ਗਣਤੰਤਰ ਦਿਵਸ ਦੇ ਮੱਦੇਨਜਰ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਹੋਈ

Sorry, this news is not available in your requested language. Please see here.

ਐਸ.ਡੀ.ਐਮ. ਫਾਜ਼ਿਲਕਾ ਨੇ ਰਿਹਰਸਲ ਦਾ ਲਿਆ ਜਾਇਜਾ, ਇੰਚਾਰਜਾਂ ਨੂੰ ਦਿੱਤੇ ਲੋੜੀਂਦੇ ਸੁਝਾਅ

ਫਾਜ਼ਿਲਕਾ, 21 ਜਨਵਰੀ 2025

26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ—ਸ਼ੋਰਾਂ ਨਾਲ ਚੱਲ ਰਹੀਆਂ ਹਨ। ਡੀ.ਸੀ.ਡੀ.ਏ.ਵੀ. ਸਕੂਲ ਫਾਜ਼ਿਲਕਾ ਵਿਖੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦੌਰਾਨ ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਜਿਥੇ ਹਰੇਕ ਆਈਟਮ ਦਾ ਜਾਇਜਾ ਲਿਆ ਉਥੇ ਆਈਟਮ ਇੰਚਾਰਜਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ।

ਐਸ.ਡੀ.ਐਮ. ਕੰਵਰਜੀਤ ਸਿੰਘ ਨੇ ਦੱਸਿਆ ਕਿ 26 ਜਨਵਰੀ ਨੁੰ ਗਣਤੰਤਰ ਦਿਵਸ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਨਾਲ ਭਰਪੂਰ ਹੋਵੇ, ਇਸ ਲਈ ਵੱਖ—ਵੱਖ ਸਕੁਲਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਕੋਰੋਗ੍ਰਾਫੀਆਂ ਦੀ ਰਿਹਰਸਲ ਕਰਵਾਈ ਜਾ ਰਹੀ ਹੈ ਤਾਂ ਜ਼ੋ ਜ਼ਿਲ੍ਹਾ ਪੱਧਰੀ ਸਮਾਗਮ ਵਾਲੇ ਦਿਨ ਸਭਿਆਚਾਰਕ ਪ੍ਰੋਗਰਾਮ ਵਿਚ ਕੋਈ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਰਿਹਰਸਲ ਕਰਵਾਉਣ ਦਾ ਮਕਸਦ ਹਰੇਕ ਭਾਗੀਦਾਰ ਅੰਦਰ ਇਸ ਸਮਾਗਮ ਨੂੰ ਲੈ ਕੇ ਪੂਰਾ ਜ਼ੋਸ਼ ਤੇ ਐਨਰਜੀ ਹੋਣੀ ਚਾਹੀਦੀ ਹੈ ਤਾਂ ਜ਼ੋ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਦੇਸ਼ਭਗਤੀ ਨਾਲ ਲਬਰੇਜ਼ ਕੀਤਾ ਜਾ ਸਕੇ।

ਰਿਹਰਸਲ ਦੋਰਾਨ ਸਰਵ ਹਿਤਕਾਰੀ ਸਕੂਲ, ਅਕਾਲ ਅਕੈਡਮੀ ਥੇਹਕਲੰਦਰ, ਹੋਲੀ ਹਾਰਟ ਸਕੂਲ, ਜੀ.ਏ.ਵੀ. ਜੈਨ, ਆਤਮ ਵਲਭ ਸਕੂਲ, ਸਰਕਾਰੀ ਸਕੂਲ ਕੰਨਿਆ ਫਾਜਿਲਕਾ ਤੇ ਵੱਖ—ਵੱਖ ਸਕੂਲਾਂ ਦੀਆਂ ਭੰਗੜੇ ਦੀਆਂ ਟੀਮਾਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀਆਂ ਪੇਸ਼ਕਾਰੀਆਂ ਕੀਤੀਆਂ।

ਇਸ ਮੌਕੇ ਤਹਿਸੀਲਦਾਰ ਨਵਜੀਵਨ ਛਾਬੜਾ, ਡਿਪਟੀ ਡੀ.ਈ.ਓ ਪੰਕਜ ਅੰਗੀ, ਪ੍ਰਿੰਸੀਪਲ ਰਜਿੰਦਰ ਵਿਖੋਣਾ, ਸਤਿੰਦਰ ਬਤਰਾ, ਗੁਰਛਿੰਦਰ ਪਾਲ ਸਿੰਘ, ਵਿਜੈ ਪਾਲ, ਰਾਧੇ ਸ਼ਿਆਮ, ਪ੍ਰਿੰਸੀਪਲ ਮਨੀ, ਪ੍ਰਿੰਸੀਪਲ ਸਮ੍ਰਿਤੀ ਕਟਾਰੀਆ, ਮੈਡਮ ਜਯੌਤੀ ਆਦਿ ਮੌਜੂਦ ਸਨ।