੇ ਮਿਲਣੀਆਂ ਚਾਹੀਦੀਆਂ ਹਨ। ਖਾਸ ਕਰਕੇ ਹਰ ਬਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਖਣਾ ਚਾਹੀਦਾ ਹੈ। ਹਰ ਇਕ ਬਚੇ ਨੂੰ ਪੜ੍ਹਾਈ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਸਫਲ ਹੋਣ ਲਈ ਸਭ ਤੋਂ ਪਹਿਲਾ ਪੜਾਅ ਪੜਾਈ ਹੈ। ਪੜ੍ਹਾਈ ਬਚੇ ਨੂੰ ਸਮਾਜ ਵਿਚ ਰਹਿਣ—ਸਹਿਣ ਤੇ ਸਮਾਜਿਕ ਗਤੀਵਿਧੀਆਂ ਵਿਚ ਹਿਸੇਦਾਰੀ ਪਾਉਣ ਦਾ ਉਦੇਸ਼ ਸਿਖਾਉਂਦੀ ਹੈ।
ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਬਚੇ ਨੂੰ ਪੜ੍ਹਾਈ ਜਰੂਰ ਕਰਵਾਈ ਜਾਵੇ। ਉਨ੍ਹਾਂ ਬਚਿਆਂ ਨੂੰ ਪੜ੍ਹਾਈ ਨਾਲ ਸਬੰਧਤ ਜਰੂਰੀ ਸਮਾਨ ਦੀ ਵੰਡ ਕਰਦਿਆਂ ਕਿਹਾ ਕਿ ਬਚਿਆਂ ਅੰਦਰ ਹੁਨਰ ਬਹੁਤ ਹੁੰਦਾ ਹੈ ਬਸ ਲੋੜ ਹੁੰਦੀ ਹੈ ਉਸਨੂੰ ਪਹਿਚਾਨਣ ਦੀ ਤੇ ਪਰਖਣ ਦੀ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਵੱਧ ਚੜ੍ਹ ਕੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜ਼ੋ ੳਹ ਵੱਡੇ ਹੋ ਕੇ ਇਕ ਚੰਗੇ ਇਨਸਾਨ ਬਣਨ ਦੇ ਨਾਲ-ਨਾਲ ਉਚੇ ਮੁਕਾਮਾਂ ਤੇ ਪਹੁੰਚ ਸਕਣ।

हिंदी






