ਗਲਾਡਾ ਵਲੋਂ ਰਿਹਾਇਸ਼ੀ ਏਰੀਏ ‘ਚ ਵਪਾਰਕ ਗਤੀਵਿਧੀਆ ‘ਤੇ ਕੀਤੀ ਗਈ ਕਾਰਵਾਈ

Sorry, this news is not available in your requested language. Please see here.

— ਅਰਬਨ ਅਸਟੇਟ ਦੁੱਗਰੀ ‘ਚ ਬਿਲਡਿੰਗ ਬਾਇਲਾਜ ਦੀ ਕੀਤੀ ਗਈ ਉਲੰਘਣਾ

ਲੁਧਿਆਣਾ, 07 ਅਕਤੂਬਰ:

ਗਲਾਡਾ ਵਲੋਂ ਅਰਬਨ ਅਸਟੇਟ, ਦੁੱਗਰੀ ਦੇ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਮਕਾਨ ਮਾਲਕਾਂ ਵਲੋਂ ਕਈ ਮਕਾਨਾਂ ਨੂੰ ਇਕੱਠੇ ਜੋੜ ਕੇ ਇਕ ਰੈਸਟੋਰੈਂਟ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਕਿ ਬਿਲਡਿੰਗ ਬਾਇਲਾਜ ਦੀ ਉਲੰਘਣਾ ਹੈ।  ਇਸ ਕਰਕੇ ਇਸ ਜਗਾ੍ਹ ਵਿੱਚ ਕੀਤੀ ਵਾਧੂ ਉਸਾਰੀ ਨੂੰ ਤੋੜ ਕੇ ਮਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਬੇਦਖਲੀ ਦੇ ਦਫ਼ਤਰੀ ਹੁਕਮ ਜਾਰੀ ਹੋਣ ਤੋ ਬਾਅਦ, ਮੁੱਖ ਪ੍ਰਸ਼ਾਸ਼ਕ ਗਲਾਡਾ ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਦੇ ਹੁਕਮਾਂ ਤਹਿਤ ਜ਼ਿਲ੍ਹਾ ਦਫਤਰ ਗਲਾਡਾ ਦੀ ਟੀਮ, ਡਿਉਟੀ ਮੈਜਿਸਟਰੇਟ ਅਤੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਉਕਤ ਮਕਾਨ ਦੇ ਬੇਦਖਲੀ ਦੇ ਹੁਕਮਾ ਦੀ ਪਾਲਣਾ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਗਲਾਡਾ ਵਲੋ ਅਲਾਟ ਰਿਹਾਇਸ਼ੀ ਮਕਾਨਾ ਵਿੱਚ ਵਪਾਰਕ ਵਰਤੋ ਨਹੀ ਕੀਤੀ ਜਾ ਸਕਦੀ ਪ੍ਰੰਤੂ ਮਕਾਨ ਨੰ ਐਲ.ਆਈ.ਜੀ-4057 ਅਤੇ 4058 ਦੁਗਰੀ ਫੇਜ-2 ਲੁਧਿਆਣਾ ਦੇ ਅਲਾਟੀਆ ਵਲੋਂ ਮਕਾਨ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਸੀ ਜਿਸ ਕਰਕੇ ਲੋੜੀਂਦੀ ਬਣਦੀ ਕਾਰਵਾਈ ਕਰਨ ਤੋਂ ਬਾਅਦ ਇਨ੍ਹਾਂ ਮਕਾਨਾਂ ਦੀ ਅਲਾਟਮੈਟ ਕੈਂਸਲ ਕਰਕੇ ਬੇਦਖਲੀ ਦੇ ਹੁਕਮ ਜਾਰੀ ਕਰ ਦਿਤੇ ਗਏ ਸਨ।