ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਣ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ

Sorry, this news is not available in your requested language. Please see here.

  ਸਿਵਲ ਸਰਜਨ ਵੱਲੋਂ ਰੀਵਿਊ ਮੀਟਿੰਗ
ਬਰਨਾਲਾ, 21 ਦਸੰਬਰ
ਜ਼ੱਚਾ ਮੌਤ ਦਰ ਘਟਾਉਣ ਲਈ ਸੰਸਥਾਗਤ ਜਣੇਪੇ ਅਤੇ ਗਰਭ ਅਵਸਥਾ ਦੌਰਾਨ ਪੂਰਾ ਧਿਆਨ ਰੱਖ ਕੇ ਮੌਤ ਦਰ ਘਟਾਈ ਜਾ ਸਕਦੀ  ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਨੇ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਮੀਟਿੰਗ ਦੌਰਾਨ ਦੱਸਿਆ ਕਿ ਗਰਭ ਅਵਸਥਾ ਦੌਰਾਨ ਜ਼ੱਚਾ ਦਾ ਪੂਰਾ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ। ਹਾਈ ਰਿਸਕ ਗਰਭਵਤੀ ਔਰਤਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਸਮੇਂ ਸਮੇਂ ’ਤੇ ਉਨ੍ਹਾਂ ਦਾ ਚੈੱਕਅੱਪ ਕੀਤਾ ਜਾਵੇ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਲਖਵੀਰ ਕੌਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੀ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਗਰਭ ਅਵਸਥਾ ਦੌਰਾਨ ਸੰਤੁਲਿਤ ਭੋਜਨ ਅਤੇ ਸਮੇਂ ਸਮੇਂ ’ਤੇ ਚੈੱਕਅੱਪ ਕਰਨ ਬਾਰੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਡਾ. ਮਨਪ੍ਰੀਤ ਸਿੱਧੂ, ਡਾ. ਰਾਜ ਕੁਮਾਰ, ਡਾ. ਕੰਵਲਜੀਤ ਬਾਜਵਾ, ਡਾ. ਈਸ਼ਾ ਗੁਪਤਾ, ਡਾ. ਅੰਜੂ ਵਰਮਾ ਇਸਤਰੀ ਰੋਗਾਂ ਦੇ ਮਾਹਿਰ, ਸੀਮਾ ਗੁਪਤਾ ਆਦਿ ਹਾਜ਼ਰ ਸਨ।