ਖੇਡਾਂ ਵਤਨ ਪੰਜਾਬ ਦੀਆਂ: ਬੈਡਮਿੰਟਨ ਦੀਆਂ ਟੀਮਾਂ ਦੀ ਝੋਲੀ ਕਾਂਸੀ ਦਾ ਤਗ਼ਮਾ  

Sorry, this news is not available in your requested language. Please see here.

ਖੇਡਾਂ ਵਤਨ ਪੰਜਾਬ ਦੀਆਂ: ਬੈਡਮਿੰਟਨ ਦੀਆਂ ਟੀਮਾਂ ਦੀ ਝੋਲੀ ਕਾਂਸੀ ਦਾ ਤਗ਼ਮਾ  
* ਚੈੱਸ ਵਿੱਚ ਲੜਕੀਆਂ ਨੇ ਜਿੱਤਿਆ ਸਿਲਵਰ ਮੈਡਲ
ਬਰਨਾਲਾ, 23 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੱਖ ਵੱਖ ਖੇਡਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ।
ਜ਼ਿਲ੍ਹਾ ਖੇਡ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਵਿੱਚ ਜ਼ਿਲ੍ਹਾ ਬਰਨਾਲਾ ਵਿੱਚੋਂ ਪੁਰਸ਼ ਅਤੇ ਮਹਿਲਾ 21- 40 ਉਮਰ ਵਰਗ ਦੀਆਂ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਹਿਲਾ ਵਰਗ ਵਿੱਚ ਸਰੋਜ ਕੁਮਾਰੀ, ਸ੍ਰੀਮਤੀ ਵਤਨਦੀਪ ਕੌਰ ਸੰਧੂ, ਸ੍ਰੀਮਤੀ ਹਰਜਿੰਦਰ ਕੌਰ, ਗੁਰਵਿੰਦਰ ਕੌਰ, ਅੰਜਲੀ ਜੌਹਲ ਟੀਮ ਵਿੱਚ ਸ਼ਾਮਲ ਸਨ। ਪੁਰਸ਼ਾਂ ਦੀ ਟੀਮ ਵਿੱਚ ਜਸਵੰਤ ਸਿੰਘ, ਜਿੰਮੀ ਮਿੱਤਲ, ਮਨਜੀਤ ਸਿੰਘ, ਵਰੁਨ ਮਿੱਤਲ ਟੀਮ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।
ਇਸ ਦੌਰਾਨ ਚੈੱਸ ਵਿੱਚ ਉਮਰ ਵਰਗ ਅੰਡਰ 21 ਵਿੱਚ ਲੜਕੀਆਂ  ਦੀ ਟੀਮ ਨੇ ਸਿਲਵਰ ਮੈਡਲ ਹਾਸਿਲ ਕੀਤਾ ਹੈ।