ਖੇਤੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਵਿਸ਼ੇਸ ਸਹੂਲਤਾਂ-ਡਾ. ਕੁਲਜੀਤ ਸਿੰਘ

Sorry, this news is not available in your requested language. Please see here.

ਕਿਸਾਨਾਂ ਨੂੰ ਲਾਭ ਲੈਣ ਦੀ ਅਪੀਲ
ਫਾਜ਼ਿਲਕਾ, 3 ਦਸੰਬਰ 2024
ਪੰਜਾਬ ਵਿੱਚ ਖੇਤੀ ਵਿੰਭਿਨਤਾ ਨੂੰ ਪ੍ਰਫੁਲਿਤ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ। ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਸਭ ਤੋਂ ਵਧੀਆਂ ਵਿਕਲਪ ਹੈ। ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਪੰਜਾਬ ਦੇ ਆਦੇਸ਼ਾਂ ਅਤੇ ਸ੍ਰੀਮਤੀ ਸ਼ੈਲਿੰਦਰ ਕੌਰ, ਡਾਇਰੈਕਟਰ ਬਾਗਬਾਨੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਵਿੱਚ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਐਨ.ਐਚ.ਐਮ. ਅਧੀਨ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਹ ਜਾਣਕਾਰੀ ਦਿੰਦਿਆ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ  ਕੁਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋ ਚਲਾਈ ਜਾ ਰਹੀ ਐਮ. ਆਈਡੀ ਐਚ ਸਕੀਮ ਅਧੀਨ ਨਵੇ ਬਾਗ ਲਗਾਉਣ ਉਪਰ 20 ਹਜਾਰ ਪ੍ਰਤੀ ਹੈਕ, ਵਰਮੀ ਕੰਪੋਸਟ ਬੈਡ ਉਪਰ 8 ਹਜਾਰ ਰੁਪਏ ਵਰਮੀ ਕੰਪੋਸਟ ਯੁਨਿਟ ਲਗਾਉਣ ਉਪਰ 50 ਹਜਾਰ ਰੁਪਏ, ਸੈਡ ਨੈਂਟ ਹਾਊਸ ਯੂਨਿਟ ਸਥਾਪਿਤ ਕਰਨ ਲਈ 710 ਰੁਪਏ ਪ੍ਰਤੀ ਵਰਗ ਮੀਟਰ ਅਤੇ ਇਨ੍ਹਾਂ ਯਨਿਟਾਂ ਤੇ ਪਲਾਂਟਿੰਗ ਮਟੀਰਿਅਲ ਉਪਰ 140 ਰੁਪਏ ਅਤੀ ਵਰਗ ਮੀਟਰ, ਸ਼ਹਿਦ ਦੀਆ ਮਖੀਆਂ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ,  ਵਿਅਕਤੀਗਤ ਵਾਟਰ ਸਟੋਰੇਜ ਟੈਂਕ *ਤੇ 50 ਫੀਸਦੀ (20 ਮੀਟਰ x 20 ਮੀਟਰ x 3 ਮੀਟਰ) ਅਤੇ ਸਾਮੂਹਿਕ ਵਾਟਰ ਸਟੋਰੇਜ ਟੈਂਕ *ਤੇ 100% (100 ਮੀਟਰ.X 100 ਮੀਟਰ x3 ਮੀਟਰ), ਮਸ਼ੀਨਰੀ ਜਿਵੇ ਕਿ ਪਾਵਰ ਟਿਲਰ,  ਸਪਰੇਅ ਪੰਪ ਆਦਿ ਤੇ 40 ਫੀਸਦੀ ਸਬਸਿਡੀ ਬਾਗਾਂ ਲਈ ਛੋਟਾ ਟਰੈਕਟਰ (20 ਹਾਰਸਪਾਵਰ ਤੱਕ 75 ਹਜਾਰ ਸਬਸਿਡੀ ਅਤੇ ਕੋਲਡ ਸਟੋਰ (35 ਫੀਸਦੀ ਕੁੱਲ ਪ੍ਰੋਜੈਕਟ ਦਾ), ਰਾਈਪਨਿੰਗ ਚੈਂਬਰ (35 ਫੀਸਦੀ ਕੁੱਲ ਪ੍ਰੋਜੇਕਟ ਦਾ ) ਅਤੇ ਕੋਲਡ ਰੂਮ (35 ਫੀਸਦੀ ਕੁੱਲ ਪ੍ਰੋਜੇਕਟ ਦਾ ) ਅਤੇ ਇੰਟੀਗਰੇਟਿੰਡ ਪੈਕ ਹਾਊਸ ਆਦਿ ਗਤੀਵਿਧੀਆ ਤੇ 35 ਫੀਸਦੀ ਸਬਸਿਡੀ ਦੀ ਸਹੂਲਤ ਹੈ।
ਇਸ ਤੋਂ ਅੱਗੇ ਉਨ੍ਹਾਂ ਦੇਸਿਆ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਭ ਸੰਭਾਲ (ਪੋਸਟ ਹਾਰਵੇਸਟ ਮੈਨੇਜਮੈਂਟ ) ਅਧੀਨ ਖੇਤ ਵਿਚ ਪੈਕ ਹਾਉਸ ਤਿਆਰ ਕਰਨ ਲਈ 50 ਫੀਸਦੀ ਦੇ ਹਿਸਾਬ ਨਾਲ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਨਵੇਂ ਬਾਗਾ ਤੇ ਡਰਿਪ ਲਗਾਉਣ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਇੰਨਸੈਟਿਵ ਦਿੱਤਾ ਜਾਂਦਾ ਹੈ ਅਤੇ 10 ਕਿਲੋ ਸਮਰਥਾ ਵਾਲੇ ਕਾਰਟੂਨ ਬਾਕਸ ‘ਤੇ 20 ਰੁਪਏ ਪ੍ਰਤੀ ਬਾਕਸ ਅਤੇ 21 ਕਿਲੋ ਵਾਲੇ ਪਲਾਸਟਿਕ ਕਰੇਟ ਵਨ ਟਾਈਮ ਵਰਤੋਂ ਵਾਲੇ ਤੇ 50 ਰੁਪਏ ਪ੍ਰਤੀ ਕਰੇਟ ਦਿੱਤੇ ਜਾਂਦੇ ਹਨ। ਕੌਮੀ ਬਾਗਬਾਨੀ ਮਿਸ਼ਨ ਅਧੀਨ ਲਗੇ ਹੋਏ ਪੋਲੀ ਨੇਟ ਹਾਉਸ ਦੀ ਸ਼ੀਟ ਬਦਲਣ *ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਲਈ ਕਿਸਾਨ ਵੀਰਾਂ ਨੁੰ ਅਪੀਲ ਕੀਤੀ ਜਾਂਦੀ ਹੈ ਕਿ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ  ਬਾਗਬਾਨੀ ਵਿਭਾਗ ਅਬੋਹਰ ਜਾਂ ਆਪਦੇ ਨਜਦੀਕੀ ਬਾਗਬਾਨੀ ਦਫਤਰੀ ਨਾਲ ਸੰਪਰਕ ਕੀਤਾ ਜਾਵੇ।