ਤਰਨ ਤਾਰਨ, 27 ਜਨਵਰੀ :
ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਦੀ ਮੁਹਿੰਮ ਸ਼ੁਰੂੂ ਕੀਤੀ ਗਈ ਹੈ।ਜਿਸ ਤਹਿਤ ਗਣਤੰਤਰ ਦਿਵਸ ਦੇ ਮੌਕੇ ਤੇ ਤਰਨ ਤਾਰਨ ਜਿਲੇ ਦੇ ਦੋ ਸਰਕਾਰੀ ਸਕੂਲਾਂ ਦਾ ਸਮਾਰਟ ਸਕੂਲਾਂ ਵਜੋਂ ਉਦਘਾਟਨ ਕੀਤਾ ਗਿਆ। ਇਹਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਗੋਬੂਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀਵਾਲਾ ਸ਼ਾਮਿਲ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਗੋਬੂਆ ਦਾ ਉਦਘਾਟਨ ਡਾ. ਧਰਮਵੀਰ ਅਗਨੀਹੋਤਰੀ ਐਮ.ਐਲ.ਏ. ਹਲਕਾ ਤਰਨ ਤਾਰਨ ਅਤੇ ਡਿਪਟੀ ਕਮਿਸ਼ਨਰ ਸ਼੍ਰ. ਕੁਲਵੰਤ ਸਿੰਘ ਦੁਆਰਾ ਕੀਤਾ ਗਿਆ। ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਬਾਹਮਣੀਵਾਲਾ ਦਾ ਉਦਘਾਟਨ ਸ੍ਰ. ਹਰਮਿੰਦਰ ਸਿੰਘ ਗਿੱਲ ਐਮ.ਐਲ.ਏ. ਹਲਕਾ ਪੱਟੀ ਵੱਲੋਂ ਕੀਤਾ ਗਿਆ। ਇਹਨ੍ਹਾਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਲਗਭੱਗ 16 ਲੱਖ ਰੁਪਏ ਖਰਚ ਹੋਏ ਹਨ।
ਸਮਾਰਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀ ਪੜ੍ਹਾਈ ਕਰਵਾਈ ਜਾ ਰਹੀ ਹੈ।ਇੰਗਲਿਸ ਬੂਸਟਰ ਕੱਲਬ ਬਣਾਏ ਗਏ ਹਨ।ਚਾਹਵਾਨ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀ ਸਿੱਖਿਆ ਦਿੱਤੀ ਜਾ ਰਹੀ ਹੈ।ਸਮਾਰਟ ਸਕੂਲ ਵਿੱਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।।ਇਹ ਵੀ ਦੱਸਣ ਯੋਗ ਹੈ ਕਿ ਜ਼ਿਲੇ ਵਿੱਚ ਸਮਾਰਟ ਸਕੂਲਾਂ ਲਈ ਸੋਧੁ ਗਏ ਮਾਪਦੰਡਾਂ ਅਨੁਸਾਰ 80 ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਤਰਨ ਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਸ਼੍ਰੀ ਹਰਪਾਲ ਸਿੰਘ ਹਾਜਰ ਸਨ।

हिंदी






