ਖੇਡਾਂ ਵਿਚ ਪੰਜਾਬ ਦੀ ਚੜਤ ਪਹਿਲਾਂ ਵਾਂਗ ਹੋਵੇਗੀ ਕਾਇਮ–ਨਿੱਜਰ
—ਅੰਮ੍ਰਿਤਸਰ ਵਿਚ ਕਰਵਾਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 12 ਸਤੰਬਰ –
ਪੰਜਾਬ ਸਰਕਾਰ ਰਾਜ ਦੀ ਖੇਡਾਂ ਵਿਚ ਰਵਾਇਤੀ ਸਰਦਾਰੀ ਨੂੰ ਬਰਕਰਾਰ ਕਰਨ ਲਈ ਕੰਮ ਕਰ ਰਹੀ ਹੈ ਅਤੇ ਜਿਸ ਤਰਾਂ ਸਾਡੇ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਉਤਸ਼ਾਹ ਵਿਖਾਇਆ ਹੈ, ਉਸ ਨਾਲ ਇਹ ਆਸ ਬੱਝ ਗਈ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿਚ ਪਹਿਲਾਂ ਵਾਂਗ ਫਿਰ ਦੇਸ਼ ਦੀ ਅਗਵਾਈ ਛੇਤੀ ਹੀ ਕਰੇਗਾ।
ਉਕਤ ਸਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ. ਇੰਦਰਬੀਰ ਸਿੰਘ ਨਿੱਜਰ ਨੇ ਖਾਲਸਾ ਸਕੂਲ ਵਿਚ ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਕਰਨ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਕੀਤਾ।
ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਵਿਚ ਖਿਡਾਰੀਆਂ ਦੀ ਨਵੀਂ ਪੀੜ੍ਹੀ ਪੈਦਾ ਨਹੀਂ ਹੋ ਸਕੀ, ਪਰ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿਚੋਂ ਵੱਖ-
ਵੱਖ ਖੇਡਾਂ ਲਈ ਹੁਨਰ ਤਲਾਸ਼ਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਖੇਡ ਮੁਕਾਬਲੇ ਵੀ ਇਸੇ ਕੜੀ ਦਾ ਹਿੱਸਾ ਹਨ। ਉਨਾਂ ਕਿਹਾ ਕਿ ਇੰਨਾ ਖੇਡਾਂ ਵਿਚ 14 ਤੋਂ 40 ਸਾਲ ਤੱਕ ਦੇ ਬੱਚਿਆਂ ਅਤੇ ਜਵਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਜੋ ਕਿ ਜੋ ਕਿ ਚੰਗੀ ਦਿਨਾਂ ਦੀ ਨਿਸ਼ਾਨੀ ਹਨ।
ਨਿੱਜਰ ਨੇ ਇਸ ਮੌਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੱਤਕਾ, ਹਾਕੀ ਅਤੇ ਵਾਲੀਬਾਲ ਦੇ ਮੈਚਾਂ ਦੀ ਸ਼ੁਰੂਆਤ ਕਰਵਾਈ। ਉਨਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਦੇ ਕਿਹਾ ਕਿ ਖੇਡਾਂ ਕੇਵਲ ਸਮਾਂ ਪਾਸ ਕਰਨ ਦਾ ਚੰਗਾ ਸਾਧਨ ਨਹੀਂ, ਬਲਕਿ ਇਹ ਜਿੰਦਗੀ ਵਿਚ ਅਨੁਸਾਸ਼ਨ, ਸਾਰਿਆਂ ਦਾ ਸਾਥ ਲੈਣ, ਸਰੀਰਕ ਤੇ ਮਾਨਸਿਕ ਵਿਕਾਸ, ਜਿੱਤ ਦੇ ਜਸ਼ਨ ਸਬਰ ਨਾਲ ਮਨਾਉਣ ਤੇ ਹਾਰ ਬਰਦਾਸ਼ਤ ਕਰਨ ਦੀ ਤਾਕਤ ਦਿੰਦੀਆਂ ਹਨ, ਜੋ ਕਿ ਇਕ ਇਨਸਾਨ ਦੀ ਜਿੰਦਗੀ ਲਈ ਬਹੁਤ ਜ਼ਰੂਰੀ ਸਬਕ ਹੈ।
ਉਨਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਖੇਡ ਮੈਦਾਨਾਂ ਵਿਚ ਆਪਣੀ ਮਹਿਨਤ ਕਰੋ, ਸਰਕਾਰ ਤੁਹਾਡਾ ਹਰ ਤਰਾਂ ਨਾਲ ਸਾਥ ਦੇਵੇਗੀ। ਉਨਾਂ ਦੱਸਿਆ ਕਿ ਜੇਤੂ ਬੱਚਿਆਂ ਨੂੰ ਸਰਕਾਰ ਵੱਲੋਂ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ, ਪਿ੍ਰੰਸੀਪਲ ਮਹਿਲ ਸਿੰਘ, ਜਿਲ੍ਹਾ ਖੇਡ ਅਧਿਕਾਰੀ ਜਸਜੀਤ ਕੌਰ, ਪਿ੍ਰੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਕੋਚ ਨੀਤੂ ਬਾਲਾ, ਦਲਜੀਤ ਸਿੰਘ, ਜਸਵੰਤ ਸਿੰਘ, ਸਿਮਰਨਜੀਤ ਸਿੰਘ, ਮੈਡਮ ਨੇਹਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

हिंदी






