ਖੇਡਾ ਵਤਨ ਪੰਜਾਬ ਦੀਆਂ—2024 ਤਹਿਤ 9 ਸਤੰਬਰ ਤੋਂ 14 ਸਤੰਬਰ 2024 ਤੱਕ ਕਰਵਾਈਆਂ ਜਾਣਗੀਆਂ ਬਲਾਕ ਪੱਧਰੀ ਖੇਡਾਂ-ਧੀਮਾਨ

Rajesh Dhiman(3)
ਖੇਡਾ ਵਤਨ ਪੰਜਾਬ ਦੀਆਂ—2024 ਤਹਿਤ 9 ਸਤੰਬਰ ਤੋਂ 14 ਸਤੰਬਰ 2024 ਤੱਕ ਕਰਵਾਈਆਂ ਜਾਣਗੀਆਂ ਬਲਾਕ ਪੱਧਰੀ ਖੇਡਾਂ-ਧੀਮਾਨ

Sorry, this news is not available in your requested language. Please see here.

ਖੇਡ ਮੁਕਾਬਲਿਆਂ ਨੂੰ ਬਿਹਤਰ ਢੰਗ ਨਾਲ ਕਰਵਾਉਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼
ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਲਈ eservices.punjab.gov.in ਤੇ ਲਾਗਿਨ ਅਤੇ ਆਫਲਾਈਨ ਲਈ ਜ਼ਿਲ੍ਹਾ ਖੇਡ ਅਫਸਰ ਦੇ ਦਫਤਰ ਤੋਂ ਪ੍ਰੋਫਾਰਮਾ ਪ੍ਰਾਪਤ ਕਰ ਸਕਦੇ ਹਨ

ਫਿਰੋਜ਼ੁਪਰ 4 ਸਤੰਬਰ 2024

ਖੇਡਾ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ 9 ਸਤੰਬਰ ਤੋਂ 14 ਸਤੰਬਰ 2024 ਤੱਕ ਵੱਖ-ਵੱਖ ਸਥਾਨਾਂ ਤੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਗੇਮਾਂ ਦੇ ਵੱਖ-ਵੱਖ ਉਮਰ ਵਰਗ ਰੱਖੇ ਗਏ ਹਨ, ਜਿਨ੍ਹਾਂ ਵਿੱਚ ਫੱਟਬਾਲ, ਕਬੱਡੀ (ਨਸ), ਕਬੱਡੀ (ਸਸ) ਖੋਹ-ਖੋਹ ਗੇਮਾਂ ਵਿੱਚ ਅੰਡਰ 14,17,21 ਤੋਂ 21-30 ਤੇ 31 ਤੋਂ 40 ਅਤੇ ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ) ਅਤੇ ਵਾਲੀਬਾਲ (ਸ਼ੂਟਿੰਗ) ਗੇਮਾਂ ਵਿੱਚ ਅੰਡਰ 14,17,21,21-30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਸਾਲ ਤੋਂ ਉੱਪਰ ਦੇ ਖਿਡਾਰੀਆਂ ਦੇ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਖੇਡਾਂ ਵਤਨ ਪੰਜਾਬ ਦੀਆ-2024 ਦੇ ਸਬੰਧ ਵਿੱਚ ਰੱਖੀ ਮੀਟਿੰਗ ਦੌਰਾਨ ਦਿੱਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਖੇਡਾਂ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਖੇਡਾਂ ਦੇ ਕਨਵੀਨਰਾਂ, ਅਧਿਆਪਕਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਦੀਆਂ ਮੁਕਾਬਲਿਆਂ ਦੇ ਆਯੋਜਨ ਸਬੰਧੀ ਡਿਊਟੀਆਂ ਲਗਾਈਆਂ ਅਤੇ ਖਾਸ ਤੌਰ ਉਤੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਖੇਡ ਮੁਕਾਬਲਿਆਂ ਨੂੰ ਬਿਹਤਰ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਪੁੱਖਤਾ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।

