ਖੇਡਾਂ ਵਤਨ ਪੰਜਾਬ ਦੀਆਂ: ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ
ਬਰਨਾਲਾ, 6 ਸਤੰਬਰ:
ਪੰਜਾਬ ਸਰਕਾਰ ਵਲੋਂ ਕਾਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਵੱਖ-ਵੱਖ ਉਮਰ ਵਰਗ ਦੇ ਅਥਲੈਟਿਕਸ ਅਤੇ ਹੋਰ ਖੇਡ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਮਰ ਵਰਗ 50 ਸਾਲ (ਪੁਰਸ਼) ‘ਚ ਸੁਖਵਿੰਦਰ ਸਿੰਘ ਨੇ 800 ਮੀਟਰ ਦੌੜ ‘ਚ ਪਹਿਲ ਸਥਾਨ ਹਾਸਿਲ ਕੀਤਾ। 41 ਤੋਂ 50 (ਪੁਰਸ਼) ‘ਚ ਸੁਖਦੇਵ ਸਿੰਘ ਨੇ 800 ਮੀਟਰ ‘ਚ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ‘ਚ ਹੀ ਔਰਤਾਂ ਦੇ ਮੁਕਾਬਲਿਆਂ ‘ਚ ਜਸਪ੍ਰੀਤ ਕੌਰ ਨੇ 400 ਮੀਟਰ ਦੌੜ ‘ਚ ਪਹਿਲਾ ਸਥਾਨ ਹਾਸਿਲ ਕੀਤਾ। ਨਾਲ ਹੀ 100 ਮੀਟਰ ਦੀ ਦੌੜ ‘ਚ ਰੁਪਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। 50 ਸਾਲ ਤੋਂ ਵੱਧ ਉਮਰ ਵਰਗ ‘ਚ ਔਰਤਾਂ ਦੇ ਮੁਕਾਲੇ ਚ ਡਿਸਕਸ ਥ੍ਰੋ ਖੇਡ ‘ਚ ਸਤਿੰਦਰਪਾਲ ਕੌਰ ਨੇ ਅਤੇ ਰਣਜੀਤ ਕੌਰ ਨੇ 100 ਮੀਟਰ ‘ਚ ਪਹਿਲੀ ਥਾਂ ਮੱਲੀ। 200 ਮੀਟਰ ਦੌੜ ‘ਚ ਰਣਜੀਤ ਕੌਰ ਅਵਲ ਨੰਬਰ ਉੱਤੇ ਰਹੀ।
41 ਤੋਂ 50 ਸਾਲ ਦੇ ਉਮਰ ਵਰਗ ਵਿਚ ਪੁਰਸ਼ਾਂ ‘ਚ ਡਿਸਕਸ ਥ੍ਰੋ ‘ਚ ਹਰਜੀਤ ਸਿੰਘ, ਹੈਮਰ ਥ੍ਰੋ ‘ਚ ਪ੍ਰਗਟ ਸਿੰਘ ਅਤੇ ਜੈਵਲਿਨ ਥ੍ਰੋ ‘ਚ ਹਰਜੀਤ ਸਿੰਘ ਨੇ ਪਹਿਲਾ ਥਾਂ ਹਾਸਲ ਕੀਤਾ। 50 ਸਾਲ ਤੋਂ ਵੱਧ ਉਮਰ ਵਰਗ ‘ਚ ਪੁਰਸ਼ਾਂ ਦੇ ਮੁਕਾਬਲਿਆਂ ‘ਚ 3000 ਮੀਟਰ ਦੌੜ ‘ਚ ਸੁਰਿੰਦਰ ਕੁਮਾਰ, ਲੰਬੀ ਛਾਲ ‘ਚ ਸ਼ਿੰਦਰ ਸਿੰਘ, 400 ਮੀਟਰ ‘ਚ ਕੁਲਜੀਤ ਸਿੰਘ, ਡਿਸਕਸ ਥ੍ਰੋ ‘ਚ ਮਲਕੀਤ ਸਿੰਘ, ਜੈਵਲਿਨ ਥ੍ਰੋ ‘ਚ ਕੌਰ ਸਿੰਘ, ਹੈਮਰ ਥ੍ਰੋ ‘ਚ ਕੌਰ ਸਿੰਘ, ਗੋਲਾ ਸੁੱਟਣ ‘ਚ ਪੰਕਜ ਬੰਸਲ, 100 ਮੀਟਰ ‘ਚ ਸ਼ਿੰਦਰ ਸਿੰਘ ਅਤੇ 200 ਮੀਟਰ ‘ਚ ਇੰਦਰਜੀਤ ਸਿੰਘ ਨੇ ਪਹਿਲਾ ਥਾਂ ਹਾਸਲ ਕੀਤਾ।
ਇਸੇ ਤਰ੍ਹਾਂ 100 ਮੀ: (41 ਤੋਂ 50 ਸਾਲ) ਅਤੇ ਸ਼ਾਟ ਪੁੱਟ (41 ਤੋਂ 50 ਸਾਲ) ‘ਚ ਪਹਿਲਾ ਸਥਾਨ ਸੁਖਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਹਾਸਲ ਕੀਤਾ।
ਈਵੈਂਟ: 200 ਮੀ: (41 ਤੋਂ 50 ਸਾਲ) ਅਤੇ 800 ਮੀ: (50 ਸਾਲ ਤੋਂ ਉੱਪਰ) ‘ਚ ਗੁਰਸੇਵਕ ਸਿੰਘ ਅਤੇ ਕੁਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਗੇਮ ਰੱਸਾ ਕੱਸੀ ਦੇ ਮੁਕਾਬਲੇ (ਅੰਦਰ 14) ਲੜਕੇ ਅਤੇ (ਅੰਡਰ 21) ਲੜਕੇ ‘ਚ ਪਹਿਲਾ ਸਥਾਨ ਸਹਸ ਕੁੱਬੇ ਅਤੇ ਸਸਸ ਹਰੀਗੜ੍ਹ ਨੇ ਹਾਸਿਲ ਕੀਤਾ। (21 ਤੋਂ 40 ਸਾਲ) ਪੁਰਸ਼ਾਂ ‘ਚ ਪਹਿਲਾ ਸਥਾਨ: ਪਿੰਡ ਅਸਪਾਲ ਕਲਾਂ ਅਤੇ ਕਬੱਡੀ ਨੈਸ਼ਨਲ (ਸਸਸਸ ਸੰਧੂ ਪੱਤੀ) ਨੇ ਹਾਸਲ ਕੀਤਾ।
(ਅੰਡਰ 14) ਲੜਕੇ ਅਤੇ (ਅੰਡਰ 17) ਲੜਕੇ ਵਿਚ ਪਹਿਲਾ ਸਥਾਨ: ਸਹਸ ਧੌਲਾ ਅਤੇ ਪਹਿਲਾ ਸਸਸ ਦਾਨਗੜ੍ਹ ਨੇ ਹਾਸਲ ਕੀਤਾ। ਕਬੱਡੀ ਸਰਕਲ ਦੇ ਮੁਕਾਬਲੇ ਸਸਸਸ ਸੰਧੂ ਪੱਤੀ ਵਿਖੇ ਕਰਵਾਏ ਗਏ।
(ਅੰਡਰ 14) ਲੜਕੇ ਅਤੇ (ਅੰਡਰ 17) ਲੜਕੇ ‘ਚ ਪਹਿਲਾ ਸਥਾਨ ਸੰਘੇੜਾ ਅਤੇ ਸਹਸ ਧੂਰਕੋਟ ਨੇ ਹਾਸਲ ਕੀਤਾ।

हिंदी






