ਖੇਡਾਂ ਸਦਕਾ ਨੌਜਵਾਨਾਂ ਦੀ ਊਰਜਾ ਨੂੰ ਮਿਲਦੀ ਹੈ ਸਹੀ ਸੇਧ: ਦਿਨੇਸ਼ ਚੱਢਾ

Sorry, this news is not available in your requested language. Please see here.

ਖੇਡਾਂ ਸਦਕਾ ਨੌਜਵਾਨਾਂ ਦੀ ਊਰਜਾ ਨੂੰ ਮਿਲਦੀ ਹੈ ਸਹੀ ਸੇਧ: ਦਿਨੇਸ਼ ਚੱਢਾ

—ਹਲਕਾ ਰੂਪਨਗਰ ਦੇ ਵਿਧਾਇਕ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ

ਰੂਪਨਗਰ, 21 ਸਤੰਬਰ:

ਇਥੋਂ ਦੇ ਸ਼ਿਵਾਲਿਕ ਕਲੱਬ ਦੇ ਬੈਡਮਿੰਟਨ ਕੋਰਟ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੈਡਮਿੰਟਨ ਦੇ ਫਸਵੇਂ ਮੁਕਾਬਲੇ ਚੱਲ ਰਹੇ ਹਨ। ਅੱਜ ਦੇ ਮੁਕਾਬਲਿਆਂ ਦਾ ਸ਼ੁਭ ਆਰੰਭ ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਖੇਡ ਮੈਦਾਨ ਤੱਕ ਲੈ ਕੇ ਆਇਆ ਹੈ ਅਤੇ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਵਿਚ ਸਹਾਇਕ ਸਿੱਧ ਹੋਵੇਗਾ ਤੇ ਉਨ੍ਹਾਂ ਦੀ ਸ਼ਕਤੀ ਸਹੀ ਪਾਸੇ ਲੱਗੇਗੀ।

ਚੰਗੀ ਜ਼ਿੰਦਗੀ ਲਈ ਨੌਜਵਾਨ ਖੇਡਾਂ ਨੂੰ ਅਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਨਾਉਣ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਤੇ ਖੇਡਾ ਵਿਭਾਗ ਦੇ ਬੈਡਮਿੰਟਨ ਕੋਚ ਸ਼੍ਰੀਮਤੀ ਸ਼ੀਲ ਭਗਤ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਲੈਕਚਰਾਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੰਡਰ 21-40 ਸਾਲ ਵਰਗ   (ਲੜਕੇ) ਬੈਡਮਿੰਟਨ ਸਿੰਗਲਜ਼ ਵਿਚ ਧੀਰਜ ਨੰਗਲ ਨੇ ਪਹਿਲਾ ਸਥਾਨ, ਅਭੀਸ਼ੇਕ ਨੰਗਲ ਨੇ ਦੂਸਰਾ ਸਥਾਨ ਤੇ ਕਰਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਵਰਗ ਦੀਆਂ ਲੜਕੀਆਂ ਵਿੱਚ ਰਿਤੂ ਰੋਪੜ ਨੇ ਪਹਿਲਾ ਸਥਾਨ ਅਤੇ ਗੁਰਪ੍ਰੀਤ ਕੌਰ ਰੋਪੜ ਨੇ ਦੂਸਰਾ ਸਥਾਨ ਹਾਸਿਲ ਕੀਤਾ। 50 ਸਾਲ ਤੋਂ ਉਪਰਲੇ ਵਰਗ (ਪੁਰਸ਼) ਬੈਡਮਿੰਟਨ ਡਬਲਜ਼ ਵਿੱਚ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ ਰਮਨ ਕੁਮਾਰ ਤੇ ਜੁਪਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਖਿਡਾਰੀਆਂ ਤੋਂ ਇਲਾਵਾ ਐਡਵੋਕੇਟ ਵਿਕਰਮਜੀਤ ਸਿੰਘ,ਐਡਵੋਕੇਟ ਸਤਨਾਮ ਸਿੰਘ, ਐਡਵੋਕੇਟ ਮਲਕੀਤ ਸਿੰਘ, ਭਾਗ ਸਿੰਘ ਮਦਾਨ,  ਪ੍ਰਿੰਸੀਪਲ ਹਰਜੀਤ ਸਿੰਘ, ਪ੍ਰਿੰਸੀਪਲ ਅਨੀਤਾ ਕੁਮਾਰੀ, ਮੁੱਖ ਅਧਿਆਪਕ ਭੀਮ ਰਾਓ, ਬੀ ਐਮ ਵਿਪਿਨ ਕਟਾਰੀਆ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ, ਵੀਰੇਂਦਰ ਸਿੰਘ, ਗੁਰਪ੍ਰੀਤ ਕੌਰ, ਰਿਤੂ, ਸੂਰਜ ਪ੍ਰਕਾਸ਼, ਰਮਨਦੀਪ ਸਿੰਘ, ਜੋਗਿੰਦਰ ਸਿੰਘ, ਦਵਿੰਦਰ ਸਿੰਘ, ਜਪਿੰਦਰ ਸਿੰਘ, ਅਮਰਜੀਤ ਸਿੰਘ, ਬਿੰਦਰ ਆਦਿ ਹਾਜ਼ਰ ਸਨ ।