ਉਨ੍ਹਾਂ ਦੱਸਿਆ ਕਿ ਬਲਾਕ ਗੁਰੂਹਰਸਾਏ ਦੇ ਸ੍ਰੀ. ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਾਏ, ਬਲਾਕ ਘੱਲ ਖੁਰਦ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ੁਪਰ ਅਤੇ ਬਲਾਕ ਜ਼ੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਜ਼ੀਰਾ) ਵਿਖੇ ਮਿਤੀ 9 ਸਤੰਬਰ ਨੂੰ ਅੰਡਰ 14,17 ਤੇ 21 ਦੀਆਂ ਕੇਵਲ ਲੜਕੀਆਂ, 10 ਸਤੰਬਰ ਨੂੰ ਅੰਡਰ 14,17 ਤੇ 21 ਦੇ ਕੇਵਲ ਲੜਕੇ ਅਤੇ 11 ਸਤੰਬਰ ਨੂੰ ਅੰਡਰ 21-30, 31-40, ਅੰਡਰ 21-30, 31-40, 41-50,51-60,61-70 ਤੇ 70 ਤੋਂ ਉੱਪਰ ਦੇ ਪੁਰਸ਼/ਮਹਿਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਇਸੇ ਤਰ੍ਹਾਂ ਬਲਾਕ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ੁਪਰ ਵਿਖੇ, ਬਲਾਕ ਮਮਦੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਅਤੇ ਮਖੂ ਬਲਾਕ ਦੇ ਖੇਡ ਸਟੇਡੀਅਮ ਪਿੰਡ ਕਾਮਲਵਾਲਾ ਵਿਖੇ ਮਿਤੀ 12 ਸਤੰਬਰ ਨੂੰ ਅੰਡਰ 14,17 ਤੇ 21 ਦੀਆਂ ਕੇਵਲ ਲੜਕੀਆਂ, 13 ਸਤੰਬਰ ਨੂੰ ਅੰਡਰ 14,17 ਤੇ 21 ਦੇ ਕੇਵਲ ਲੜਕੇ ਅਤੇ 14 ਸਤੰਬਰ ਨੂੰ ਅੰਡਰ 21-30, 31-40, ਅੰਡਰ 21-30, 31-40, 41-50,51-60,61-70 ਤੇ 70 ਤੋਂ ਉੱਪਰ ਦੇ ਪੁਰਸ਼/ਮਹਿਲਾਵਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਖਿਡਾਰੀ ਆਪਣੇ-ਆਪਣੇ ਬਲਾਕ ਨਾਲ ਸਬੰਧਿਤ ਇਚਾਰਜਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹਨ। ਬਲਾਕ ਗੁਰੂਹਰਸਾਏ ਨਾਲ ਸਬੰਧਿਤ ਖਿਡਾਰੀ ਰਣਜੀਤ ਸਿੰਘ ਨਾਲ 75895-36023, ਬਲਾਕ ਘੱਲ ਖੁਰਦ ਨਾਲ ਸਬੰਧਿਤ ਜਗਮੀਤ ਸਿੰਘ ਨਾਲ 98773-00059, ਬਲਾਕ ਜ਼ੀਰਾ ਨਾਲ ਸਬੰਧਿਤ ਗੁਰਜੀਤ ਸਿੰਘ ਨਾਲ 99158-37373, ਫਿਰੋਜ਼ਪੁਰ ਦੇ ਖਿਡਾਰੀ ਅਵਤਾਰ ਕੋਰ ਨਾਲ 98553-16990, ਬਲਾਕ  ਮਮਦੋਟ ਦੇ ਖਿਡਾਰੀ ਤੇਜਿੰਦਰ ਸਿੰਘ ਨਾਲ 98550-01516 ਅਤੇ ਮਖੂ ਬਲਾਕ ਨਾਲ ਸਬੰਧਿਤ ਖਿਡਾਰੀ ਗਗਨ ਮਾਟਾ ਦੇ ਮੋਬਾਇਲ 75084-46001 ਤੇ ਸੰਪਰਕ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟੇਟ ਪੱਧਰ ਦੇ ਜੇਤੂਆਂ ਨੂੰ ਅੰਡਰ 14 ਤੋਂ 40 ਸਾਲ ਤੱਕ ਪਹਿਲੇ ਜੇਤੂ ਖਿਡਾਰੀ/ਖਿਡਾਰਨ ਨੁੰ 10 ਹਜ਼ਾਰ, ਦੂਸਰਾ ਸਥਾਨ ਹਾਸਲ ਕਰਨ ਵਾਲੇ ਨੂੰ 7 ਹਜ਼ਾਰ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਨੂੰ 