ਗੁਰਦਾਸਪੁਰ ਜਿਲੇ ਅੰਦਰ 24 ਤੋਂ 30 ਸਤੰਬਰ ਕਰ ਲੱਗਣਗੇ ਰਾਜ ਪੱਧਰੀ ਰੋਜ਼ਗਾਰ ਮੇਲੇ

punjab govt logo

Sorry, this news is not available in your requested language. Please see here.

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿੱਚ ਗੈਸ ਫੈਕਿਲਟੀ, ਫਿਟਰ ਇੰਸਟਰਕਟਰ, ਵੈਲਡਰ ਇੰਸਟਰਕਟਰ ਆਦਿ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ 28 ਸਤੰਬਰ ਤਕ ਬਿਨੈਪੱਤਰ ਕਰਨ
ਗੁਰਦਾਸਪੁਰ, 22 ਸਤੰਬਰ ( )
ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ-ਨਾਲ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰੁਜ਼ਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਦੱਸਿਆ ਕਿ ਜਿਲ•ਾ ਗੁਰਦਾਸਪੁਰ ਵਿਖੇ ਮਿਤੀ 24 ਸਤੰਬਰ ਤੋਂ 30 ਸਤੰਬਰ 2020 ਤੱਕ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।

ਜਿਲਾ ਰੋਜਗਾਰ ਅਫਸਰ ਨੇ ਅੱਗੇ ਦੱਸਿਆ ਕਿ ਸ਼ੈਸ਼ਨ 2020-21 ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿੱਚ ਕੁੱਝ ਬੰਦ ਪਏ ਟਰੇਡ ਯੂਨਿਟਾਂ ਅਤੇ ਡੀ.ਐਸ.ਟੀ. ਸਕੀਮ ਤਹਿਤ ਨਵੇਂ ਯੂਨਿਟਾਂ ਨੂੰ ਸ਼ੁਰੂ ਕਰਨ ਲਈ ਇਹਨਾਂ ਟਰੇਡ ਯੂਨਿਟਾਂ ਵਾਸਤੇ ਨਿਰੋਲ ਠੇਕੇ ਅਧਾਰਿਤ ਆਰਜ਼ੀ ਤੌਰ ਤੇ ਗੈਸ ਫੈਕਿਲਟੀ, ਫਿਟਰ ਇੰਸਟਰਕਟਰ, ਵੈਲਡਰ ਇੰਸਟਰਕਟਰ, ਇਲੈਕਟ੍ਰੀਸ਼ਨ ਇੰਸਟਰਕਟਰ, ਮਕੈਨਿਕ ਮੋਟਰ ਵਹੀਕਲ, ਮਕੈਨਿਕ ਰੈਫਰੀ ਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਇੰਸਟਰਕਟਰ, ਮਕੈਨਿਕ ਟਰੈਕਟਰ ਇੰਸਟਰਕਟਰ, ਮਕੈਨਿਕ ਡੀਜ਼ਲ ਇੰਸਟਰਕਟਰ, ਸਟੈਨੋਗ੍ਰਾਫਰ ਸੈਕਟ੍ਰੀਅਲ ਅਸਿਸਟੈਂਟ( ਅੰਗਰੇਜੀ) ਇੰਸਟਰਕਟਰ, ਕਾਰਪੈਂਟਰ ਇੰਸਟਰਕਟਰ, ਪੰਜਾਬੀ ਸਟੈਨੋ ਇੰਸਟਰਕਟਰ, ਇੰਪਲਾਈਬਿਲਟੀ ਸਕਿੱਲ ਇੰਸਟਰਕਟਰ, ਇੰਜੀਨਰਿੰਗ ਡਰਾਇੰਗ ਇੰਸਟਰਕਟਰ, ਮਸ਼ੀਨਿਸ਼ਟ ਇੰਸਟਰਕਟਰ, ਦੀ ਭਰਤੀ ਕੀਤੀ ਜਾਣੀ ਹੈ, ਜਿਸ ਲਈ ਵਿਦਿਅਕ ਯੋਗਤਾ ਏ.ਆਈ.ਸੀ.ਟੀ.ਈ/ਯੁ.ਜੀ.ਸੀ ਜਾਂ 3 ਸਾਲਾਂ ਡਿਪਲੋਮਾ (ਏ.ਆਈ.ਸੀ.ਟੀ.ਈ) ਜਾਂ ਸਬੰਧਤ ਟਰੇਡ ਵਿੱਚ ਐਨ.ਟੀ.ਸੀ/ਐਨ.ਏ.ਸੀ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਨੈਸ਼ਨਲ ਕਰਾਫਟ ਇੰਸਪਰਕਟਰ ਸਰਟੀਫਿਕੇਟ ਜਰੂਰੀ ਹੈ । ਇਹਨਾਂ ਅਸਾਮੀਆ ਲਈ ਘੱਟ ਤੋਂ ਘੱਟ ਉਮਰ 21 ਹੋਣੀ ਚਾਹੀਦੀ ਹੈ ਅਤੇ ਉਪਰੋਕਤ ਟਰੇਡਾਂ ਸਬੰਧੀ ਤਜਰਬਾ ਡਿਗਰੀ ਲਈ ਇੱਕ ਸਾਲ, ਡਿਪਲੋਮਾ ਲਈ ਦੋ ਸਾਲ ਅਤੇ ਸੀ.ਟੀ.ਆਈ ਤਿੰਨ ਸਾਲ ਹੋਣਾ ਚਾਹੀਦਾ ਹੈ ਅਤੇ ਇਹ ਤਜਰਬਾ ਸਰਟੀਫਿਕੇਟ ਲੇਬਰ ਇੰਸਪੈਕਟਰ ਤੋਂ ਵੈਰੀਫਾਈ ਹੋਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜੋ ਇਹਨਾਂ ਅਸਾਮੀਆ ਲਈ ਇੰਟਰਵਿਊ ਦੇਣਾ ਚਾਹੁੰਦੇ ਹਨ ਉਹ ਆਪਣੀਆ ਅਰਜੀਆ ਮਿਤੀ 28.09.2020 ਤੱਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਕਮਰਾ ਨੰ: 217, ਬਲਾਕ –ਬੀ, ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਬਮਿਟ ਕਰਵਾ ਸਕਦੇ ਹਨ।