ਖੇਡਾਂ ਵਤਨ ਪੰਜਾਬ ਦੀਆਂ: ਰਾਜ ਪੱਧਰੀ ਮੁਕਾਬਲਿਆਂ ਲਈ ਟਰਾਇਲ 3 ਨੂੰ

Sorry, this news is not available in your requested language. Please see here.

ਖੇਡਾਂ ਵਤਨ ਪੰਜਾਬ ਦੀਆਂ: ਰਾਜ ਪੱਧਰੀ ਮੁਕਾਬਲਿਆਂ ਲਈ ਟਰਾਇਲ 3 ਨੂੰ

ਬਰਨਾਲਾ, 30 ਸਤੰਬਰ:

ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਵੱਖ-ਵੱਖ ਰਾਜ ਪੱਧਰੀ ਖੇਡਾਂ ਜਿਵੇਂ ਆਰਚਰੀ, ਸ਼ੂਟਿੰਗ, ਚੈੱਸ ਦੇ ਟਰਾਇਲ ਮਿਤੀ 3 ਅਕਤੂਬਰ 2022 ਨੂੰ ਹੋਣੇ ਹਨ। ਆਰਚਰੀ ਦੇ ਟਰਾਇਲ ਵਾਈ ਐੱਸ ਸਕੂਲ, ਹੰਢਿਆਇਆ ਵਿਖੇ ਹੋਣਗੇ, ਜਿਸ ਸਬੰਧੀ ਸ੍ਰੀ ਜਤਿੰਦਰ ਸਿੰਘ (94176-38028) ਨਾਲ ਸੰਪਰਕ ਕੀਤਾ ਜਾਵੇ। ਸ਼ੂਟਿੰਗ ਲਈ ਸਥਾਨ ਸ਼ੂਟਿੰਗ ਰੇਂਜ, ਸੁਭਾਸ਼ ਵਾਲੀ ਗਲੀ, ਗਲੀ ਨੰ: 8 ਕੇ ਸੀ ਰੋਡ ਬਰਨਾਲਾ ਹੈ, ਜਿਸ ਸਬੰਧੀ ਕੋਚ ਸ੍ਰੀ ਰਾਹੁਲ ਕੁਮਾਰ ਗਰਗ (8950104247), ਚੈੱਸ ਸਥਾਨ ਸਰਵਹਿੱਤਕਾਰੀ ਸਕੂਲ, ਬਰਨਾਲਾ ਕੋਚ ਹਰਪ੍ਰੀਤ ਸਿੰਘ (98153-88638)ੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰੋਇੰਗ, ਜਿਮਨਾਸਟਿਕ ਅਤੇ ਫੈਨਸਿੰਗ ਦੇ ਜ਼ਿਲਾ ਬਰਨਾਲਾ ਨਾਲ ਸਬੰਧਤ ਖਿਡਾਰੀ ਨੋਡਲ ਅਫਸਰ ਹਰਨੇਕ ਸਿੰਘ (987457309) ਨਾਲ ਸੰਪਰਕ ਕਰਨ।

ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਕਿੱਕ ਬਾਕਸਿੰਗ, ਟੇਬਲ ਟੈਨਿਸ ਤੇ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲੇ ਹੋਣਗੇ।