5 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਲਾਕ ਪੱਧਰੀ ਖੇਡਾਂ ਦੇ ਜੇਤੂ ਖਿਡਾਰੀ ਜ਼ਿਲ੍ਹਾ, ਸਟੇਟ, ਨੈਸ਼ਨਲ ਪੱਧਰ ਤੇ ਖੇਡ ਕੇ ਜਦੋਂ ਮੈਡਲ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਗਰੇਡੇਸ਼ਨ ਪਾਲਿਸੀ ਦੇ ਅਧੀਨ ਲਾਭ ਮਿਲਦਾ ਹੈ, ਜਿਸ ਰਾਹੀਂ ਸਪੋਰਟਸ ਕੋਟੇ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀ ਵੀ ਮਿਲਦੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਰਜਿਸਟ੍ਰੇਸ਼ਨ ਕਰਨ ਲਈ eservices.punjab.gov.in ਲਾਗਿਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਫਲਾਈਨ ਰਜਿਸਟ੍ਰੇਸ਼ਨ ਕਰਵਾਉਣ ਲਈ ਖਿਡਾਰੀ ਜ਼ਿਲ੍ਹਾ ਖੇਡ ਅਫਸਰ ਦੇ ਦਫਤਰ ਤੋਂ ਪ੍ਰੋਫਾਰਮਾ ਪ੍ਰਾਪਤ ਕਰ ਸਕਦੇ ਹਨ ਤੇ ਪ੍ਰੋਫਾਰਮੇ ਨਾਲ ਹਰੇਕ ਖਿਡਾਰੀ ਵੱਲੋਂ ਬੈਂਕ ਖਾਤੇ ਦੀ ਫੋਟੋ ਕਾਪੀ ਨੱਥੀ ਕੀਤੀ ਜਾਵੇ। ਖਿਡਾਰੀਆਂ ਵੱਲੋਂ ਆਪਣਾ ਭਰਿਆ ਗਿਆ ਪ੍ਰੋਫਾਰਮਾ ਸਕੂਲ/ਸਰਪੰਚ/ਕਲੱਬ/ਅਕੈਡਮੀਆਂ ਆਦਿ ਵੱਲੋਂ ਤਸਦੀਕ ਹੋਣਾ ਚਾਹੀਦਾ ਹੈ। ਟੀਮ ਗੇਮਾਂ ਲਈ ਰਜਿਸਟ੍ਰੇਸ਼ਨ ਕਰਨ ਸਮੇਂ ਪੂਰੀ ਟੀਮ ਦੀ ਰਜਿਸਟ੍ਰੇਸ਼ਨ ਕੇਵਲ ਇੱਕੋ ਹੀ ਆਈਡੀ ਵਿਚੋਂ ਹੋਣੀ ਚਾਹੀਦੀ ਹੈ, ਅਧੂਰੀ ਟੀਮ ਦੀ ਐਂਟਰੀ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਖਿਡਾਰੀ ਪੰਜਾਬ ਦਾ ਹੋਣਾ ਚਾਹੀਦਾ ਹੈ। ਇੱਕ ਖਿਡਾਰੀ ਆਪਣੀ ਉਮਰ ਮੁਤਾਬਿਕ ਇੱਕ ਹੀ ਉਮਰ ਵਰਗ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਦੇ ਵੱਧ ਤੋਂ ਵੱਧ 2 ਈਵੈਂਟਾਂ ਵਿੱਚ ਹਿੱਸਾ ਲੈ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਸਾਰੇ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਹਿੱਸਾ ਲੈ ਸਕਦੇ ਹਨ।

ਇਸ ਮੌਕੇ ਐੱਸ.ਡੀ.ਐੱਮ ਫਿਰੋਜ਼ਪੁਰ ਸ. ਹਰਕੰਵਲਜੀਤ ਸਿੰਘ, ਐੱਸ.ਡੀ.ਐੱਮ ਗੁਰੂਹਰਸਹਾਏ ਸ. ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ. ਸੂਰਜ ਕੁਮਾਰ, ਐੱਸ.ਡੀ.ਐੱਮ ਜ਼ੀਰਾ ਸ. ਗੁਰਮੀਤ ਸਿੰਘ, ਡੀ.ਡੀ.ਪੀ.ਓ ਹਰਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ, ਡਿਪਟੀ ਡੀ.ਈ.ਓ ਡਾ. ਸਤਿੰਦਰ ਸਿੰਘ ਸਮੇਤ ਪੁਲਿਸ ਤੇ ਵੱਖ-ਵੱਖ ਵਿਭਾਗਾਂ ਦੇ ਅਧਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।